ਜੰਡਿਆਲਾ ਗੁਰੂ, 11 ਸਤੰਬਰ (ਹਰਿੰਦਰ ਪਾਲ ਸਿੰਘ) – ਇਥੋਂ ਨੇੜਲੇ ਪਿੰਡ ਮਾਨਾਵਾਲਾ ਕਲਾਂ ਵਿਖੇ ਦਰਬਾਰ ਬਾਬਾ ਬੁਰਜ਼ ਸ਼ਾਹ ਦਾ ਸਲਾਨਾ ਜੋੜ ਮੇਲਾ ਬੜੀ
ਸਾਵਧਾਨੀ ਨਾਲ ਮਨਾਇਆ ਗਿਆ।ਦਰਬਾਰ ਨੂੰ ਰੰਗ ਬਿਰੰਗੇ ਫੁੱਲਾਂ ਨਾਲ ਸਜਾਇਆ ਗਿਆ।ਦਰਵਾਜ਼ੇ ‘ਤੇ ਲੋਕਾਂ ਦੇ ਹੱਥਾਂ ਨੂੰ ਸੈਨੀਟਾਇਜ਼ ਕੀਤਾ ਗਿਆ ਅਤੇ ਦਰਬਾਰ ਵਲੋਂ ਮੂੰਹ ‘ਤੇ ਲਾਉਣ ਲਈ ਮਾਸਕ ਦਿੱਤਾ ਗਿਆ।ਦੋ-ਦੋ ਲੋਕਾਂ ਨੂੰ ਵਾਰੀ-ਵਾਰੀ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਗਈ ਅਤੇ ਮਾਇਕ ਰਾਹੀਂ ਲੋਕਾਂ ਨੂੰ ਇੱਕ ਦੂਜੇ ਤੋਂ ਦੂਰੀ ਬਨਾਉਣ ਲਈ ਅਪੀਲ ਕੀਤੀ ਗਈ।ਦਰਬਾਰ ਦੇ ਮੁੱਖ ਸੇਵਾਦਾਰ ਅਤੇ ਸੰਚਾਲਕ ਸੁਰੇਸ਼ ਕੁਮਾਰ ਅਤੇ ਸੇਵਾਦਾਰ ਮੂੰਹ ‘ਤੇ ਮਾਸਕ ਲਗਾ ਕੇ ਦਰਬਾਰ ਨੂੰ ਸੈਨੀਟਾਇਜ਼ ਕਰਦੇ ਨਜ਼ਰ ਆਏ।
ਮੁੱਖ ਸੇਵਾਦਾਰ ਸੁਰੇਸ਼ ਕੁਮਾਰ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਕਰਕੇ ਇਸ ਸਾਲ ਮੇਲਾ ਨਹੀਂ ਮਨਾਇਆ ਜਾਵੇਗਾ।ਇਹ ਕੇਵਲ ਸਲਾਨਾ ਮੇਲੇ ਰੂਪੀ ਰਸਮ ਨਿਭਾਈ ਗਈ ਹੈ।
ਇਸ ਮੌਕੇ ਪਹੁੰਚੇ ਗੱਦੀਨਸ਼ੀਨ ਪੀਰ ਬਾਬਾ ਘੋੜੇ ਸ਼ਾਹ ਦੇ ਸੰਚਾਲਕ ਬਾਬਾ ਹਰਪਾਲ ਸਿੰਘ ਨੇ ਚਾਦਰ ਚੜਾਉਣ ਦੀ ਰਸਮ ਵਿਚ ਸ਼ਿਰਕਤ ਕੀਤੀ।ਲੰਗਰ ਬਿਠਾ ਕੇ ਖਵਾਉਣ ਦੀ ਥਾਂ ਲਿਫਾਫੇ ਵਿੱਚ ਪੈਕ ਕਰਕੇ ਦਿੱਤਾ ਗਿਆ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media