Wednesday, February 25, 2026

ਮੁਲਾਜ਼ਮ ਏਕਤਾ ਬਣਾਉਣ ਲਈ ਉਪਰਾਲੇ ਜਾਰੀ – ਹਰਭਜਨ ਪਿਲਖਣੀ

ਸੰਗਰੂਰ, 12 ਸਤੰਬਰ (ਜਗਸੀਰ ਲੌਂਗੋਵਾਲ) – ਪੀ.ਐਸ.ਈ.ਬੀ ਇੰਪਲਾਈਜ਼ ਫੈਡਰੇਸ਼ਨ ਏਟਕ ਪੰਜਾਬ ਸਰਕਲ ਸੰਗਰੂਰ/ਬਰਨਾਲਾ ਸਰਕਲ ਵਰਕਿੰਗ ਕਮੇਟੀ ਦੀ ਮੀਟਿੰਗ ਸਰਕਲ ਪ੍ਰਧਾਨ ਸਾਥੀ ਜੀਵਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਵਿੱਚ ਵਿਸ਼ੇਸ਼ ਤੌਰ ‘ਤੇ ਜਗਦੇਵ ਸਿੰਘ ਬਾਹੀਆ ਅਤੇ ਪੰਜਾਬ ਦੇ ਪ੍ਰਧਾਨ ਹਰਭਜਨ ਸਿੰਘ ਪਿਲਖਣੀ ਨੇ ਸ਼ਮੂਲੀਅਤ ਕੀਤੀ ਤੇ ਪਿਛਲੇ ਸੰਘਰਸ਼ਾਂ ਉਪਰ ਤਸੱਲੀ ਪ੍ਰਗਟਾਈ।ਉਨਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਕਰੋਨਾ ਦੇ ਨਾਮ ਹੇਠ ਮਜ਼ਦੂਰ ਮਾਰੂ ਨੀਤੀਆਂ ਲਾਗੂ ਕਰ ਰਹੀ ਹੈ।ਬਿਜਲੀ ਮੁਲਾਜ਼ਮ ਏਕਤਾ ਮੰਚ ਦੀ ਬਿਜਲੀ ਮੰਤਰੀ ਨਾਲ ਹੋਈਆਂ ਮੀਟਿੰਗਾਂ ਕਾਰਨ ਨਵੀਂ ਭਰਤੀਂ ਸ਼ੁਰੂ ਹੋਈ ਹੈ।ਕੁੱਝ ਸਵਰਥੀ ਲੋਕਾਂ ਨੇ ਆਈ.ਟੀ.ਆਈ ਨਵੇਂ ਲਾਈਨਮੈਨਾਂ ਨੂੰ ਸਹਾਇਕ ਲਾਈਨਮੈਨ ਉਪਰ ਫਿੱਟ ਕੀਤਾ ਹੈ।ਪਰ ਉਨਾਂ ਦੀ ਜਥੇਬੰਦੀ ਨਵੀਂ ਭਰਤੀ ਤੋਂ ਲੈ ਕੇ ਇਹਨਾਂ ਦਾ ਬਣਦਾ ਪੂਰਾ ਸਕੇਲ ਅਤੇ ਡੀ.ਏ ਲੈ ਕੇ ਦੇਵੇਗੀ।ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਪਾਵਰਕਾਮ ਅਤੇ ਟਰਾਂਸਕੋ ਵਿੱਚ ਕੰਮ ਕਰ ਰਹੀਆਂ ਜਥੇਬੰਦੀਆਂ ਵਿੱਚ ਏਕਤਾ ਦੀ ਲਗਾਤਾਰ ਕੋਸ਼ਿਸ਼ ਕਰਦਾ ਆ ਰਿਹਾ ਹੈ ਤਾਂ ਸਾਂਝੇ ਸੰਘਰਸ਼ਾਂ ਰਾਹੀਂ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਪ੍ਰਾਪਤ ਕੀਤੀਆਂ ਜਾ ਸਕਣ।ਸਾਥੀ ਜਗਦੇਵ ਸਿੰਘ ਬਾਹੀਆ ਨੇ ਬੋਲਦਿਆਂ ਕਿਹਾ ਕਿ ਨਵੇਂ ਸਹਾਇਕ ਲਾਈਨਮੈਨਾਂ ਦਾ ਪ੍ਰੋਵਿਜ਼ਨ ਪੀਰੀਅਡ ਖਤਮ ਕੀਤਾ ਜਾਵੇ, ਕਿਉਂਕਿ ਦੋ ਸਾਲ ਦੀ ਅਪਰੈਂਟਿਸਸ਼ਿਪ ਪ੍ਰੋਵਿਜ਼ਨ ਪੀਰੀਅਡ ਹੀ ਹੁੰਦਾ ਹੈ।
               ਇਸ ਮੀਟਿੰਗ ਨੂੰ ਗੁਰਧਿਆਨ ਸਿੰਘ, ਅਮਰੀਕ ਸਿੰਘ ਉਗਰਾਹਾਂ, ਜਸਮੇਲ ਜੱਸੀ, ਮਹਿੰਦਰ ਰਾਮ, ਕ੍ਰਿਸ਼ਨ ਸਿੰਘ, ਨਰਜੰਨ ਸਿੰਘ, ਜਰਨੈਲ ਸਿੰਘ, ਹਰਦੇਵ ਸਿੰਘ, ਰਾਜਵੰਤ ਸਿੰਘ, ਗੁਰਜੰਟ ਸਿੰਘ, ਨਰਿੰਦਰ ਕੁਮਾਰ ਅਤੇ ਗੁਰਜੀਤ ਸਿੰਘ ਨੇ ਵੀ ਸੰਬੋਧਨ ਕੀਤਾ।

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …