15 ਸਤੰਬਰ ਤੱਕ ਕੀਤਾ ਜਾ ਸਕਦਾ ਹੈ ਆਨਲਾਈਨ ਅਪਲਾਈ
ਕਪੂਰਥਲਾ, 13 ਸਤੰਬਰ (ਪੰਜਾਬ ਪੋਸਟ ਬਿਊਰੋ) – ਵਿਸ਼ਵ ਦੀ ਨਾਮੀ ਕੰਪਨੀ ਮਾਈਕਰੋਸਾਫਟ ਵਲੋਂ ਪੰਜਾਬ ਸਰਕਾਰ ਦੇ ਘਰ-ਘਰ ਰੋਜਗਾਰ ਮਿਸ਼ਨ ਅਧੀਨ 24
ਤੋਂ 30 ਸਤੰਬਰ ਤੱਕ ਲਗਾਏ ਜਾ ਰਹੇ ਛੇਵੇਂ ਸੂਬਾ ਪੱਧਰੀ ਰੋਜ਼ਗਾਰ ਮੇਲੇ ਦੌਰਾਨ ਪੰਜਾਬ ਦੇ ਵਿਦਿਆਰਥੀਆਂ ਦੀ ਨੌਕਰੀ ਲਈ ਚੋਣ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਕਪੂਰਥਲਾ ਦੀਪਤੀ ਉਪਲ ਨੇ ਦੱਸਿਆ ਗਿਆ ਕਿ ਰੋਜ਼ਗਾਰ ਮੇਲੇ ਵਿੱਚ ਭਾਗ ਲੈਣ ਲਈ 15 ਸਤੰਬਰ ਤੱਕ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ।ਉਨ੍ਹਾਂ ਦੱਸਿਆ ਕਿ ਮੇਲੇ ਦੀ ਵਿਸ਼ੇਸ਼ਤਾ ਇਹ ਹੈ ਹੋਰਨਾਂ ਕੰਪਨੀਆਂ ਤੋਂ ਇਲਾਵਾ ਮਾਈਕਰੋਸਾਫਟ ਕੰਪਨੀ ਦੁਆਰਾ ਵੀ ਉਮੀਦਵਾਰਾਂ ਦੀ ਚੋਣ ਕੀਤੀ ਜਾ ਰਹੀ ਹੈ।ਕੰਪਨੀ ਵਲੋਂ ਬੀ.ਟੈਕ (ਸੀ.ਐਸ.ਸੀ, ਆਈ.ਟੀ.ਈ.ਸੀ.ਈ) ਦੇ 2021 ਤੋਂ 2023 ਦੇ ਪਾਸਿੰਗ ਆਊਟ ਵਿਦਿਆਰਥੀਆਂ ਵੀ ਅਪਲਾਈ ਕਰਨ ਲਈ ਯੋਗ ਹਨ।
ਇਸ ਤੋਂ ਇਲਾਵਾ ਐਮ.ਬੀ.ਏ (ਮਾਰਕੀਟਿੰਗ, ਜਨਰਲ ਮੈਨੇਜਮੈਂਟ, ਇੰਨਫਰਮੇਸ਼ਨ ਮੈਨੇਜਮੈਂਟ) 2020 ਤੋਂ 2021 ਤੱਕ ਪਾਸਿੰਗ ਆਊਟ ਵਿਦਿਆਰਥੀ ਭਾਗ ਲੈ ਸਕਦੇ ਹਨ।ਜਿਨ੍ਹਾਂ ਕੋਲ 3 ਤੋਂ 6 ਸਾਲ ਤੱਕ ਦਾ ਤਜੱਰਬਾ ਚਾਹੀਦਾ ਹੈ।ਕੰਪਨੀ ਵਲੋਂ ਚੁਣੇ ਗਏ ਉਮੀਦਵਾਰਾਂ ਨੂੰ 12 ਤੋਂ 43 ਲੱਖ ਦਾ ਸਲਾਨਾ ਪੈਕੇਜ਼ ਦਿੱਤਾ ਜਾਵੇਗਾ ਅਤੇ ਕੰਮ ਕਰਨ ਲਈ ਨੋਇਡਾ, ਹੈਦਰਾਬਾਦ ਅਤੇ ਬੰਗਲੂਰੂ ਵਿਖੇ ਬੁਲਾਇਆ ਜਾਵੇਗਾ।ਇਸ ਵਰਚੂਅਲ ਮੇਲੇ ਵਿੱਚ ਭਾਗ ਲੈਣ ਲਈ 15 ਸਤੰਬਰ ਤੱਕ ਅਪਲਾਈ ਕੀਤਾ ਜਾ ਸਕਦਾ ਹੈ।
ਸ਼੍ਰੀਮਤੀ ਨੀਲਮ ਮਹੇ ਜਿਲ੍ਹਾ ਰੋਜ਼ਗਾਰ ਉਤਪਤੀ ਅਤੇ ਸਿਖਲਾਈ ਅਧਿਕਾਰੀ ਨੇ ਦੱਸਿਆ ਕਿ ਮੈਗਾ ਰੋਜ਼ਗਾਰ ਮੇਲੇ (ਫਿਜ਼ੀਕਲ ਅਤੇ ਵਰਚੂਅਲ) ਵਿੱਚ ਭਾਗ ਲੈਣ ਲਈ ਪ੍ਰਾਰਥੀ ਵਿਭਾਗ ਦੇ ਪੋਰਟਲ www.pgrkam.com ‘ਤੇ ਆਪਣੇ ਆਪ ਨੂੰ ਰਜਿਸਟਰ ਕਰਨ ਉਪਰੰਤ ਪੋਰਟਲ ‘ਤੇ ਦਿੱਤੀਆਂ ਗਈਆਂ ਨੌਕਰੀਆਂ ਦੇ ਅੱਗੇ ਸਿਲੈਕਟ ਬਟਨ ਤੇ ਕਲਿੱਕ ਕਰ ਕੇ ਅਪਲਾਈ ਕਰ ਸਕਦੇ ਹਨ।ਪਹਿਲਾਂ ਰਜਿਸਟਰ ਹੋਏ ਪ੍ਰਾਰਥੀ ਪੋਰਟਲ ਤੇ ਲਾਗਇਨ ਕਰਕੇ ਅਪਲਾਈ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਬਿਊਰੋ ਦੇ ਹੈਲਪਲਾਈਨ ਨੰਬਰ 98882-19247 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Punjab Post Daily Online Newspaper & Print Media