ਕਪੂਰਥਲਾ, 14 ਸਤੰਬਰ (ਪੰਜਾਬ ਪੋਸਟ ਬਿਊਰੋ) – ਵਿਧਾਇਕ ਰਾਣਾ ਗੁਰਜੀਤ ਸਿੰਘ ਵਲੋਂ ਅੱਜ ਕਪੂਰਥਲਾ ਸ਼ਹਿਰ ਦੇ ਸੁਭਾਸ਼ ਨਗਰ ਇਲਾਕੇ ਵਿੱਚ 23.75 ਲੱਖ
ਰੁਪਏ ਦੇ ਵਿਕਾਸ ਕੰਮਾਂ ਦਾ ਉਦਘਾਟਨ ਕੀਤਾ ਗਿਆ।ਵਿਧਾਇਕ ਰਾਣਾ ਨੇ ਸੁਭਾਸ਼ ਨਗਰ ਚੌਂਕ ਤੋਂ ਵੀਨਸ ਸਵੀਟ ਤੱਕ ਲਗਾਈਆਂ ਗਈਆਂ ਇੰਟਰਲਾਕ ਟਾਈਲਾਂ ਦੇ ਲਈ ਰਿਬਨ ਕੱਟਣ ਦੀ ਰਸਮ ਮੁਹੱਲੇ ਦੇ ਇਕ ਬਜ਼ੁਰਗ ਵਸਨੀਕ ਕੋਲੋਂ ਕਰਵਾਈ।ਉਨ੍ਹਾਂ ਕਿਹਾ ਕਿ ਕੋਰੋਨਾ ਕਾਰਨ ਵਿਕਾਸ ਕਾਰਜਾਂ ਵਿੱਚ ਖੜੋਤ ਆਈ ਸੀ, ਪਰ ਹੁਣ ਕੋਰੋਨਾ ਸਬੰਧੀ ਹਦਾਇਤਾਂ ਦੀ ਪਾਲਣਾ ਕਰਦਿਆਂ ਨਗਰ ਨਿਗਮ ਵਲੋਂ ਵਿਕਾਸ ਕਾਰਜ ਸ਼ੁਰੂ ਕੀਤੇ ਗਏ ਹਨ।
ਇਸ ਮੌਕੇ ਕਾਂਗਰਸੀ ਆਗੂ ਵਿਸ਼ਾਲ ਸੋਨੀ, ਅਮਰਜੀਤ ਸਿੰਘ ਸੈਦੋਵਾਲ, ਨਵਰਾਜ ਸਿੰਘ ਕਾਂਜਲੀ, ਅਸ਼ਵਨੀ ਰਾਜਪੂਤ, ਕੁਲਦੀਪ ਸਿੰਘ, ਮਾਸਟਰ ਵਿਨੋਦ ਸੂਦ, ਮਨਜਿੰਦਰ ਸਾਹੀ, ਬਲਵਿੰਦਰ ਸਿੰਘ, ਆਦਰਸ਼ ਕੁਮਾਰ ਸ਼ਰਮਾ, ਵਿਕਾਸ ਸ਼ਰਮਾ, ਨਰੇਸ਼ ਕਾਲੀਆ, ਅਮਿਤ ਬੇਰੀ, ਕਰਨ ਆਦੀਆ, ਰਣਜੀਤ ਪੱਡਾ, ਕੁਲਵੰਤ ਸਿੰਘ ਸੋਹੀ, ਸੁਭਾਸ਼ ਭਾਰਗਵ, ਸਤਨਾਮ ਸਿੰਘ ਵਾਲੀਆ ਤੇ ਤਜਿੰਦਰ ਭੰਡਾਰੀ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media