Wednesday, September 30, 2026

ਕੋਰੋਨਾ ਦੇ ਫੈਲਾਅ ਨੂੰ ਰੋਕਣ ‘ਚ ਅਹਿਮ ਭੂਮਿਕਾ ਨਿਭਾਅ ਰਿਹੈ ਹੋਮ ਆਈਸੋਲੇਸ਼ਨ ਕੰਟਰੋਲ ਸੈਂਟਰ

ਰੋਜ਼ਾਨਾ ਦੇ ਆਧਾਰ `ਤੇ ਕੋਰੋਨਾ ਪਾਜ਼ੀਟਿਵ ਦੀ ਸਿਹਤ `ਤੇ ਰੱਖੀ ਜਾ ਰਹੀ ਹੈ ਨਿਗਰਾਨੀ

ਕਪੂਰਥਲਾ, 14 ਸਤੰਬਰ (ਪੰਜਾਬ ਪੋਸਟ ਬਿਊਰੋ) – ਕੋਰੋਨਾ ਦੇ ਫੈਲਾਅ ਨੂੰ ਰੋਕਣ ਅਤੇ ਮਨੁੱਖੀ ਜਾਨਾਂ ਨੂੰ ਬਚਾਉਣ ‘ਚ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਸਥਾਪਿਤ ਕੀਤਾ ਗਿਆ।ਹੋਮ ਆਈਸੋਲੇਸ਼ਨ ਕੰਟਰੋਲ ਸੈਂਟਰ ਅਹਿਮ ਭੂਮਿਕਾ ਨਿਭਾਅ ਰਿਹਾ ਹੈ । ਪੰਜਾਬ ਸਰਕਾਰ ਵਲੋਂ ਪਾਜ਼ਟਿਵ ਕੇਸਾਂ ਵਾਲੇ ਮਰੀਜ਼ਾਂ ਨੂੰ ਹੋਮ ਆਈਸੋਲੇਸ਼ਨ ਦੀ ਸਹੂਲਤ ਦੇਣ ਮਗਰੋਂ ਇਸ ਦੀ ਅਹਿਮੀਅਤ ਹੋਰ ਵਧ ਗਈ ਹੈ।ਸੈਂਟਰ ਵਿੱਚ ਕੰਮ ਕਰ ਰਹੇ ਡਾਕਟਰਾਂ ਅਤੇ ਸਟਾਫ ਵਲੋਂ ਹੋਮ ਆਈਸੋਲੇਸ਼ਨ ‘ਚ ਰਹਿ ਰਹੇ ਵਿਅਕਤੀਆਂ ਨਾਲ ਫੋਨ, ਵਟਸਐਪ ਰਾਹੀਂ ਲਗਾਤਾਰ ਰਾਬਤਾ ਰੱਖ ਕੇ ਉਹਨਾਂ ਦੀ ਸਿਹਤ ਦੀ ਨਿਗਰਾਨੀ ਕੀਤੀ ਜਾਂਦੀ ਹੈ ।
                  ਸੈਂਟਰ ਇੰਚਾਰਜ ਡਾ. ਮਨਜੀਤ ਨੇ ਦੱਸਿਆ ਕਿ ਸੈਂਟਰ ਵਲੋਂ ਪਾਜ਼ਟਿਵ ਮਰੀਜ਼ਾਂ ਦੇ ਆਕਸੀਜਨ ਪੱਧਰ, ਨਬਜ਼, ਦਿਲ ਦੀ ਧੜਕਣ ਅਤੇ ਤਾਪਮਾਨ ਬਾਰੇ ਰੋਜ਼ਾਨਾ ਜਾਣਕਾਰੀ ਇਕੱਤਰ ਕੀਤੀ ਜਾਂਦੀ ਹੈ ਅਤੇ ਮਾਨਸਿਕ ਤੌਰ `ਤੇ ਤਕੜਾ ਰੱਖਣ ਲਈ ਉਹਨਾਂ ਦੀ ਕਾਊਂਸਲਿੰਗ ਹੁੰਦੀ ਹੈ
ਉਹਨਾਂ ਦੱਸਿਆ ਕਿ ਕੰਟਰੋਲ ਰੂਮ ਵਿਚ ਰੋਜ਼ਾਨਾ 800 ਆਉਂਦੀਆਂ ਹਨ ਜਿਹਨਾਂ ਨੂੰ ਕੰਟਰੋਲ ਰੂਮ ਵਿੱਚ ਤਾਇਨਾਤ ਐਨ.ਸੀ.ਸੀ ਕੈਡਿਟ ਸੁਣਦੇ ਹਨ।ਜੇਕਰ ਕਿਸੇ ਪਾਜ਼ਟਿਵ ਮਰੀਜ਼ ਦਾ ਆਕਸੀਜ਼ਨ ਪੱਧਰ 95 ਤੋਂ ਘਟਦਾ ਹੈ ਤਾਂ ਉਸ ਨੂੰ ਤੁਰੰਤ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ।ਇਸ ਤੋਂ ਇਲਾਵਾ ਸੈਂਟਰ ਵਲੋਂ ਸਰਪੰਚਾਂ-ਪੰਚਾਂ ਅਤੇ ਹੋਰ ਮੋਹਤਬਰ ਵਿਅਕਤੀਆਂ ਨਾਲ ਰਾਬਤਾ ਰੱਖ ਕੇ ਲੋਕਾਂ ਨੂੰ ਟੈਸਟ ਕਰਵਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ ।
                      ਇਸ ਸੈਂਟਰ ਦੀ ਇੱਕ ਹੋਰ ਖਾਸੀਅਤ ਹੈ ਕਿ ਇਸ ਕੰਮਕਾਜ਼ ਵਿੱਚ ਐਨ.ਸੀ.ਸੀ ਕੈਡਿਟਾਂ ਵਲੋਂ ਅਹਿਮ ਜਿੰਮੇਵਾਰੀ ਨਿਭਾਈ ਜਾ ਰਹੀ ਹੈ।ਜਿਸ ਦੇ ਮੁਖੀ ਸਰਵਨ ਕੁਮਾਰ ਅਤੇ ਜੇ.ਸੀ.ਓ ਸੂਬੇਦਾਰ ਅਵਤਾਰ ਸਿੰਘ ਹਨ।ਸੈਨਾ ਮੈਡਲ ਨਾਲ ਸਨਮਾਨਿਤ ਕਰਨਲ ਹਤੇਸ਼ ਦੁੱਗਲ ਦੀ ਅਗਵਾਈ ਹੇਠ 21ਵੀਂ ਪੰਜਾਬ ਬਟਾਲੀਅਨ ਵਲੋਂ ਸੈਂਟਰ `ਚ ਸਵੈ ਇੱਛਾ ਨਾਲ ਸੇਵਾ ਕਰ ਰਹੇ ਕੈਡਿਟਾਂ ਦਾ ਸਿਹਤ ਬੀਮਾ ਵੀ ਕਰਵਾਇਆ ਗਿਆ ਹੈ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …