ਪਠਾਨਕੋਟ, 16 ਸਤੰਬਰ (ਪੰਜਾਬ ਪੋਸਟ ਬਿਊਰੋ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਸੁਜਾਨਪੁਰ ਦੇ ਪ੍ਰਿੰਸੀਪਲ ਸ੍ਰੀਮਤੀ ਭੂਪਿੰਦਰ ਕੌਰ ਨੇ ਦੱਸਿਆ ਹੈ ਕਿ
ਕੋਵਿਡ-19 ਮਹਾਮਾਰੀ ਨੂੰ ਮੱਦੇਨਜਰ ਰੱਖਦੇ ਹੋਏ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਲੋਂ ਫਾਈਨਲ ਸਮੈਸਟਰ ਦੀਆਂ ਪ੍ਰੀਖਿਆਵਾਂ ਆਨਲਾਈਨ 21 ਸਤੰਬਰ ਤੋਂ 10 ਅਕਤੂਬਰ ਤੱਕ ਕਰਵਾਈਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵਲੋਂ ਕਾਲਜ ਨੂੰ ਆਨਲਾਈਨ ਪ੍ਰਸ਼ਨ ਪੱਤਰ ਪੇਪਰ ਸ਼ੁਰੂ ਹੋਣ ਤੋਂ 45 ਮਿੰਟ ਪਹਿਲਾਂ ਈ-ਮੇਲ ਰਾਹੀਂ ਭੇਜਿਆ ਜਾਵੇਗਾ ਅਤੇ ਕਾਲਜ ਇਸ ਪੇਪਰ ਨੂੰ ਵਿਦਿਆਰਥੀ ਦੀ ਈ-ਮੇਲ ਆਈ ਡੀ ‘ਤੇ ਪੇਪਰ ਸ਼ੁਰੂ ਹੋਣ ਤੋਂ 15 ਮਿੰਟ ਪਹਿਲਾਂ ਭੇਜੇਗਾ।ਵਿਦਿਆਰਥੀ ਸਮੇਂ ‘ਤੇ ਪੇਪਰ ਸ਼ੁਰੂ ਕਰਕੇ 2 ਘੰਟਿਆਂ ਵਿੱਚ ਪੇਪਰ ਕਰੇਗਾ।ਵਿਦਿਆਰਥੀ ਵੱਧ ਤੋਂ ਵੱਧ 20 ਪੇਜ਼ਾਂ ਦੀ ਵਰਤੋਂ ਕਰ ਸਕਦਾ ਹੈ।ਸਮਾਂ ਖਤਮ ਹੋਣ ‘ਤੇ ਉਹ ਆਪਣੇ ਪੇਪਰ ਦੀ ਇਕ ਸਿੰਗਲ ਪੀ.ਡੀ.ਐਫ ਫਾਈਲ ਬਣਾ ਕੇ ਕਾਲਜ ਦੀ ਈ-ਮੇਲ ਆਈ.ਡੀ ‘ਤੇ ਜਿਥੋਂ ਉਸ ਨੂੰ ਪ੍ਰਸ਼ਨ ਪੱਤਰ ਮਿਲਿਆ ਸੀ ਵਾਪਸ ਇਸੇ ‘ਤੇ 30 ਮਿੰਟ ਦੇ ਅੰਦਰ-ਅੰਦਰ ਭੇਜੋਗਾ।ਇਸ ਸੰਬੰਧ ਵਿੱਚ ਕਾਲਜ ਦਫਤਰ ਵਲੋਂ ਵਿਦਿਆਰਥੀਆਂ ਦੀ ਈ-ਮੇਲ ਆਈ.ਡੀ ਅਤੇ ਮੋਬਾਇਲ ਨੰਬਰ ਅਪਡੇਟ ਕਰਨ ਦਾ ਕੰਮ ਸ਼ੁਰੂ ਕਰ ਦਿੱਤੀ ਹੈ।
ਪ੍ਰਿੰਸੀਪਲ ਨੇ ਦੱਸਿਆ ਕਿ ਕਾਲਜ ਵਿੱਚ ਸੈਸ਼ਨ 2020-21 ਬੀ.ਏ, ਬੀ.ਕਾਮ, ਬੀ.ਐਸ.ਸੀ (ਨਾਨ ਮੈਡੀਕਲ, ਇਕਨਾਮਿਕਸ, ਕੰਪਿਊਟਰ ਸਾਇੰਸ) ਪਹਿਲੇ, ਤੀਜੇ ਅਤੇ ਪੰਜਵੇਂ ਸਮੈਸਟਰ ਦੀਆਂ ਆਨਲਾਈਨ ਕਲਾਸਾਂ ਸ਼ੁਰੂ ਹੋ ਚੁੱਕੀਆਂ ਹਨ।ਇਨ੍ਹਾਂ ਕਲਾਸਾਂ ਵਿੱਚ ਵਿਦਿਆਰਥੀਆਂ ਦਾ ਦਾਖਲਾ ਵੀ ਚੱਲ ਰਿਹਾ ਹੈ। ਸੁਜਾਨਪੁਰ ਦੇ ਇਲਾਕੇ ਦੇ ਲੋਕਾਂ ਦੀ ਆਰਥਿਕ ਹਾਲਤ ਨੂੰ ਦੇਖਦੇ ਹੋਏ ਕਾਲਜ ਵਿੱਚ ਵਿਦਿਆਰਥੀਆਂ ਨੂੰ ਆਸਾਨ ਕਿਸਤਾਂ ਵਿੱਚ ਫੀਸ ਦੇਣ ਦੀ ਸੁਵਿਧਾ ਯੂਨੀਵਰਸਿਟੀ ਨਿਯਮਾਂ ਅਨੁਸਾਰ ਵੀ ਦਿੱਤੀ ਜਾ ਰਹੀ ਹੈ।
Check Also
ਰੇਲਵੇ ਸਟੇਸ਼ਨ ਰਮਦਾਸ ਦੇ ਅਧੁਨਿਕੀਕਰਨ ਲਈ ਕੇਂਦਰੀ ਰੇਲ ਮੰਤਰਾਲੇ ਕੋਲ ਜੋਰ ਸ਼ੋਰ ਨਾਲ ਉਠਾਇਆ ਮੁੱਦਾ -ਧਾਲੀਵਾਲ
ਅੰਮ੍ਰਿਤਸਰ, 6 ਅਪ੍ਰੈਲ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ ਕੁਲਦੀਪ ਸਿੰਘ …
Punjab Post Daily Online Newspaper & Print Media