Wednesday, April 8, 2026

ਭਾਈ ਧਿਆਨ ਸਿੰਘ ਮੰਡ ਨੇ 17 ਸਤੰਬਰ ਨੂੰ ਬੁਲਾਇਆ ਇਕੱਠ

ਐਸ.ਜੀ.ਪੀ.ਸੀ ਦੀ ਗੰਡਾਗਰਦੀ ਤੇ ਲਾਪਤਾ ਪਾਵਨ ਸਰੂਪਾਂ ਦਾ ਮੰਗਿਆ ਜਾਵੇਗਾ ਹਿਸਾਬ  – ਭਾਈ ਸਖੀਰਾ

ਅੰਮ੍ਰਿਤਸਰ 16 ਸਤਬੰਰ (ਪੰਜਾਬ ਪੋਸਟ ਬਿਊਰੋ) – ਸਿੱਖਾਂ ਦੀ ਮਿਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਰਮਚਾਰੀਆਂ ਤੇ ਟਾਸਕ ਫੋਰਸ ਦੀ ਗੰਡਾਗਰਦੀ ਅਤੇ ਲਾਪਤਾ 328 ਪਾਵਨ ਸਰੂਪਾਂ ਦਾ ਹਿਸਾਬ ਲੈਣ ਲਈ ਸੰਨ 2015 ਦੇ ਸਰਬੱਤ ਖਾਲਸਾ ਸੰਮੇਲਨ ਦੋਰਾਨ ਥਾਪੇ ਗਏ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਧਿਆਨ ਸਿੰਘ ਮੰਡ ਵਲੋਂ 17 ਸਤੰਬਰ ਦਿਨ ਵੀਰਵਾਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸਵੇਰੇ 11.00 ਵਜੇ ਹਮਖਿਆਲ ਪੰਥਕ ਹਿਤੈਸ਼ੀਆਂ ਤੇ ਪੰਥ ਦਰਦੀਆ ਦਾ ਵਿਸ਼ਾਲ ਇਕੱਠ ਬੁਲਾਇਆ ਹੈ।ਇਸ ਸਬੰਧੀ ਸਰਬੱਤ ਖਾਲਸਾ ਸੰਮੇਲਨ 2015 ਦੇ ਮੁੱਖ ਪ੍ਰਬੰਧਕ ਭਾਈ ਜਰਨੈਲ ਸਿੰਘ ਸਖੀਰਾ ਨੇ ਜਾਰੀ ਪ੍ਰੈਸ ਨੋਟ ਵਿੱਚ ਆਖਿਆ ਹੈ ਕਿ ਇਕੱਠ ਦੌਰਾਨ 328 ਸਰੂਪਾਂ ਦੀ ਗੁੰਮਸ਼ੁਦਗੁੀ ਤੇ ਐਸ.ਜੀ.ਪੀ.ਸੀ ਕਰਮਚਾਰੀਆ ਤੇ ਹੋਰ ਲੱਠ ਮਾਰਾਂ ਵੱਲੋਂ ਕੀਤੀ ਜਾਂਦੀ ਗੰਡਾਗਰਦੀ ਨੂੰ ਨੱਥ ਪਾਉਣ ਲਈ ਪ੍ਰੋਗਰਾਮ ੳੇੁਲੀਕਿਆ ਜਾਵੇਗਾ।ਉਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀਆਂ ਕੋਝੀਆਂ ਹਰਕਤਾਂ ਤੇ ਘਟੀਆ ਚਾਲਾਂ ਦੇ ਕਾਰਨ ਸਮੁੱਚੀ ਸਿੱਖ ਕੋਮ ਨੂੰ ਬਦਨਾਮ ਹੋਣਾ ਪਿਆ ਹੈ।ਜਿਸ ਨੂੰ ਬਿਲਕੁੱਲ ਬਰਦਾਸ਼ਤ ਨਹੀ ਕੀਤਾ ਜਾਵੇਗਾ।
           ਭਾਈ ਸਖੀਰਾ ਵਲੋਂ ਨਿਰੋਲ ਪੰਥਕ ਜਥੇਬੰਦੀਆਂ, ਹਮਖਿਆਲੀਆਂ, ਪੰਥਕ ਹਿਤੈਸ਼ੀਆ ਤੇ ਪੰਥ ਦਰਦੀਆਂ ਨੂੰ ਉਲੀਕੇ ਗਏ ਪ੍ਰੋਗਰਾਮ ਵਿੱਚ ਹੰੁਮ ਹੰੁਮਾ ਕੇ ਪੁੱਜਣ ਦੀ ਅਪੀਲ ਕੀਤੀ ਗਈ।

Check Also

ਖਾਲਸਾ ਮੈਨੇਜਮੈਂਟ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 7 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਨੌਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ …