ਅੰਮ੍ਰਿਤਸਰ, 16 ਸਤੰਬਰ (ਸੰਧੂ) – ਪੰਜਾਬ ਐਂਡ ਯੂ.ਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਪੰਜਾਬ ਜਿਲ੍ਹਾ ਅੰਮ੍ਰਿਤਸਰ ਵਲੋਂ ਕਨਵੀਨਰਾਂ ਸੁਖਦੇਵ ਸਿੰਘ ਪਨੂੰ,
ਜੋਗਿੰਦਰ ਸਿੰਘ, ਗੁਰਦੀਪ ਸਿੰਘ ਬਾਜਵਾ ਅਤੇ ਕੁਲਦੀਪ ਸਿੰਘ ਉਦੋਕੇ ਦੀ ਸਾਂਝੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦੇ ਦਫਤਰ ਸਾਹਮਣੇ ਲੜੀਵਾਰ ਭੁੱਖ ਹੜਤਾਲ ਸ਼ੁਰੁ ਕੀਤੀ ਗਈ ਹੈ।
ਅੱਜ ਪਹਿਲੇ ਦਿਨ ਪ੍ਰੇਮ ਚੰਦ ਅਜਾਦ, ਸਵਿੰਦਰ ਸਿੰਘ ਭੱਟੀ, ਸੁਖਦੇਵ ਸਿੰਘ ਪਨੂੰ, ਕੁਲਦੀਪ ਸਿੰਘ ਉਦੋਕੇ , ਰਵੀ ਕੁਮਾਰ, ਦੀਪਕ ਕੁਮਾਰ, ਮਲੂਕ ਸਿੰਘ ਟਾਂਡਾ, ਗੁਰਮੀਤ ਸਿੰਘ, ਹਰਪਾਲ ਸਿੰਘ, ਬਲਵਿੰਦਰ ਸਿੰਘ, ਬਿਕਰਮ ਸਿੰਘ, ਅਤੇ ਜੈਮਲ ਸਿੰਘ ਆਦਿ ਭੁੱਖ ਹੜਤਾਲ ‘ਤੇ ਬੈਠੇ।ਵੱਖ-ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਤਿੰਨ ਸਾਲਾਂ ਤੋਂ ਲਟਕਾਈ ਤਨਖਾਹ ਕਮਿਸ਼ਨ ਦੀ ਰਿਪੋਰਟ ਤੁਰੰਤ ਲਾਗੂ ਕੀਤੀ ਜਾਵੇ, ਪੁਨਰਗਠਨ ਦੇ ਨਾਂ ‘ਤੇ ਵੱਖ-ਵੱਖ ਅਦਾਰਿਆਂ ‘ਚ ਮੁਲਾਜ਼ਮਾਂ ਦੀਆਂ ਛਾਂਟੀਆਂ ਕਰਨ ਦੀਆਂ ਤਜਵੀਜ਼ਾਂ ਬੰਦ ਕੀਤੀਆਂ ਜਾਣ, ਮੁਲਾਜ਼ਮਾਂ ਦੀ ਭਰਤੀ ਸਮੇਂ ਕੇਂਦਰ ਨਾਲੋਂ ਵੱਧ ਤਨਖਾਹ ਸਕੇਲ ਦੇਣ ਦਾ ਨੋਟੀਫੀਕੇਸ਼ਨ ਵਾਪਸ ਲਿਆ ਜਾਵੇ, ਮੋਬਾਈਲ ਭੱਤੇ ਵਿੱਚ ਕਟੋਤੀ ਕਰਨ ਵਾਲਾ ਪੱੱਤਰ ਵਾਪਸ ਲਿਆ ਜਾਵੇ, ਹਰੇਕ ਤਰਾਂ ਦੇ ਕੱਚੇ ਮੁਲਾਜਮਾਂ ਨੂੰ ਰੈਗੂਲਰ ਕੀਤਾ ਜਾਵੇ, ਪੁਰਾਣੀ ਪੈਨਸ਼ਨ ਨੀਤੀ ਲਾਗੂ ਕੀਤੀ ਜਾਵੇ, ਮਹਿੰਗਾਈ ਭੱਤੇ ਦੀਆਂ ਪੰਜ ਬਕਾਇਆ ਕਿਸ਼ਤਾਂ ਨੂੰ ਤੁਰੰਤ ਜਾਰੀ ਕੀਤਾ ਜਾਵੇ, ਬੱਝਵਾਂ ਮੈਡੀਕਲ ਭੱਤਾ 2000 ਰੁਪੈ ਕੀਤਾ ਜਾਵੇ, ਮਹਿੰਗਾਈ ਭੱਤੇ ਦਾ 133 ਮਹੀਨੇ ਦਾ ਬਕਾਇਆ ਯਕਮੁਸ਼ਤ ਤੁਰੰਤ ਨਕਦ ਜਾਰੀ ਕੀਤਾ ਜਾਵੇ, ਆਸ਼ਾ ਵਰਕਰ ਮਿਡ ਡੇ ਮੀਲ ਅਤੇ ਆਂਗਨਵਾੜੀ ਵਰਕਰਾਂ ਦਾ ਘੱਟੋ ਘੱਟ ਵੇਤਨ ਐਕਟ ਲਾਗੂ ਕਰਕੇ ਤਨਖਾਹ 18000/- ਰੁਪੈ ਕੀਤੀ ਜਾਵੇ, ਸਲਾਨਾ 2400/- ਲਗਾਇਆ ਜਜ਼ੀਆ ਟੈਕਸ ਵਾਪਿਸ ਲਿਆ ਜਾਵੇ, ਪੈਨਸ਼ਨ ਦੁਹਰਾਈ ਦੀਆਂ ਪਾਵਰਾਂ ਡੀ.ਡੀ.ਓ ਪੱਧਰ ‘ਤੇ ਦਿੱਤੀਆਂ ਜਾਣ, ਗਰੈਚੁਟੀ ਦੀ ਹੱਦ 10 ਲੱਖ ਤੋਂ ਵਧਾ ਕੇ 20 ਲੱਖ ਕੀਤੀ ਜਾਵੇ।
ਇਸ ਮੌਕੇ ਕਰਮਜੀਤ ਸਿੰਘ ਕੇ.ਪੀ, ਸੁਰਜੀਤ ਸਿੰਘ ਗੁਰਾਇਆ, ਮਨਜੀਤ ਸਿੰਘ ਬਾਸਰਕੇ, ਮੰਗਲ ਸਿੰਘ ਟਾਂਡਾ, ਜਸਵੰਤ ਰਾਏ ਛੇਹਰਟਾ, ਜਤਿਨ ਸ਼ਰਮਾ, ਬਲਵਿੰਦਰ ਸਿੰਘ ਸੋਢੀ, ਚਰਨ ਸਿੰਘ, ਮਨਜੀਤ ਸਿੰਘ, ਜੋਗਿੰਦਰ ਸਿੰਘ ਅਤੇ ਨਿਰਮਲ ਭੋਮਾ ਨੇ ਵੀ ਸੰਬੋਧਨ ਕੀਤਾ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media