ਇਮਤਿਹਾਨ 21 ਸਤੰਬਰ 2020 ਨੂੰ
ਅੰਮ੍ਰਿਤਸਰ, 16 ਸਤੰਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋਫੈਸਰ ਇੰਚਾਰਜ਼ ਪ੍ਰੀਖਿਆਵਾਂ ਡਾ. ਮਨੋਜ ਕੁਮਾਰ ਨੇ ਕਿਹਾ ਹੈ ਕਿ 21 ਸਤੰਬਰ ਤੋਂ
10 ਅਕਤੂਬਰ ਤਕ ਹੋਣ ਵਾਲੀਆਂ ਐਗਜ਼ਿਟ ਕਲਾਸਾਂ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।ਯੂਨੀਵਰਸਿਟੀ ਦੇ ਅਧੀਨ ਆਉਂਦੇ ਸਾਰੇ ਕਾਲਜਾਂ ਨੂੰ ਆਨਲਾਈਨ ਪ੍ਰੀਖਿਆਵਾਂ ਲੈਣ ਲਈ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਵਿਦਿਆਰਥੀਆਂ ਨੂੰ ਅਜੇ ਵੀ ਕੋਈ ਸਮੱਸਿਆ ਹੈ ਜਾਂ ਇਸ ਸਿਸਟਮ ਦੀ ਸਮਝ ਨਹੀਂ ਆ ਰਹੀ ਉਹ ਆਪਣੇ ਕਾਲਜ ਜਾਂ ਵਿਭਾਗ ਦੇ ਮੁਖੀ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਵੱਖ ਵੱਖ ਕੋਰਸਾਂ ਦੀਆਂ ਐਗਜ਼ਿਟ ਕਲਾਸਾਂ ਲਈ ਰੋਲ ਨੰਬਰ ਵੀ ਜਾਰੀ ਕੀਤੇ ਜਾਣੇ ਹਨ ਅਤੇ ਉਨ੍ਹਾਂ ਦੀ ਈ ਮੇਲ ਆਈ.ਡੀ ਉਪਰ ਪ੍ਰਸ਼ਨ ਪੱਤਰ ਵੀ ਭੇਜੇ ਜਾਣੇ ਹਨ ਇਸ ਕਰਕੇ ਜੇ ਕਿਸੇ ਵੀ ਪ੍ਰੀਖਿਆਰਥੀ ਨੂੰ ਅਜੇ ਵੀ ਕਿਸੇ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹ 17 ਸਤੰਬਰ ਤੱਕ ਯੂਨੀਵਰਸਿਟੀ ਵੇਬ ਪੋਰਟਲ (<http://collegeadmissions.gndu.ac.in/loginNew.aspx>) ਉਪਰ ਲਾਗਿਨ ਕਰਕੇ ਆਪਣੀ ਈਮੇਲ ਅਤੇ ਮੋਬਾਈਲ ਨੰਬਰ ਵਿਚ ਸੋਧ ਜਾਂ ਅਪਡੇਟ ਕਰ ਸਕਦੇ ਹਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media