Tuesday, November 3, 2026

ਰੋਜ਼ਗਾਰ ਮੇਲਿਆਂ ਲਈ ਹੁਣ ਤੱਕ 2700 ਪ੍ਰਾਰਥੀਆਂ ਨੇ ਕੀਤਾ ਅਪਲਾਈ – ਡਿਪਟੀ ਕਮਿਸ਼ਨਰ

ਰੋਜ਼ਗਾਰ ਮੇਲਿਆਂ ਵਿੱਚ ਭਾਰੀ ਇਕੱਠ ਨੂੰ ਰੋਕਣ ਲਈ ਮੇਲਿਆਂ ਨੂੰ ਦੋ ਭਾਗਾਂ ਵਿੱਚ ਵੰਡਿਆ

ਕਪੂਰਥਲਾ, 17 ਸਤੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਜ਼ਿਲਾ ਕਪੂਰਥਲਾ ਵਿਖੇ ਰਾਜ ਪੱਧਰੀ ਰੋਜ਼ਗਾਰ ਮੇਲਾ 24 ਸਤੰਬਰ ਤੋਂ 30 ਸਤੰਬਰ ਤੱਕ ਲਗਾਇਆ ਜਾ ਰਿਹਾ ਹੈ।ਜਿਸ ਦੀਆਂ ਤਿਆਰੀਆਂ ਸਬੰਧੀ ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉਪੱਲ ਦੀ ਪ੍ਰਧਾਨਗੀ ਹੇਠ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਕਪੂਰਥਲਾ ਦੇ ਅਧਿਕਾਰੀਆਂ ਅਤੇ ਵਘੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਡਿਪਟੀ ਸੀ.ਈ.ਓ ਸੁਰਿੰਦਰਪਾਲ ਆਂਗਰਾ ਨਾਲ ਮੀਟਿੰਗ ਕੀਤੀ ਗਈ।
                ਮੀਟਿੰਗ ਦੌਰਾਨ ਇਹ ਫ਼ੈਸਲਾ ਲਿਆ ਗਿਆ ਕਿ ਕੋਵਿਡ-19 ਦੇ ਮੱਦੇਨਜ਼ਰ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਆਨਲਾਈਨ ਰੋਜ਼ਗਾਰ ਮੇਲਿਆਂ `ਤੇ ਜ਼ੋਰ ਦਿੱਤਾ ਜਾ ਰਿਹਾ ਹੈ।ਇਨਾਂ ਰੋਜ਼ਗਾਰ ਮੇਲਿਆਂ ਵਿੱਚ ਭਾਰੀ ਇਕੱਠ ਨੂੰ ਰੋਕਣ ਲਈ ਮੇਲਿਆਂ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ।21 ਤੋਂ 23 ਸਤੰਬਰ 2020 ਤੱਕ ਜ਼ਿਲਾ ਕਪੂਰਥਲਾ ਵਿਖੇ ਵਰਚੁਅਲ ਤਰੀਕੇ ਰਾਹੀਂ ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ।ਜਿਨਾਂ ਪ੍ਰਾਰਥੀਆਂ ਕੋਲ ਇਨਾਂ ਮੇਲਿਆਂ ਵਿੱਚ ਭਾਗ ਲੈਣ ਲਈ ਮੋਬਾਇਲ ਫੋਨ, ਲੈਪਟਾਪ ਅਤੇ ਇੰਟਰਨੈਟ ਦੀ ਸੁਵਿਧਾ ਆਦਿ ਨਹੀਂ ਹੈ, ਉਹ ਉਮੀਦਵਾਰ ਹਿੰਦੂ ਕੰਨਿਆਂ ਕਾਲਜ, ਕਪੂਰਥਲਾ ਵਿਖੇ 21 ਤੋਂ 23 ਸਤੰਬਰ ਤੱਕ ਇਸ ਮੇਲੇ ਵਿੱਚ ਭਾਗ ਲੈ ਸਕਦੇ ਹਨ।
                ਇਸੇ ਤਰਾਂ ਮਿਤੀ 24 ਸਤੰਬਰ ਤੋਂ 26 ਸਤੰਬਰ ਤੱਕ ਇੰਟਰਵਿਊ ਕਰਵਾਈਆਂ ਜਾਣੀਆ ਹਨ ਜਿਨਾਂ ਵਿੱਚ ਉਮੀਦਵਾਰਾਂ ਦਾ ਹਾਜ਼ਰ ਹੋਣਾ ਜਰੂਰੀ ਹੋਵੇਗਾ।ਮਿਤੀ 28 ਤੇ 29 ਸਤੰਬਰ ਨੂੰ ਫਗਵਾੜਾ ਵਿਖੇ ਸਰਕਾਰੀ ਆਈ.ਟੀ (ਇਸਤਰੀ) ਵਿੱਚ ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ।ਮਿਤੀ 28 ਸਤੰਬਰ 2020 ਨੂੰ ਵਰਚੁਅਲ ਤਰੀਕੇ ਰਾਹੀਂ ਅਤੇ 29 ਸਤੰਬਰ ਨੂੰ ਰੋਜ਼ਗਾਰ ਮੇਲੇ ਲਗਾਏ ਜਾਣਗੇ ਜਿਸ ਵਿਚ ਨਿੱਜੀ ਤੌਰ ਤੇ ਭਾਗ ਲੈਣਾ ਹੋਵੇਗਾ।
                 ਜ਼ਿਲੇ ਵਿੱਚ ਰੋਜ਼ਗਾਰ ਮੇਲਿਆਂ ਲਈ ਹੁਣ ਤੱਕ 2700 ਦੇ ਕਰੀਬ ਪ੍ਰਾਰਥੀਆਂ ਨੇ ਅਪਲਾਈ ਕੀਤਾ ਹੈ, ਇਨਾਂ ਪ੍ਰਾਰਥੀਆਂ ਨੇ ਰੋਜ਼ਗਾਰ ਮੇਲੇ ਵਿੱਚ ਕਦੋਂ ਅਤੇ ਕਿਸ ਸਮੇਂ ਆਉਣਾ ਹੈ।ਉਸ ਲਈ ਇੰਪਲਾਈਰ ਅਨੁਸਾਰ ਟਾਈਮ ਸਲਾਟ ਬਣਾਇਆ ਗਿਆ ਹੈ।ਇਸ ਬਾਰੇ ਪੂਰੀ ਜਾਣਕਾਰੀ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਕਪੂਰਥਲਾ ਵਲੋਂ ਟੈਲੀਫੋਨ ਰਾਹੀਂ ਦਿੱਤੀ ਜਾਵੇਗੀ।
               ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉਪੱਲ ਨੇ ਨੌਜਵਾਨਾ ਨੂੰ ਅਪੀਲ ਕੀਤੀ ਕਿ ਇਨਾਂ ਰੋਜ਼ਗਾਰ ਮੇਲਿਆਂ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਭਾਗ ਲੈ ਕੇ ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਦਾ ਭਰੂਪਰ ਲਾਭ ਉਠਾਇਆ ਜਾਵੇ।

Check Also

ਖ਼ਾਲਸਾ ਯੂਨੀਵਰਸਿਟੀ ਵਿਖੇ ਵਿਹਾਰਕ ਸਿੱਖਿਆ ਸਬੰਧੀ ਸੈਮੀਨਾਰ

ਅੰਮ੍ਰਿਤਸਰ, 1 ਨਵੰਬਰ (ਸੁਖਬੀਰ ਸਿੰਘ ਖੂਰਮਣੀਆਂ) – ਵਿਦਿਆਰਥੀਆਂ ਨੂੰ ਕਲਾਸਰੂਮ ਦੀ ਸਿੱਖਿਆ ਤੋਂ ਅਗਾਂਹ ਵਧ …