ਅੰਮ੍ਰਿਤਸਰ, 19 ਸਤੰਬਰ (ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਅਤੇ ਕਮਿਸ਼ਨਰ ਕੋਮਲ ਮਿੱਤਲ ਵਲੋਂ ਵਿਧਾਨ ਸਭਾ ਹਲਕਾ ਉਤਰੀ ਦੀ ਵਾਰਡ ਨੰ: 6, 7
ਅਤੇ ਪੱਛਮੀ ਵਿਧਾਨ ਸਭਾ ਹਲਕੇ ਦੇ ਵਾਰਡ ਨੰ: 81,82,83 ਅਤੇ 84 ਵਿਖੇ ਸਫਾਈ ਵਿਵਸਥਾ ਦੇ ਪ੍ਰਬੰਧ ਦੀ ਸਮੀਖਿਆ ਕਰਨ ਲਈ ਦੌਰਾ ਕੀਤਾ ਗਿਆ।ਜਿਸ ਦੌਰਾਨ ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ, ਹਰਪਨ ਔਜਲਾ ਕੋਂਸਲਰ, ਬਲਵਿੰਦਰ ਸਿੰਘ ਗਿੱਲ ਕੌਂਸਲਰ, ਰਮਨ ਕੁਮਾਰ ਰੱਮੀ, ਸਤੀਸ਼ ਬੱਲੂ ਸਾਬਕਾ ਕੋਸਲਰ ਲਖਨਪਾਲ ਅਤੇ ਬਾਬੀ ਦੇ ਨਾਲ ਮਿਲ ਕੇ ਉਕਤ ਵਾਰਡਾਂ ਵਿੱਚ ਪੈਦੇ ਇਲਾਕਿਆਂ ਦਾ ਮੁਆਇਨਾ ਕੀਤਾ ਗਿਆ ਅਤੇ ਸਫਾਈ ਦੇ ਪ੍ਰਬੰਧ ਚੁਸਤ ਦਰੁਸਤ ਕਰਨ ਲਈ ਮੌਕੇ ‘ਤੇ ਹੀ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆ ਗਈਆਂ।ਮੇਅਰ ਨੇ ਕਿਹਾ ਕਿ ਸਵੱਛ ਸਰਵੇਖਣ 2021 ਸ਼ੁਰੂ ਹੋ ਗਿਆ ਹੈ।ਜਿਸ ਵਿਚ ਸਫਾਈ ਦੇ ਆਧਾਰ ‘ਤੇ ਸ਼ਹਿਰਾਂ ਦਾ ਮੁਲਾਂਕਣ ਕੀਤਾ ਜਾਣਾ ਹੈ।ਨਗਰ ਨਿਗਮ ਵਲੋਂ ਇਸ ਮੰਤਵ ਲਈ ਅਧਿਕਾਰੀਆਂ ਦੇ ਸੈਕਟਰ ਬਣਾਏ ਗਏ ਹਨ ਅਤੇ ਲਗਾਤਾਰ 14 ਦਿਨ ਦੌਰਾ ਕੀਤਾ ਜਾਵੇਗਾ ਅਤੇ ਸਾਫ ਸਫਾਈ ਸਬੰਧੀ ਲੋਕਾਂ ਦੀਆਂ ਸ਼ਿਕਾਇਤਾਂ ਦੂਰ ਕਰਨ ਦੇ ਨਾਲ-ਨਾਲ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾਵੇਗਾ।
ਉਨਾਂ ਇਹ ਵੀ ਕਿਹਾ ਕਿ ਸਫਾਈ ਪ੍ਰਬੰਧ ਵਿਚ ਅੱਵਲ ਆਉਣ ‘ਤੇ ਸਬੰਧਤ ਵਾਰਡ ਨੂੰ ਇਨਾਮ ਵਜੋਂ ਵਿਕਾਸ ਫੰਡ ਦਿੱਤੇ ਜਾਣਗੇ।ਉਨ੍ਹਾਂ ਕਿਹਾ ਕਿ ਲੋਕ ਆਪਣੇ ਘਰਾਂ ਦਾ ਕੂੜਾ ਇਧਰ ਉਧਰ ਸੁੱਟਣ ਦੀ ਬਜ਼ਾਏ ਡਸਟਬਿਨਾਂ ਵਿਚ ਪਾਉਣ।ਘਰਾਂ ਦੇ ਬਾਹਰ ਕੁੜਾ ਸੁੱਟਣ ਵਾਲਿਆਂ ਨੂੰ ਜੁਰਮਾਨਾ ਵੀ ਹੋ ਸਕਦਾ ਹੈ।ਮੇਅਰ ਨੇ ਇਲਾਕਾ ਵਾਸੀਆਂ ਦੀਆਂ ਮੁਸ਼ਕਲ਼ਾਂ ਵੀ ਸੁਣੀਆਂ।ਇਸ ਮੌਕੇ ਸਿਹਤ ਅਫਸਰ ਡਾ. ਅਜੇ ਕੰਵਰ, ਸਬੰਧਤ ਚੀਫ ਸੈਨਟਰੀ ਇੰਸਪੈਕਟਰ ਅਤੇ ਸਫਾਈ ਸਟਾਫ ਮੌਜ਼ੂਦ ਸੀ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media