ਸੰਗਰੂਰ, 20 ਸਤੰਬਰ (ਜਗਸੀਰ ਲੌਂਗੋਵਾਲ) – ਇਥੋਂ ਨੇੜਲੇ ਪਿੰਡ ਹੀਰੋ ਕਲਾਂ ਵਿਖੇ ਭਾਰਤੀ ਕਿਸਾਨ ਯੂਨੀਅਨ ਮਾਨਸਾ ਵਲੋਂ ਕਿਸਾਨ ਜਥੇਬੰਦੀਆਂ ਦੇ ਸੱਦੇ ‘ਤੇ ਪਿੰਡ
ਵਿੱੱਚ ਕੇਂਦਰ ਸਰਕਾਰ ਦੀ ਅਰਥੀ ਫੂਕ ਕੇ ਮੁਜ਼ਾਹਰਾ ਕੀਤਾ ਗਿਆ।ਪਿੰਡ ਇਕਾਈ ਦੇ ਪ੍ਰਧਾਨ ਭੋਲਾ ਸਿੰਘ ਨੰਨੜ ਤੇ ਬਲਾਕ ਭੀਖੀ ਆਗੂ ਜੁਗਰਾਜ ਸਿੰਘ ਹੀਰੋ ਕਲਾਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨ ਦੀ ਖੇਤੀ ਨੂੰ ਖਤਮ ਕਰਕੇ ਕਾਰਪੋਰੇਟ ਘਰਾਣਿਆਂ ਤੋਂ ਖੇਤੀ ਕਰਵਾਉਣਾ ਚਾਹੁੰਦਾ ਹੈ।ਕਿਸਾਨ ਇਸ ਨੀਤੀ ਨੂੰ ਲਾਗੂ ਨਹੀ ਹੋਣ ਦੇਣਗੇ ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਰਾਜਨੀਤਕ ਪਾਰਟੀਆਂ ਇਸ ਆਰਡੀਨੈਂਸ ‘ਤੇ ਸਿਆਸੀ ਰੋਟੀਆਂ ਸੇਕ ਰਹੀਆਂ ਹਨ।ਕਿਸਾਨ ਆਗੂਆਂ ਨੇ ਕਿਹਾ ਕਿ ਜੋ ਵੀ ਰਾਜਨੀਤਕ ਆਗੂ ਕਿਸਾਨਾਂ ਦੇ ਹੱਕ ਵਿਚ ਖੜ੍ਹੇਗਾ ਉਸੇ ਆਗੂ ਨੂੰ ਹੀ ਪਿੰਡ ਵਿੱਚ ਵੜਣ ਦਿੱਤਾ ਜਾਵੇਗਾ।ਕਿਸਾਨਾ ਨੇ ਪਿੰਡ ਵਿੱਚ ਰੋਸ ਮੁਜ਼ਾਹਰਾ ਕਰਕੇ ਪਿੰਡ ਦੇ ਵੱਡੇ ਬੱਸ ਅੱਡੇ ‘ਤੇ ਕੇਂਦਰ ਸਰਕਾਰ ਦੀ ਅਰਥੀ ਸਾੜੀ ਗਈ।
ਇਸ ਮੌਕੇ ਰਘਬੀਰ ਸਿੰਘ, ਲਾਭ ਸਿੰਘ, ਬਿੱਕਰ ਸਿੰਘ, ਕੇਸਰ ਸਿੰਘ, ਜੂਪਾ ਸਿੰਘ, ਮੱਖਣ ਸਿੰਘ, ਬਲਵਿੰਦਰ ਸਿੰਘ, ਗੁਰਜੰਟ ਸਿੰਘ ਮੈਂਬਰ, ਬਿੰਦਰ ਸਿੰਘ ਬਰਾੜ, ਗੁਰਜੰਟ ਸਿੰਘ ਘੁੰਦਾ, ਦਲੀਪ ਸਿੰਘ, ਮਿਠੂ ਸਿੰਘ, ਅਜੈਬ ਸਿੰਘ, ਘੁੰਦਾ ਸਿੰਘ, ਜੀਤਾ, ਗੁਰਬਚਨ ਸਿੰਘ ਨੰਨੜ, ਮਹਿੰਦਰ ਸਿੰਘ ਮੈਂਬਰ ਅਤੇ ਨਿਰਭੈ ਸਿੰਘ ਆਦਿ ਹਾਜ਼ਰ ਸਨ ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media