ਅੰਮ੍ਰਿਤਸਰ, 22 ਸਤੰਬਰ (ਸੰਧੂ) – ਵੱਖ-ਵੱਖ ਖੇਡਾਂ ਦੇ ਮਾਸਟਰਜ਼ ਵੈਟਰਨ ਖਿਡਾਰੀਆਂ ਦੀ ਖੇਡ ਜਥੇਬੰਦੀ ਪੰਜਾਬ ਸਟੇਟ ਮਾਸਟਰਸ ਵੈਟਰਨ ਪਲੇਅਰਜ਼ ਟੀਮ ਦੀ
ਪਲੇਠੀ ਮੀਟਿੰਗ 23 ਸਤੰਬਰ ਬੁੱਧਵਾਰ ਨੂੰ ਸ਼ਾਮ 5 ਵਜੇ ਵਿਕਾਸ ਕਲੌਨੀ ਨਜਦੀਕ ਖਾਲਸਾ ਕਾਲਜ ਜੀ.ਟੀ ਰੋਡ ਛੇਹਰਟਾ ਵਿਖੇ ਹੋਵੇਗੀ।
ਜਥੇਬੰਦੀ ਦੇ ਸਕੱਤਰ ਅਵਤਾਰ ਸਿੰਘ ਪੀ.ਪੀ (ਕੌਮਾਤਰੀ ਮਾਸਟਰਸ ਖਿਡਾਰੀ) ਅਤੇ ਕੌਮਾਤਰੀ ਕੋਚ ਹਰਜੀਤ ਸਿੰਘ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਪ੍ਰਧਾਨ ਤੇ ਕੌਮੀ ਹਾਕੀ ਖਿਡਾਰਣ ਸੰਦੀਪ ਕੌਰ ਵਿੱਕੀ ਸੰਧੂ, ਚੀਫ ਪੈਟਰਨ ਪ੍ਰੋ. ਡਾ. ਪੀ.ਐਮ.ਐਸ ਬੇਦੀ ਅਤੇ ਪੈਟਰਨ ਮੈਡਮ ਹਰਜਿੰਦਰਪਾਲ ਕੌਰ ਕੰਗ ਦੇ ਯਤਨਾਂ ਨਾਲ ਹੋਣ ਵਾਲੀ ਇਸ ਪਲੇਠੀ ਮੀਟਿੰਗ ਦੌਰਾਨ ਕਈ ਅਹਿਮ ਮੁੱਦੇ ਅਤੇ ਭਵਿੱਖ ਦੀ ਰਣਨੀਤੀ ਬਾਰੇ ਵਿਚਾਰ ਵਟਾਦਰਾਂ ਕੀਤਾ ਜਾਵੇਗਾ।ਅਵਤਾਰ ਸਿੰਘ ਪੀ.ਪੀ ਨੇ ਕਿਹਾ ਕਿ ਪੰਜਾਬ ਸਟੇਟ ਮਾਸਟਰਜ਼ ਵੈਟਰਨ ਪਲੇਅਰਜ਼ ਟੀਮ ਪਰਿਵਾਰਿਕ ਮੈਂਬਰਾਂ ਵਾਂਗ ਕੰਮ ਕਰਨ ਲਈ ਵਚਨਬੱਧ ਹੈ। ਉਨ੍ਹਾਂ ਵੱਧ ਤੋਂ ਵੱਧ ਮਾਸਟਰਸ ਵੈਟਰਨ ਪਲੇਅਰਜ਼ ਨੂੰ ਸੰਸਥਾ ਨਾਲ ਜੁੱੜਨ ਦੀ ਅਪੀਲ ਕੀਤੀ।
ਇਸ ਮੌਕੇ ਐਡਵੋਕੇਟ ਨਿਰਮਲ ਸਿੰਘ ਔਲਖ, ਮੈਡਮ ਮਾਨਸੀ ਖੰਨਾ, ਮੈਡਮ ਬਿਊਟੀ ਸਿੰਘ, ਜੀ.ਐਸ ਸੰਧੂ, ਸਰਬਜੀਤ ਕੌਰ ਸੈਣੀ, ਸ਼ੈਫ਼ੀ ਸੰਧੂ ਆਦਿ ਹਾਜ਼ਰ ਸਨ।
Check Also
ਸੰਸਦ ਵਿੱਚ ਉਠਿਆ ਕੈਂਸਰ ਦਾ ਗੰਭੀਰ ਮੁੱਦਾ: ਐਮ.ਪੀ ਔਜਲਾ ਨੇ ਤੁੰਗ ਢਾਬ ਡਰੇਨ ਨੂੰ ਦੱਸਿਆ ਵੱਡਾ ਕਾਰਨ
ਅੰਮ੍ਰਿਤਸਰ, 3 ਅਪ੍ਰੈਲ (ਜਗਦੀਪ ਸਿੰਘ) – ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸੰਸਦ ਵਿੱਚ ਪੰਜਾਬ …
Punjab Post Daily Online Newspaper & Print Media