ਅੰਮ੍ਰਿਤਸਰ, 22 ਸਤੰਬਰ (ਸੰਧੂ) – ਸਥਾਨਕ ਜਿਲ੍ਹਾ ਪੈਂਚੀਕ ਸਿਲਾਟ ਐਸੋਸੀਏਸ਼ਨ ਨੇ ਪੈਂਚੀਕ ਸਿਲਾਟ ਦੇ ਦਫ਼ਤਰ ਵਿਖੇ ਜਿਲ੍ਹਾ ਪ੍ਰਧਾਨ ਅਭਿਲਾਸ਼ ਕੁਮਾਰ ਦੀ
ਪ੍ਰਧਾਨਗੀ ‘ਚ ਜਿਲ੍ਹਾ ਪੱਧਰੀ ਮੀਟਿੰਗ ਕੀਤੀ।ਜਿਸ ਦੌਰਾਨ ਦਿਨੇਸ਼ ਕੌਸ਼ਲ ਨੂੰ ਜਿਲ੍ਹਾ ਟੈਕਨੀਕਲ ਡਾਇਰੈਕਟਰ ਬਣਾਇਆ ਗਿਆ।ਇਸ ਸਮੇਂ ਨਵਨਿਯੁੱਕਤ ਦਿਨੇਸ਼ ਕੌਸ਼ਲ ਨੇ ਐਸੋਸੀਏਸ਼ਨ ਦਾ ਧੰਨਵਾਦ ਕੀਤਾ।ਮੀਟਿੰਗ ਦੋਰਾਨ ਸਿਲਾਟ ਦੇ ਬਹੁਤ ਸਾਰੇ ਪਹਿਲੂਆਂ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ।ਜਿਲ੍ਹਾ ਜਨਰਲ ਸਕੱਤਰ ਸੰਤੋਸ਼ ਕੁਮਾਰ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਐਸੋਸੀਏਸ਼ਨ ਦੀ ਤਰਫੋਂ ਸਕੂਲਾਂ, ਕਾਲਜਾਂ ਅਤੇ ਕਲੱਬਾਂ ਵਲੋਂ ਜਿਲ੍ਹੇ ਵਿੱਚ ਪੈਂਚੀਕ ਸਿਲਾਟ ਨੂੰ ਪਰਮੋਟ ਕਰਨ ਲਈ ਖਿਡਾਰੀਆਂ ਅਤੇ ਕੋਚਾਂ ਦਾ ਸਿਖਲਾਈ ਕੈਂਪ ਲਗਾਇਆ ਜਾਵੇਗਾ।ਜਨਰਲ ਸਕੱਤਰ ਨੇ ਕਿਹਾ ਕਿ ਸਾਰੇ ਮਾਰਸ਼ਲ ਆਰਟ ਕੋਚ ਜਿਨ੍ਹਾਂ ਨੂੰ ਇਸ ਖੇਡ ਵਿੱਚ ਰੁਚੀ ਹੈ, ਉਹ ਉਨਾਂ ਨਾਲ ਸੰਪਰਕ ਕਰ ਸਕਦੇ ਹਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media