Saturday, April 4, 2026

ਖਾਲਸਾ ਕਾਲਜ ਫਿਜੀਕਲ ਐਜ਼ੂਕੇਸ਼ਨ ਵਿਖੇ ਅੰਤਰਰਾਸ਼ਟਰੀ ਯੂਨੀਵਰਸਿਟੀ ਖੇਡ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 22 ਸਤੰਬਰ (ਖੁਰਮਣੀਆਂ) – ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਪਟਿਆਲਾ ਦੇ ਨਿਰਦੇਸ਼ਾਂ ਅਨੁਸਾਰ ਪਹਿਲਾਂ ਅੰਤਰਰਾਸ਼ਟਰੀ ਯੂਨੀਵਰਸਿਟੀ ਖੇਡ ਦਿਵਸ ਖਾਲਸਾ ਕਾਲਜ ਆਫ਼ ਫਿਜੀਕਲ ਐਜ਼ੂਕੇਸ਼ਨ ਵਿਖੇ ਮਨਾਇਆ ਗਿਆ।ਕਾਲਜ ਪਿ੍ਰੰਸੀਪਲ ਡਾ. ਕੰਵਲਜੀਤ ਸਿੰਘ ਨੇ ਦੱਸਿਆ ਕਿ ਯੂਨੀਵਰਸਿਟੀ ਅਤੇ ਖਾਲਸਾ ਹਾਕੀ ਅਕਾਦਮੀ ਦੀਆਂ ਵਿਦਿਆਰਥਣਾਂ ਦਰਮਿਆਨ ਇਕ ਦੋਸਤਾਨਾ ਹਾਕੀ ਮੈਚ ਦਾ ਆਯੋਜਨ ਕੀਤਾ ਗਿਆ ।
ਉਨ੍ਹਾਂ ਕਿਹਾ ਕਿ ਇਹ ਦਿਨ ਅੰਤਰਰਾਸ਼ਟਰੀ ਯੂਨੀਵਰਸਿਟੀ ਖੇਡ ਫ਼ੈਡਰੇਸ਼ਨ ਦੀ ਸਰਪ੍ਰਸਤੀ ਹੇਠ ਪੂਰੀ ਦੁਨੀਆਂ ’ਚ ਮਨਾਇਆ ਜਾਂਦਾ ਹੈ।ਐਫ਼.ਆਈ.ਐਸ.ਯੂ ਰੂਸ ਆਧਾਰਿਤ ਸੰਸਥਾ ਹੈ ਜਿਸ ਦਾ ਉਦੇਸ਼ ਅੰਤਰਰਾਸ਼ਟਰੀ ਪੱਧਰ ’ਤੇ ਯੂਨੀਵਰਸਿਟੀ ਦੀ ਖੇਡ ਨੂੰ ਉਤਸ਼ਾਹਿਤ ਕਰਨਾ ਹੈ।ਉਨ੍ਹਾਂ ਕਿਹਾ ਕਿ ਆਯੋਜਨ ਅਤੇ ਇਸ ਦੇ ਪਿੱਛੇ ਦਾ ਮਕਸਦ ਯੂਨੀਵਰਸਿਟੀ ਦੇ ਕੈਂਪਸਾਂ ਅਤੇ ਇਕੋ ਜਿਹੇ ਰੂਪ ਨਾਲ ਖੇਡ ਦੇ ਮਹੱਤਵ ਨੂੰ ਪ੍ਰਗਟ ਕਰਨਾ ਸੀ।ਉਨ੍ਹਾਂ ਨੇ ਪੀ.ਐਸ.ਯੂ ਦੇ ਵੀ.ਸੀ ਲੈਫ਼ਟੀਨੈਂਟ (ਸੇਵਾ ਮੁਕਤ) ਜਗਬੀਰ ਸਿੰਘ ਚੀਮਾ ਦਾ ਪ੍ਰੋਗਰਾਮ ਦੇ ਆਯੋਜਨ ਲਈ ਕਾਲਜ ਕੈਂਪਸ ਚੁਣਨ ਲਈ ਧੰਨਵਾਦ ਕੀਤਾ।
                  ਉਨ੍ਹਾਂ ਕਿਹਾ ਕਿ ਜਨਰਲ ਚੀਮਾ ਦੀ ਅਗਵਾਈ ’ਚ ਨਵਗਠਿਤ ਯੂਨੀਵਰਸਿਟੀ ਦਾ ਉਦੇਸ਼ ਪੰਜਾਬ ’ਚ ਖੇਡ ਸੰਸਕਿ੍ਰਤੀ ਨੂੰ ਵਧਾਵਾ ਦੇਣਾ ਹੈ ਅਤੇ ਇਸ ਦੇ ਇਲਾਵਾ ਖੇਡ ਸਿੱਖਿਆ ’ਤੇ ਧਿਆਨ ਕੇਂਦਰਿਤ ਕਰਨਾ ਹੈ। ਡਾ. ਕੰਵਲਜੀਤ ਨੇ ਕਿਹਾ ਕਿ ਜਨਰਲ ਚੀਮਾ ਯੂਨੀਵਰਸਿਟੀ ਸੱਭਿਆਚਾਰ ਦੀ ਖੇਡ ਨੂੰ ਮਹੱਤਵਪੂਰਨ ਬਣਾਉਣ ਲਈ ਜਬਰਦਸਤ ਕੋਸ਼ਿਸ਼ ਕਰ ਰਹੇ ਹਨ ਅਤੇ ਅਸੀਂ ਸ਼ੁਕਰਗੁਜਾਰ ਹਾਂ ਕਿ ਉਨ੍ਹਾਂ ਨੇ ਕਾਲਜ ਕੈਂਪਸ ਨੂੰ ਚੁਣਿਆ ਹੈ।
ਇਸ ਮੌਕੇ ਪ੍ਰਸਿੱਧ ਹਾਕੀ ਕੋਚ ਬਲਦੇਵ ਸਿੰਘ, ਡਿਪਟੀ ਕੋਚ ਅਮਰਜੀਤ ਸਿੰਘ ਮੌਜੂਦ ਸਨ।

Check Also

ਸੰਸਦ ਵਿੱਚ ਉਠਿਆ ਕੈਂਸਰ ਦਾ ਗੰਭੀਰ ਮੁੱਦਾ: ਐਮ.ਪੀ ਔਜਲਾ ਨੇ ਤੁੰਗ ਢਾਬ ਡਰੇਨ ਨੂੰ ਦੱਸਿਆ ਵੱਡਾ ਕਾਰਨ

ਅੰਮ੍ਰਿਤਸਰ, 3 ਅਪ੍ਰੈਲ (ਜਗਦੀਪ ਸਿੰਘ) – ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸੰਸਦ ਵਿੱਚ ਪੰਜਾਬ …