Tuesday, September 29, 2026

ਮੰਡੀਆਂ ‘ਚ ਰੁਲ ਰਹੀ ਮੱਕੀ, ਕਪਾਹ ਤੇ ਬਾਸਮਤੀ ਬਾਰੇ ਜਵਾਬ ਦੇਣ ਸਰਕਾਰਾਂ – ਆਪ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਆਪ ਆਗੂ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ-ਭਾਜਪਾ ਦੀਆਂ ਕਿਸਾਨ ਵਿਰੋਧੀ ਨੀਤੀਆਂ ਅਤੇ ਨੀਅਤ ਦਾ ਖਮਿਆਜ਼ਾ ਦੇਸ਼ ਅਤੇ ਪੰਜਾਬ ਦਾ ਕਿਸਾਨ ਕੱਲ੍ਹ ਵੀ ਭੁਗਤਦਾ ਸੀ ਅਤੇ ਅੱਜ ਵੀ ਭੁਗਤ ਰਿਹਾ ਹੈ।
                     ਅੱਜ ਪੰਜਾਬ ਦੀਆਂ ਮੰਡੀਆਂ ‘ਚ ਐਮ.ਐਸ.ਪੀ ਐਲਾਨੀ ਹੋਣ ਦੇ ਬਾਵਜ਼ੂਦ ਮੱਕੀ 1870 ਦੀ ਥਾਂ 650 ਤੋਂ 1000 ਰੁਪਏ ਅਤੇ ਨਰਮਾ (ਕਾਟਨ) 5825 ਰੁਪਏ ਪ੍ਰਤੀ ਕਵਿੰਟਲ ਦੀ ਥਾਂ 4000-4500 ਰੁਪਏ ਵਿਕ ਰਿਹਾ ਹੈ। ਜਦਕਿ ਐਮ.ਐਸ.ਪੀ ਰਹਿਤ ਬਾਸਮਤੀ ਦੀ ਫਸਲ ਮਹਿਜ਼ 1900 ਰੁਪਏ ਪ੍ਰਤੀ ਕਿਵੰਟਲ ਖਰੀਦੀ ਜਾ ਰਹੀ ਹੈ, ਜਿਸ ਨੂੰ ਬਾਅਦ ‘ਚ ਇਹੋ ਵਿਚੋਲੇ (ਮਿਡਲ) ਖਰੀਦਦਾਰ 6000 ਰੁਪਏ ਪ੍ਰਤੀ ਕਵੰਟਲ ਤੱਕ ਖਪਤਕਾਰਾਂ ਨੂੰ ਵੇਚਦੇ ਹਨ।
ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਇਹ ਅਜੇ ਟ੍ਰੇਲਰ ਹੈ ਜਦ ਮੋਦੀ ਦੇ ਇਹ ਕਾਲੇ ਕਾਨੂੰਨ ਲਾਗੂ ਹੋ ਗਏ ਤਾਂ ਕਣਕ ਅਤੇ ਝੋਨੇ ਦਾ ਹਾਲ ਹੋਰ ਵੀ ਬਦਤਰ ਹੋਵੇਗਾ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …