Tuesday, September 29, 2026

ਕਿਸਾਨੀ ਸੰਘਰਸ਼ ਲਈ ਸ਼ਾਹਪੁਰ ਕਲਾਂ ਦੇ ਨੌਜਵਾਨਾਂ ਵਲੋਂ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੂੰ ਫੰਡ ਭੇਟ

ਸੰਗਰੂਰ, 24 ਸਤੰਬਰ (ਜਗਸੀਰ ਲੌਂਗੋਵਾਲ) – ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ 15 ਸਤੰਬਰ ਤੋਂ ਪਟਿਆਲਾ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਲਈ ਸ਼ਾਹਪੁਰ ਕਲਾਂ ਦੇ ਨੌਜਵਾਨਾਂ ਵਲੋਂ ਪਿੰਡ ਇਕਾਈ ਨੂੰ ਫੰਡ ਇਕੱਠਾ ਕਰਕੇ ਦਿੱਤਾ ਗਿਆ।ਇਸ ਤੋਂ ਇਲਾਵਾ ਪਿਛਲੇ ਦਿਨੀਂ ਗਰਾਮ ਪੰਚਾਇਤ ਵਲੋਂ ਸਰਪੰਚ ਬਲਵਿੰਦਰ ਸਿੰਘ ਬੱਬੂ ਅਤੇ ਜਗਸੀਰ ਸਿੰਘ ਸ਼ੀਰਾ ਨੇ ਵੀ ਯੁਨੀਅਨ ਦੇ ਆਗੂਆਂ ਨੂੰ ਫੰਡ ਦਿੱਤਾ ਸੀ।
                 ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਗੁਰਮੇਲ ਸਿੰਘ ਨੇ ਨੌਜਵਾਨਾਂ ਅਤੇ ਗ੍ਰਾਮ ਪੰਚਾਇਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕ ਸੰਘਰਸ਼ ਅਜਿਹੇ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਇਨਸਾਫ ਪਸੰਦ ਲੋਕਾਂ ਨਾਲ ਹੀ ਚੱਲਦੇ ਹਨ।ਜਿਥੇ ਪਹਿਲਾਂ ਨੌਜਵਾਨਾਂ ਦੀ ਸੰਘਰਸ਼ ਵਿੱਚ ਸ਼ਮੂਲੀਅਤ ਨੇ ਸਰਕਾਰਾਂ ਦੀਆਂ ਚੂਲਾ ਹਿਲਾ ਦਿੱਤੀਆਂ, ਉਥੇ ਹੀ ਹੁਣ ਫੰਡ ਵੀ ਦਿਲ ਖੋਹਲ ਕੇ ਫੰਡ ਦੇ ਰਹੇ ਹਨ। ਉਨਾਂ ਕਿਹਾ ਕਿ ਜਦ ਸੰਘਰਸ਼ ਲੋਕ ਆਵਾਜ਼ ਬਣ ਜਾਂਦਾ ਹੈ ਤਾਂ ਜਿੱਤ ਦੂਰ ਨਹੀਂ ਹੁੰਦੀ।ਨੌਜਵਾਨ ਆਗੂ ਬਲਵਿੰਦਰ ਸਰਮਾ, ਪਰਵਿੰਦਰ ਪੱਪੂ, ਜੱਗੀ ਨੇ ਕਿਹਾ ਕਿ ਉਹ ਨੌਜਵਾਨਾਂ ਤੇ ਸਮੂਹ ਕਲੱਬਾਂ ਵਲੋਂ ਕਿਸਾਨੀ ਸੰਘਰਸ਼ ਲਈ ਭਾਰਤੀ ਕਿਸਾਨ ਯੂਨੀਅਨ ਨਾਲ ਚੱਲਣ ਦਾ ਵਿਸ਼ਵਾਸ਼ ਦਿਵਾਉਂਦੇ ਹਨ।
                   ਇਸ ਮੌਕੇ ਲਖਵਿੰਦਰ ਸਿੰਘ ਲੱਖਾ ਪ੍ਰਧਾਨ ਯੂਥ ਸਪੋਰਟਸ ਕਲੱਬ, ਰਜਿੰਦਰ ਸਿੰਘ ਕਾਲਾ, ਪਰਮਾਤਮਾ ਸਿੰਘ ਜੀਟਣ ਗੁਰੀ, ਜੱਗੀ, ਪ੍ਰੀਤ ਕਾ ਕਿਸਾਨ ਆਗੂ ਜੱਗਰ ਸਿੰਘ, ਲਖਵਿੰਦਰ ਸਿੰਘ, ਸਵਰਨਜੀਤ ਸਿੰਘ ਆਦਿ ਹਾਜ਼ਰ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …