ਅੰਮ੍ਰਿਤਸਰ, 24 ਸਤੰਬਰ (ਖੁਰਮਣੀਆਂ) – ਖ਼ਾਲਸਾ ਕਾਲਜ, ਜਿਸ ਨੂੰ ਖੁਦਮੁਖ਼ਤਿਆਰ ਦਾ ਦਰਜਾ ਹਾਸਲ ਹੈ, ਨੂੰ ਸੈਸ਼ਨ 2020-21 ਲਈ 4 ਵੋਕੇਸ਼ਨਲ
(ਕਿੱਤਾਮੁਖੀ) ਡਿਗਰੀਆਂ ਚਲਾਉਣ ਦੀ ਪ੍ਰਵਾਨਗੀ ਮਿਲੀ ਹੈ।ਇਨ੍ਹਾਂ ਵੋਕੇਸ਼ਨਲ ਕੋਰਸਾਂ ’ਚ ਬੀ. ਵਾਕ (ਫੂਡ ਸਾਇੰਸ), ਬੀ.ਵਾਕ (ਆਈ.ਟੀ./ਸਾਫਟਵੇਅਰ ਡਿਵੈਲਪਮੈਂਟ), ਬੀ.ਵਾਕ (ਮੀਡੀਆ ਅਤੇ ਇੰਟਰਟੇਨਮੈਂਟ/ਥੀਏਟਰ ਅਤੇ ਸਟੇਜ਼ ਕਰਾਫ਼ਟ) ਦੇ ਨਾਲ-ਨਾਲ ਬੀ.ਵਾਕ (ਟੈਕਸਟਾਇਲ ਅਤੇ ਹੈਂਡਲੂਮ/ਟੈਕਸਟਾਇਲ ਡਿਜ਼ਾਇਨ) ਵਗੈਰਾ ਡਿਗਰੀਆਂ ਚਲਾਉਣ ਲਈ ਯੂਨੀਵਰਸਿਟੀ ਗਰਾਂਟ ਕਮਿਸ਼ਨ ਨਵੀਂ ਦਿੱਲੀ ਦੀਆਂ ਹਦਾਇਤਾਂ ਮੁਤਾਬਕ ਨੈਸ਼ਨਲ ਸਕਿਲ ਡਿਵੈਲਪਮੈਂਟ ਕਵਾਲੀਫਿਕੇਸ਼ਨ ਫਰੇਮਵਰਕ (6) ਨਵੀਂ ਦਿੱਲੀ ਵਲੋਂ ਮਾਨਤਾ ਮਿਲੀ ਹੈ।
ਇਸ ਸਬੰਧੀ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ. ਰਜਿੰਦਰ ਮੋਹਨ ਸਿੰਘ ਛੀਨਾ ਨੇ ਆਪਣੀ ਖੁਸ਼ੀ ਜਾਹਿਰ ਕਰਦਿਆਂ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ, ਕੋਆਰਡੀਨੇਟਰ, ਖ਼ਾਲਸਾ ਕਾਲਜ ਸਕਿਲ ਡਿਵੈਲਪਮੈਂਟ ਸੈਂਟਰ, ਸਬੰਧਿਤ ਵਿਭਾਗਾਂ ਦੇ ਮੁੱਖੀ ਸਾਹਿਬਾਨ ਨੂੰ ਮੁਬਾਰਕਬਾਦ ਦਿੱਤੀ।
ਇਸ ਸਬੰਧੀ ਪਿ੍ਰੰ. ਡਾ. ਮਹਿਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਲਜ ਵਲੋਂ ਯੂ.ਜੀ.ਸੀ ਨਵੀਂ ਦਿੱਲੀ ਨੂੰ 1.6 ਕਰੋੜ ਰੁਪਏ ਦਾ ਪ੍ਰੋਜੈਕਟ ਭੇਜਿਆ ਗਿਆ ਸੀ।ਜਿਸ ਅਧੀਨ ਉਪਰੋਕਤ ਕੋਰਸ ਚਲਾਉਣ ਦੀ ਪ੍ਰਵਾਨਗੀ ਮਿਲੀ ਹੈ।ਇਹ ਸਹਾਇਤਾ ਰਾਸ਼ੀ ਵੀ ਕਿਸ਼ਤਾਂ ਵਿੱਚ ਕਾਲਜ ਨੂੰ ਪ੍ਰਾਪਤ ਹੋਣੀ ਹੈ।
ਉਨ੍ਹਾਂ ਕਿਹਾ ਕਿ ਇਹ ਡਿਗਰੀਆਂ ਵਿਦਿਆਰਥੀਆਂ ਨੂੰ ਪ੍ਰੋਫ਼ੈਸ਼ਨਲ ਮੁਹਾਰਤ ਦੇਣ ਵਿੱਚ ਵੱਡੀ ਸਹਾਇਤਾ ਕਰਨਗੀਆਂ। ਇਨ੍ਹਾਂ ਕੋਰਸਾਂ ਦੀ ਵਿਸੇਸ਼ਤਾ ਇਹ ਹੈ ਕਿ ਵਿਦਿਆਰਥੀ ਇਨ੍ਹਾਂ ਨੂੰ ਇਕ ਸਾਲ, ਦੋ ਸਾਲ ਅਤੇ ਤਿੰਨ ਸਾਲ ਦੀ ਮਿਆਦ ਵਿੱਚ ਪੂਰਾ ਕਰ ਸਕਦੇ ਹਨ ਅਤੇ ਵਿਦਿਆਰਥੀ ਇਨ੍ਹਾਂ ਕੋਰਸਾ ਨੂੰ ਲੋੜ ਅਨੁਸਾਰ ਛੱਡ ਅਤੇ ਫਿਰ ਤੋਂ ਅਪਣਾ ਸਕਦੇ ਹਨ।ਇਨ੍ਹਾਂ ਕੋਰਸਾ ਦੇ ਸਰਟੀਫਿਕੇਟਾਂ ਰਾਹੀ ਵਿਦੇਸ਼ ਜਾਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਵੀ ਵਿਸ਼ੇਸ ਤੌਰ ‘ਤੇ ਫ਼ਾਇਦਾ ਹੋਵੇਗਾ।ਇਹ ਕੋਰਸ ਵਿਦਿਆਰਥੀਆਂ ਨੂੰ ਰੋਜਗਾਰ ਅਤੇ ਸਵੈ-ਰੋਜਗਾਰ ਦੇ ਮੌਕੇ ਮਹੱਈਆ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰਨਗੇ।ਇਸ ਨਾਲ ਵਿਦਿਆਰਥੀ ਆਪਣਾ ਕੋਈ ਕਿੱਤਾ ਜਾਂ ਹੱਥੀਂ ਕੰਮ ਚਲਾਉਣ ਦੇ ਯੋਗ ਹੋ ਸਕਣਗੇ।
ਇਹ ਜਿਕਰਯੋਗ ਹੈ ਕਿ ਖ਼ਾਲਸਾ ਕਾਲਜ ਪਹਿਲਾਂ ਹੀ ਪੰਜਾਬ ਦਾ ਸਭ ਤੋਂ ਵੱਧ ਕੋਰਸ ਚਲਾਉਣ ਵਾਲਾ ਇਕੋ-ਇਕ ਕਾਲਜ ਹੈ।ਉਪਰੋਕਤ ਕੋਰਸਾਂ ਦੀ ਪ੍ਰਵਾਨਗੀ ਮਿਲਣ ਨਾਲ ਕਾਲਜ ਦੇ ਕੋਰਸਾਂ ਵਿੱਚ ਹੋਰ ਵੱਡਾ ਵਾਧਾ ਹੋਇਆ ਹੈ।ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਇਹ ਕੋਰਸ ਕਾਲਜ ਦੇ ਆਪਣੇ ਚੱਲਦੇ ਵੱਖ-ਵੱਖ ਵਿਭਾਗਾਂ ਵਿੱਚ ਚਲਾਏ ਜਾਣੇ ਹਨ।ਇਸ ਸਬੰਧੀ ਕਾਲਜ ਦੀ ਲੋੜੀਂਦੀ ਤਿਆਰੀ ਹੈ।ਉਨ੍ਹਾਂ ਕਿਹਾ ਕਿ ਇਨ੍ਹਾਂ ਕੋਰਸਾਂ ਦੇ ਕੋਆਰਡੀਨੇਟਰ ਡਾ. ਐਮ.ਐਸ ਬੱਤਰਾ ਦੀਆਂ ਕੋਸ਼ਿਸਾਂ ਸਦਕਾ ਹੀ ਇਨ੍ਹਾਂ ਕੋਰਸਾਂ ਦੀ ਕਾਲਜ ਨੂੰ ਪ੍ਰਵਾਨਗੀ ਪ੍ਰਾਪਤ ਹੋਈ ਹੈ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media