570 ਨੋਜਵਾਨਾਂ ਨੇ ਕੀਤੀ ਰਜਿਸਟ੍ਰੇਸ਼ਨ ਅਤੇ 453 ਨੋਜਵਾਨਾਂ ਦੀ ਰੋਜਗਾਰ ਲਈ ਕੀਤੀ ਗਈ ਚੋਣ
ਪਠਾਨਕੋਟ, 24 ਸਤੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਘਰ-ਘਰ ਰੋਜ਼ਗਾਰ ਸਕੀਮ ਤਹਿਤ ਰਾਜ ਪੱਧਰੀ ਰੋਜ਼ਗਾਰ ਮੇਲੇ 24 ਸਤੰਬਰ ਤੋਂ 30
ਸਤੰਬਰ ਤੱਕ ਲਗਾਏ ਜਾਣੇ ਹਨ, ਜਿਸ ਦਾ ਅੱਜ ਸੁਭਅਰੰਭ ਅੱਜ ਆਈ.ਟੀ.ਆਈ ਲੜਕੇ ਪਠਾਨਕੋਟ ਵਿਖੇ ਪਹਿਲਾ ਸੂਬਾ ਪੱਧਰੀ ਰੋਜਗਾਰ ਮੇਲਾ ਲਗਾਇਆ ਗਿਆ ਹੈ।ਕੋਵਿਡ 19 ਦੇ ਚਲਦਿਆਂ ਦਿੱਤੀਆਂ ਗਈਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖ ਕੇ ਲਗਾਏ ਗਏ ਮੇਲੇ ਵਿੱਚ ਕਰੀਬ 570 ਨੋਜਵਾਨਾਂ ਨੇ ਰਜਿਸਟ੍ਰੇਸ਼ਨ ਕੀਤੀ ਅਤੇ ਵੱਖ ਵੱਖ ਕੰਪਨੀਆਂ ਵੱਲੋਂ 453 ਨੋਜਵਾਨਾਂ ਦੀ ਰੋਜਗਾਰ ਲਈ ਚੋਣ ਕੀਤੀ ਗਈ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਮੁੱਖ ਕਾਰਜਕਾਰੀ ਅਧਿਕਾਰੀ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਠਾਨਕੋਟ ਬਲਰਾਜ ਸਿੰਘ ਨੇ ਇਹ ਪਗਟਾਵਾ ਰੋਜਗਾਰ ਮੇਲੇ ਦਾ ਸੁਭਅਰੰਭ ਕਰਦਿਆਂ ਕੀਤਾ।ਇਸ ਸਮੇਂ ਹਰੀਸ਼ ਮੋਹਣ ਪ੍ਰਿੰਸੀਪਲ ਆਈ.ਟੀ.ਆਈ ਲੜਕੇ ਪਠਾਨਕੋਟ, ਗੁਰਮੇਲ ਸਿੰਘ ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ ਪਠਾਨਕੋਟ, ਰਾਕੇਸ਼ ਕੁਮਾਰ ਰਿਪਲੇਸਮੈਂਟ ਅਫਸ਼ਰ, ਪ੍ਰਦੀਪ ਬੈਂਸ ਜਿਲ੍ਹਾ ਮੈਨੇਜਰ ਸਕਿੱਲ ਡਿਵੈਲਪਮੈਂਟ ਆਦਿ ਹਾਜ਼ਰ ਸਨ।
ਬਲਰਾਜ ਸਿੰਘ ਨੇ ਦੱਸਿਆ ਕਿ ਅੱਜ ਪਹਿਲੇ ਦਿਨ ਰੋਜਗਾਰ ਮੇਲੇ ਵਿੱਚ ਵਰਧਮਾਨ ਟੈਕਸਟਾਈਲ ਲਿਮ. ਬੱਦੀ, ਇੰਡੋਫਾਮ ਇਕਉਪਮੈਂਟ ਲਿਮਿਟਿਡ, ਰਿਲਾਈਂਸ ਨਿਪੁਨ ਇੰਨਸ਼ੋਰੈਂਸ ਪਾਈਵੇਟ ਲਿਮ., ਐਸ.ਬੀ.ਆਈ ਲਾਈਫ ਇੰਨਸੋਰੈਂਸ, ਪੁਖਰਾਜ ਹੈਲਥ ਕੇਅਰ ਪ੍ਰਾਈਵੇਟ ਲਿਮ., ਮੈਕਸ ਲਾਈਫ ਇੰਸੋਰੇਂਸ ਲਿ., ਐਲ.ਆਈ.ਸੀ ਇੰਡਿਆ, ਕੋਮਨ ਸਰਵਿਸ ਸੈਂਟਰ, ਕੈਰੀਅਰ ਸੈਲੁਅਸ਼ਨ ਗਰੁੱਪ ਅਤੇ ਹੋਰ ਕਰੀਬ 18 ਕੰਪਨੀਆਂ ਪਹੁੰਚੀਆਂ।ਵੱਖ-ਵੱਖ ਕੰਪਨੀਆਂ ਦੇ ਨੁਮਾਇੰਦਿਆਂ ਵੱਲੋਂ ਰੋਜਗਾਰ ਮੇਲੇ ਵਿੰਚ ਪਹੁੰਚੇ ਨੋਜਵਾਨਾਂ ਦੀ ਇੰਟਵਿਓ ਲਈ ਗਈ ਅਤੇ ਆਫਰ ਲੈਟਰ ਦਿੱਤੇ ਗਏ।
ਉਨ੍ਹਾਂ ਦੱਸਿਆ ਕਿ ਇਹ ਰੋਜ਼ਗਾਰ ਮੇਲੇ ਕੋਵਿਡ-19 ਮਹਾਂਮਾਰੀ ਸਬੰਧੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਨੌਕਰੀ ਦੇ ਚਾਹਵਾਨ ਬੇਰੋਜ਼ਗਾਰ ਪ੍ਰਾਰਥੀਆਂ ਨੂੰ ਅਪੀਲ ਹੈ ਕਿ ਉਹ ਇਨ੍ਹਾਂ ਰੋਜ਼ਗਾਰ ਮੇਲਿਆਂ ਵਿੱਚ ਸ਼ਾਮਿਲ ਹੋ ਕੇ ਲਾਭ ਉਠਾਉਣ।ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਠਾਨਕੋਟ ਦੇ ਹੈਲਪਲਾਈਨ ਨੰਬਰ: 7657825214 ‘ਤੇ ਵੀ ਸਪੰਰਕ ਕੀਤਾ ਜਾ ਸਕਦਾ ਹੈ।
Punjab Post Daily Online Newspaper & Print Media