ਅੰਮ੍ਰਿਤਸਰ, 25 ਸਤੰਬਰ (ਪੰਜਾਬ ਪੋਸਟ ਬਿਊਰੋ) – ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਆਰਡੀਨੈਂਸਾਂ ਦੇ ਵਿਰੁੱਧ ਅੰਮ੍ਰਿਤਸਰ ਵਿੱਚ ਕਿਸਾਨਾਂ ਵਲੋਂ ਕੀਤਾ
ਗਿਆ ਪੰਜਾਬ ਬੰਦ ਸਫਲ ਰਿਹਾ।ਬੰਦ ਦੌਰਾਨ ਵੱਖ-ਵੱਖ ਕਿਸਾਨ ਜਥੇਬੰਦੀਆਂ ਤੋਂ ਇਲਾਵਾ ਸਿਆਸੀ ਪਾਰਟੀਆਂ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਵਲੋਂ ਪੂਰੀ ਹਮਾਇਤ ਮਿਲੀ। ਸ਼੍ਰੋਮਣੀ ਕਮੇਟੀ ਵਲੋਂ ਬੰਦ ਦੀ ਹਮਾਇਤ ‘ਚ ਆਪਣੇ ਦਫਤਰ ਬੰਦ ਰੱਖੇ ਗਏ।ਧਰਨੇ ਪ੍ਰਦਰਸ਼ਨ ‘ਚ ਬੈਠੇ ਆਗੂਆਂ ਤੇ ਵਰਕਰਾਂ ਨੂੰ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਸਮੇਤ ਕਈ ਹੋਰ ਸੰਸਥਾਵਾਂ ਵਲੋਂ ਲੰਗਰ ਪਹੁੰਚਾਇਆ ਗਿਆ। ਦੁਕਾਨਦਾਰਾਂ ਨੇ ਕਾਰੋਬਾਰ ਅਤੇ ਮਾਰਕੀਟਾਂ ਬੰਦ ਰੱਖੀਆਂ।31 ਕਿਸਾਨ ਜਥੇਬੰਦੀਆਂ ਵਲੋਂ ਸ਼ਹਿਰ ਦੀ ਲਾਈਫ ਲਾਈਨ ਭੰਡਾਰੀ ਪੁੱਲ ‘ਤੇ ਵਿਸ਼ਾਲ ਧਰਨਾ ਲਾ ਕੇ ਆਵਾਜਾਈ ਜਾਮ ਕੀਤੀ ਗਈ ਗਈ ਅਤੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜ਼ੀ ਕੀਤੀ ਗਈ।ਇਸ ਸਮੇਂ ਸੀ.ਪੀ.ਆਈ, ਪੱਲੇਦਾਰ ਯੂਨੀਅਨ, ਆੜਤੀ ਕਿਸਾਨ ਯੂਨੀਅਨ, ਸੀ.ਟੀ.ਯੂ ਯੂਨੀਅਨ, ਆਦਿ ਜਥੇਬੰਦੀਆਂ ਵੀ ਸ਼ਾਮਲ ਹੋਈਆਂ।
ਬੱਸ ਤੇ ਰੇਲ ਸੇਵਾ ਬੰਦ ਰਹੀ, ਜਦਕਿ ਮੈਡੀਕਲ ਸੇਵਾਵਾਂ ਲਈ ਕੈਮਿਸਟਾਂ ਦੀਆ ਦੁਕਾਨਾਂ ਖੁੱਲੀਆਂ ਰਹੀਆਂ।ਬੈਂਕ ਤੇ ਸਰਕਾਰੀ ਅਦਾਰੇ ਖੁੱਲੇ ਰਹੇ ਕਈ ਥਾਵਾਂ ‘ਤੇ ਬੈਂਕਾਂ ਦੇ ਅੱਧੇ ਸ਼ਟਰ ਬੰਦ ਕਰਕੇ ਕੰਮ ਚਲਾਇਆ ਗਿਆ।ਸ਼ਹਿਰ ਵਿੱਚ ਦੋ ਤੇ ਚਾਰ ਪਹੀਆ ਵਾਹਣ ਚੱਲਦੇ ਦਿਖੇ।ਕਈ ਪੈਟਰੋਲ ਪੰਪਾਂ ਖੁੱਲੇ ਰਹੇ ਤੇ ਕਈਆਂ ਅੱਗੇ ਰੱਸੀਆਂ ਲੱਗੀਆਂ ਦਿਖੀਆਂ। ਰੇਲਵੇ ਵਿਭਾਗ ਵਲੋਂ ਕਈ ਰੇਲਾਂ ਰੱਦ ਕਰ ਦੇਣ ਦੇ ਬਾਵਜ਼ੂਦ ਵੀ ਕਿਸਾਨਾਂ ਵਲੋਂ ਕੱਲ ਤੋਂ ਜੰਡਿਆਲਾ ਨੇੜਲੇ ਦੇਵੀਦਾਸ ਪੁਰਾ ਵਿਖੇ ਰੇਲ ਟਰੈਕ ‘ਤੇ ਲਾਇਆ ਗਿਆ ਧਰਨਾ ਜਾਰੀ ਰਿਹਾ।
ਲੋਕ ਇਨਸਾਫ ਪਾਰਟੀ ਦੇ ਵਰਕਰ ਧਾਰਮਿਕ ਵਿੰਗ ਦੇ ਮਾਝਾ ਮੁਖੀ ਜਗਤਜੋਤ ਸਿੰਘ ਦੀ ਅਗਵਾਈ ‘ਚ ਸ਼ਹਿਰ ਵਿੱਚ ਮੋਟਰਾਈਕਲਾਂ ‘ਤੇ ਦੁਕਾਨਦਾਰਾਂ ਨੂੰ ਦੁਕਾਨਾਂ ਬੰਦ ਰੱਖਣ ਲਈ ਪ੍ਰੇਰਿਤ ਕਰਦੇ ਦਿਖੇ।ਕਾਂਗਰਸੀ ਵਿਧਾਇਕ ਡਾ. ਰਾਜ ਕੁਮਾਰ ਦੀ ਅਗਵਾਈ ‘ਚ ਇੰਡੀਆ ਗੇਟ ਛੇਹਰਟਾ ਵਿਖੇ ਕਾਂਗਰਸੀ ਆਗੂਆਂ ਤੇ ਵਰਕਰਾਂ ਵਲੋਂ ਜੋਰਦਾਰ ਪ੍ਰਦਰਸ਼ਨ ਕੀਤਾ ਗਿਆ।ਸ਼੍ਰੋਮਣੀ ਅਕਾਲੀ ਦਲ ਵਲੋਂ ਪੁੱਤਲੀਘਰ ਚੌਕ ਅਤੇ ਅੰਮ੍ਰਿਤਸਰ ਦੇ ਪ੍ਰਵੇਸ਼ ਦੁਆਰ ਗੋਲਡਨ ਗੇਟ ਜੀ.ਟੀ ਰੋਡ ਵਿਖੇ ਧਰਨਾ ਪ੍ਰਦਰਸ਼ਨ ਕੀਤਾ ਗਿਆ।ਜਿੰਨਾਂ ਵਿੱਚ ਗੁਰਪ੍ਰਤਾਪ ਸਿੰਘ ਟਿੱਕਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸ਼ਹਿਰੀ, ਕਿਰਨਪ੍ਰੀਤ ਸਿੰਘ ਮੋਨੂੰ ਸਹਾਇਕ ਅਬਜ਼ਰਵਰ ਹਲਕਾ ਪੱਛਮੀ, ਦਿਲਬਾਗ ਸਿੰਘ ਵਡਾਲੀ, ਸਵਿੰਦਰ ਸਿੰਘ ਕੋਟ ਖਾਲਸਾ, ਅਵਿਨਾਸ਼ ਜੋਲੀ ਸਾਬਕਾ ਡਿਪਟੀ ਮੇਅਰ, ਰਾਜ ਕੁਮਾਰ ਜੌਲੀ ਸਾਬਕਾ ਕੌਂਸਲਰ, ਗੁਰਪ੍ਰੀਤ ਸਿੰਘ ਵਡਾਲੀ, ਜਸਪਾਲ ਸਿੰਘ ਸ਼ੰਟੂ, ਸਾਬਕਾ ਕੌਂਸਲਰ ਦਲਬਾਗ ਸਿੰਘ, ਜਸਬੀਰ ਸਿੰਘ ਰਤਨ, ਸੁਖਬੀਰ ਸਿੰਘ ਸੋਨੀ ਕੌਂਸਲਰ ਵਾਰਡ ਨੰਬਰ 78, ਤਲਬੀਰ ਸਿੰਘ ਗਿੱਲ, ਗੁਰਪ੍ਰੀਤ ਸਿੰਘ ਰੰਧਾਵਾ, ਇੰਦਰਜੀਤ ਸਿੰਘ ਪੰਡੋਰੀ, ਪ੍ਰਭ ਪੰਡੋਰੀ, ਅਜੀਤ ਪਾਲ ਸਿੰਘ ਸੈਣੀ ਤੇ ਹੋਰ ਆਗੂ ਸ਼ਾਮਲ ਹੋਏ।ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਆਗੂ ਭਾਈ ਬਲਵੰਤ ਸਿੰਘ ਗੋਪਾਲਾ ਅਤੇ ਭਾਈ ਰਣਜੀਤ ਸਿੰਘ ਦੀ ਅਗਵਾਈ ‘ਚ ਵਰਕਰ ਭੰਡਾਰੀ ਪੁੱਲ ‘ਤੇ ਲੱਗੇ ਵਿਸ਼ਾਲ ਧਰਨੇ ਵਿੱਚ ਸ਼ਾਮਲ ਹੋਏ।
ਸ਼ਹਿਰ ਵਿੱਚ ਪੰਜਾਬ ਬੰਦ ਅਮਨ ਸ਼ਾਂਤੀ ਨਾਲ ਸਮਾਪਤ ਹੋਇਆ।ਪੁਲਿਸ ਵਿਭਾਗ ਵਲੋਂ ਸੁਰੱਖਿਆ ਦੇ ਪੁੱਖਤਾ ਪ੍ਰਬੰਧ ਕੀਤੇ ਗਏ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media