ਸੰਗਰੂਰ, 25 ਸਤੰਬਰ (ਜਗਸੀਰ ਲੌਂਗੋਵਾਲ) -ਪੰਜਾਬ ਦੀਆਂ ਕਿਸਾਨ ਯੂਨੀਅਨਾਂ ਵਲੋਂ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕਰਵਾਏ ਗਏ ਕਿਸਾਨ ਵਿਰੋਧੀ
ਆਰਡੀਨੈਂਸ ਅਤੇ ਬਿਜਲੀ ਬਿੱਲ 2020 ਨੂੰ ਰੱਦ ਕਰਵਾਉਣ ਲਈ ਰੋਸ ਵਜੋਂ ਪੰਜਾਬ ਬੰਦ ਦੇ ਸੱਦੇ ‘ਤੇ ਪਾਵਰਕੌਮ ਸਬ ਡਵੀਜ਼ਨ ਲੌਂਗੋਵਾਲ ਵਿਖੇ ਮੁਲਾਜ਼ਮਾਂ ਵਲੋਂ ਪ੍ਰਧਾਨ ਮੰਤਰੀ ਦੀ ਅਰਥੀ ਫੂਕੀ ਗਈ।ਪਟਿਆਲਾ ਜੋਨ ਦੇ ਸਕੱਤਰ ਬਲਵਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕੇਂਦਰ ਦੀ ਮੋਦੀ ਸਰਕਾਰ ਨਵੇ ਕਿਸਾਨ ਵਿਰੋਧੀ ਆਰਡੀਨੈਂਸ ਅਤੇ ਬਿਜਲੀ 2020 ਨੂੰ ਪਾਸ ਕਰਕੇ ਪਹਿਲਾ ਖੁਦਕੁਸ਼ੀਆਂ ਕਰ ਰਹੇ ਕਿਸਾਨਾਂ ਮਜ਼ਦੂਰਾਂ ਅਤੇ ਵਪਾਰੀਆਂ ਨੂੰ ਹੋਰ ਤਬਾਹ ਕਰਨ ‘ਤੇ ਆ ਗਈ ਹੈ।ਸਬ ਡਵੀਜ਼ਨ ਲੌਂਗੋਵਾਲ ਦੇ ਪ੍ਰਧਾਨ ਗੁਰਮੀਤ ਸਿੰਘ ਭੁੱਲਰ ਨੇ ਕਿਹਾ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੇ ਕਾਲੇ ਕਾਨੂੰਨ ਲਾਗੂ ਨਹੀ ਹੋਣ ਦਿੱਤੇ ਜਾਣਗੇ।
ਇਸ ਸਮੇਂ ਜਰਨੈਲ ਸਿੰਘ, ਜਸਵਿੰਦਰ ਸਿੰਘ ਜੇ.ਈ ਹਰਮੀਤ ਸਿੰਘ ਜੇ.ਈ, ਯੋਗੇਸ਼ ਗਰਗ, ਵਰਿੰਦਰ ਕੁਮਾਰ, ਗਗਨਪ੍ਰੀਤ ਕੋਰ, ਲਵਜੋਤ ਕੋਸ਼ਲ, ਅਸ਼ਵਨੀ ਜੈਨ, ਸੁਖਵੰਤ ਸਿੰਘ, ਰਜਿੰਦਰ ਸਿੰਘ, ਉਕਾਰ ਸਿੰਘ ਗੁਰਵਿੰਦਰ ਸਿੰਘ, ਲੱਕੀ ਕੌਸ਼ਿਲ, ਮਨਪ੍ਰੀਤ ਸਿੰਘ, ਕੁਲਦੀਪ ਸਿੰਘ, ਵੀਰਪਾਲ ਸਿੰਘ, ਜਗਤਾਰ ਸਿੰਘ ਸੁਖਚੈਨ ਸਿੰਘ ਗੁਰਤੇਜ ਸਿੰਘ, ਅਮਰਜੀਤ ਸਿੰਘ, ਸਨਦੀਪ ਸਿੰਘ, ਕ੍ਰਿਸ਼ਨ ਕੁਮਾਰ, ਸਤਿਗੁਰ ਸਿੰਘ, ਗਗਨਦੀਪ ਸਿੰਘ, ਪ੍ਰਮੋਦ ਕੁਮਾਰ, ਸਿਵ ਸੰਕਰ, ਬੂਟਾ ਸਿੰਘ, ਅਵਤਾਰ ਸਿੰਘ, ਅਜੈਬ ਸਿੰਘ, ਲਖਵੀਰ ਸਿੰਘ, ਰਣਦੀਪ ਸਿੰਘ, ਜਗਮੇਲ ਸਿੰਘ, ਤਰਸੇਮ ਸਿੰਘ, ਰੋਹੀ ਸਿੰਘ, ਹਰਦੀਪ ਸਿੰਘ, ਮਨਦੀਪ ਸ਼ਰਮਾ ਤੇ ਵਿੱਕੀ ਸ਼ੇਰੋਂ ਆਦਿ ਹਾਜ਼ਰ ਸਨ।
Check Also
ਐਡਵੋਕੇਟ ਧਾਮੀ ਨੇ ਸਮੁੱਚੇ ਸਿੱਖ ਜਗਤ ਨੂੰ ਬੰਦੀ ਛੋੜ ਦਿਵਸ ਦੀ ਦਿੱਤੀ ਵਧਾਈ
ਅੰਮ੍ਰਿਤਸਰ, 8 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …
Punjab Post Daily Online Newspaper & Print Media