Tuesday, September 29, 2026

ਦਲਿਤ ਵੈਲਫੇਅਰ ਸੰਗਠਨ ਦੇ ਸੂਬਾ ਪ੍ਰਧਾਨ ਸਾਥੀਆਂ ਸਣੇ ਕਿਸਾਨਾਂ ਦੇ ਧਰਨੇ ‘ਚ ਹੋਏ ਸ਼ਾਮਿਲ

ਕਾਲੇ ਕਾਨੂੰਨ ਰੱਦ ਕਰ ਕੇ ਕਿਸਾਨਾਂ ਤੋਂ ਮੁਆਫੀ ਮੰਗਣ ਮੋਦੀ – ਦਰਸ਼ਨ ਕਾਂਗੜਾ

ਸੰਗਰੂਰ, 26 ਸਤੰਬਰ (ਜਗਸੀਰ ਲੌਂਗੋਵਾਲ) – ਪ੍ਰਸਿਧ ਸਮਾਜ ਸੇਵੀ ਸੰਸਥਾ ਦਲਿਤ ਵੈਲਫੇਅਰ ਸੰਗਠਨ ਪੰਜਾਬ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ ਨੇ ਆਪਣੇ ਸਾਥੀਆਂ ਸਣੇ ਬਰਨਾਲਾ ਕੈਚੀਆ ਮਹਾਂਵੀਰ ਚੌਂਕ ਵਿਖੇ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਧਰਨੇ ਵਿੱਚ ਸ਼ਮੂਲੀਅਤ ਕੀਤੀ।ਉਨ੍ਹਾਂ ਕਿਹਾ ਕਿ ਇਹ ਕਾਨੂੰਨ ਸਿਰਫ ਕਿਸਾਨ ਵਿਰੋਧੀ ਹੀ ਨਹੀਂ ਇਹਨਾਂ ਦੀ ਵੱਡੀ ਮਾਰ ਮਜ਼ਦੂਰਾਂ ‘ਤੇ ਵੀ ਪੈਣੀ ਹੈ।ਜਿਸ ਨੂੰ ਹਰਗਿਜ਼ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਦਰਸ਼ਨ ਕਾਂਗੜਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅਛੇ ਦਿਨਾਂ ਦਾ ਵਾਅਦਾ ਕਰਕੇ ਦੇਸ਼ ਵਾਸੀਆਂ ਦੇ ਸਭ ਤੋਂ ਬੁਰੇ ਦਿਨ ਲਿਆ ਦਿੱਤੇ ਹਨ।ਉਨਾਂ ਕਿਹਾ ਕਿ ਜੋ ਅੰਨਦਾਤਾ ਮਿੱਟੀ ਨਾਲ ਮਿੱਟੀ ਹੋ ਕੇ ਦੇਸ਼ ਦੇ ਲੋਕਾਂ ਦਾ ਢਿੱਡ ਭਰਦਾ ਹੈ ਮੋਦੀ ਸਰਕਾਰ ਉਸ ਨੂੰ ਹੀ ਤਬਾਹ ਕਰਨ ਤੇ ਤੁਲੀ ਹੋਈ ਹੈ ਉਨ੍ਹਾਂ ਕਿਹਾ ਕਿ ਸਮੁੱਚਾ ਦਲਿਤ ਭਾਈਚਾਰਾ ਕਿਸਾਨਾਂ ਲਈ ਕਿਸੇ ਵੀ ਕੁਰਬਾਨੀ ਤੋਂ ਪਿੱਛੇ ਨਹੀਂ ਹਟੇਗਾ।ਉਨਾਂ ਨੇ ਨਰਿੰਦਰ ਮੋਦੀ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਅਜੇ ਵੀ ਸਮਾਂ ਹੈ ਉਹ ਕਿਸਾਨਾਂ ਵਿਰੁੱਧ ਪਾਸ ਕੀਤੇ ਤਿੰਨੇ ਕਾਲੇ ਕਾਨੂੰਨਾਂ ਨੂੰ ਰੱਦ ਕਰਕੇ ਇਸ ਦੀ ਕਿਸਾਨਾਂ ਤੋਂ ਮੁਆਫ਼ੀ ਮੰਗ ਲੈਣ, ਨਹੀਂ ਤਾਂ ਨਰਿੰਦਰ ਮੋਦੀ ਨੂੰ ਰੱਬ ਵੀ ਮੁਆਫ ਨਹੀਂ ਕਰੇਗਾ।
                   ਇਸ ਮੌਕੇ ਉਨ੍ਹਾਂ ਨਾਲ ਸੰਗਠਨ ਦੇ ਜਨਰਲ ਸਕੱਤਰ ਰੁਸਤਮ ਲੋਟ, ਰਵੀ ਚੌਹਾਨ, ਜਗਸੀਰ ਸਿੰਘ, ਸਾਜਨ ਕਾਂਗੜਾ, ਲਖਮੀਰ ਸਿੰਘ ਚੱਠਾ, ਹੁਸਨ ਕੁਮਾਰ, ਸੰਜੂ ਗਿੱਲ, ਅਜੇ ਕੁਮਾਰ, ਅਮਨ, ਸੋਨੂੰ, ਸੁਮਿਤ ਕੁਮਾਰ ਲੱਕੀ, ਕ੍ਰਿਸ਼ਨ ਕੁਮਾਰ, ਹਰਸ਼ ਲੋਟ, ਸਚਿਨ ਕੁਮਾਰ, ਰਾਮ ਕਾਂਗੜਾ, ਭਿੰਦਾ, ਮੋਕਸ਼ ਆਦਿ ਹਾਜ਼ਰ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …