ਖਰੀਦ ਪ੍ਰਕਿਰਿਆ ਸੁਚਾਰੂ ਢੰਗ ਨਾਲ ਨੇਪਰੇ ਚੜਾਉਣ ਲਈ 49 ਸੈਕਟਰ ਅਫ਼ਸਰ ਨਿਯੁੱਕਤ
ਸੰਗਰੂਰ, 26 ਸਤੰਬਰ (ਜਗਸੀਰ ਲੌਂਗੋਵਾਲ) – ਸਾਊਣੀ ਸੀਜ਼ਨ ਸਾਲ 2020-21 ਸਮੇਂ ਝੋਨੇ ਦੀ ਸੁਚੱਜੀ ਖਰੀਦ ਯਕੀਨੀ ਬਣਾਉਣ ਲਈ ਪੰਜਾਬ ਰਾਜ ਖੇਤੀਬਾੜੀ
ਮੰਡੀਕਰਣ ਬੋਰਡ ਦੇ ਦਿਸ਼ਾ ਨਿਰਦੇਸ਼ਾਂ `ਤੇ ਜ਼ਿਲ੍ਹਾ ਸੰਗਰੂਰ `ਚ ਖਰੀਦ ਕੇਂਦਰ ਸਥਾਪਤ ਕੀਤੇ ਗਏ ਹਨ ਅਤੇ ਪੰਜਾਬ ਸਰਕਾਰ ਵਲੋਂ ਝੋਨੇ ਦੀ ਖਰੀਦ 1 ਅਕਤੂਬਰ 2020 ਤੋਂ ਸ਼ੁਰੂ ਹੋ ਰਹੀ ਹੈ।
ਡਿਪਟੀ ਕਮਿਸ਼ਨਰ ਸੰਗਰੂਰ ਰਾਮਵੀਰ ਨੇ ਦੱਸਿਆ ਕਿ ਇਨ੍ਹਾਂ ਖਰੀਦ ਕੇਂਦਰਾਂ `ਤੇ ਝੋਨੇ ਦੀ ਖਰੀਦ ਨੂੰ ਸੰਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਜ਼ਿਲ੍ਹੇ ਦੀਆਂ ਸਮੂਹ ਮੰਡੀਆਂ ਵਿੱਚ ਵੱਖ-ਵੱਖ 49 ਸੈਕਟਰ ਅਫ਼ਸਰ ਨਿਯੁੱਕਤ ਕੀਤੇ ਗਏ ਹਨ।ਹਰੇਕ ਸੈਕਟਰ ਅਫ਼ਸਰ ਅਧੀਨ 3 ਤੋਂ 8 ਖਰੀਦ ਕੇਂਦਰ ਹੋਣਗੇ।ਜੇਕਰ ਕਿਸੇ ਵੀ ਖਰੀਦ ਕੇਂਦਰ ਵਿੱਚ ਕੋਈ ਵੀ ਸਮੱਸਿਆ ਪੇਸ਼ ਆਉਂਦੀ ਹੈ ਤਾਂ ਸੰਬੰਧਤ ਸੈਕਟਰ ਅਫ਼ਸਰ ਇਸ ਸੰਬੰਧੀ ਸੰਬੰਧਤ ਉਪ ਮੰਡਲ ਮੈਜਿਸਟ੍ਰੇਟ ਨਾਲ ਤਾਲਮੇਲ ਕਰਕੇ ਹੱਲ ਕਰਨਾ ਯਕੀਨੀ ਬਣਾਏਗਾ।
ਰਾਮਵੀਰ ਨੇ ਦੱਸਿਆ ਕਿ ਸਮੁੱਚੀ ਖਰੀਦ ਪ੍ਰਕਿਰਿਆ ਦੀ ਨਿਗਰਾਨੀ ਵਧੀਕ ਡਿਪਟੀ ਕਮਿਸ਼ਨਰ (ਜ) ਸੰਗਰੂਰ ਕਰਨਗੇ। ਉਨ੍ਹਾਂ ਦੱਸਿਆ ਕਿ ਸਬੰਧਤ ਐਸ.ਡੀ.ਐਮ ਆਪਣੇ ਅਧਿਕਾਰ ਖੇਤਰ ਵਿੱਚ ਪ੍ਰੋਕਿਊਰਮੈਂਟ ਦੇ ਇੰਚਾਰਜ਼ ਹੋਣਗੇ। ਸੈਕਟਰ ਅਫਸਰਾਨ ਵੱਲੋਂ ਡਿਊਟੀ ਵਿੱਚ ਕਿਸੇ ਵੀ ਕਿਸਮ ਦੀ ਕੀਤੀ ਗਈ ਲਾਪ੍ਰਰਵਾਹੀ ਦੌਰਾਨ ਉੁਸ ਵਿਰੁੱਧ ਅਨੁਸ਼ਾਸਨੀ ਕਾਰਵਾਈ ਅਮਲ `ਚ ਲਿਆਂਦੀ ਜਾਵੇਗੀ।ਉਨ੍ਹਾਂ ਦੱਸਿਆ ਕਿ ਸੈਕਟਰ ਅਫ਼ਸਰ ਨਿਗਰਾਨ ਅਧਿਕਾਰੀ ਦੀ ਅਗੇਤਰੀ ਪ੍ਰਵਾਨਗੀ ਤੇ ਬਿਨ੍ਹਾਂ ਆਪਣਾ ਸਟੇਸ਼ਨ ਨਹੀ ਛੱਡੇਗਾ।
Punjab Post Daily Online Newspaper & Print Media