ਜੰਡਿਆਲਾ ਗੁਰੂ, 28 ਸਤੰਬਰ (ਹਰਿੰਦਰ ਪਾਲ ਸਿੰਘ) – ਹਲਕਾ ਜੰਡਿਆਲਾ ਦੇ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ 6 ਕਰੋੜ ਰੁਪਏ ਦੀ ਲਾਗਤ ਨਾਲ
ਜੰਡਿਆਲਾ-ਤਰਨ ਤਾਰਨ ਬਾਈਪਾਸ ਦੀ ਨਵ ਉਸਾਰੀ ਜਾਣ ਵਾਲੀ ਸੜਕ ਦਾ ਉਦਘਾਟਨ ਕੀਤਾ।ਉਹਨਾਂ ਦੇ ਨਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਕਸ਼ਮੀਰ ਸਿੰਘ ਜਾਣੀਆ, ਅਵਤਾਰ ਸਿੰਘ ਟੱਕਰ ਤੇ ਚੇਅਰਮੈਨ ਹਰਜੀਤ ਸਿੰਘ ਮੌਜੂਦ ਸਨ।
ਵਿਧਾਇਕ ਡੈਨੀ ਬੰਡਾਲਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਵੇਂ ਪਾਤਿਸਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਜੀ ਤਰਨ ਤਾਰਨ ਦੇ ਦਰਸ਼ਨ ਕਰਨ ਵਾਲੇ ਸਰਧਾਲੂਆਂ ਨੂੰ ਵੱਡੀ ਸੁਵਿਧਾ ਮਿਲੇਗੀ।ਕਿਸਾਨਾਂ ਨੂੰ ਵੀ ਆਪਣੀ ਫਸਲ ਮੰਡੀ ‘ਚ ਲਿਜਾਣ ਲਈ ਜਿੱਥੇ ਇਲਾਕੇ ਦੇ ਕਿਸਾਨਾ ਨੂੰ ਲਾਭ ਪੁੱਜੇਗਾ ਉਥੇ ਇਸ ਸੜਕ ਦੇ ਬਣ ਜਾਣ ‘ਤੇ ਮਾਰਕੀਟ ਕਮੇਟੀ ਗਹਿਰੀ ਮੰਡੀ ਦੀ ਆਮਦਨ ‘ਚ ਵੀ ਵਾਧਾ ਹੋਵੇਗਾ।ਉਨਾਂ ਕਿਹਾ ਕਿ ਜਲਦੀ ਹੀ ਮਾਰਕੀਟ ਕਮੇਟੀ ਗਹਿਰੀ ਮੰਡੀ ਦੀਆਂ ਖਸਤਾ ਹੋ ਚੁਕੀਆਂ ਸੰਪਰਕ ਸੜਕਾਂ ਦੀ ਵੀ ਨਵੇ ਸਿਰਿਓਂ ਬਣਾਈਆਂ ਜਾਣਗੀਆਂ।
ਇਸ ਮੋਕੇ ਅੰਮ੍ਰਿਤਸਰ ਜਿਲਾ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਕਲਦੀਪ ਸਿੰਘ ਬਾਠ, ਸਰਪੰਚ ਗੁਰਬਖਸ ਸਿੰਘ, ਬਲਾਕ ਕਾਂਗਰਸ ਦੇ ਜਨਰਲ ਸਕੱਤਰ ਤਰਸੇਮ ਸਿੰਘ ਸ਼ਫੀਪੁਰ, ਸਰਪੰਚ ਟੀਟੂ ਪਹਿਲਵਾਨ, ਸਰਪੰਚ ਗੁਰਦਿਆਲ ਸਿੰਘ, ਸਰਪੰਚ ਦਿਲਬਾਗ ਸਿੰਘ ਸਫੀਪੁਰ, ਸਰਪੰਚ ਰਣਜੀਤ ਸਿੰਘ ਕਾਮਰੇਡ, ਸਰਪੰਚ ਅੰਗਰੇਜ ਸਿੰਘ, ਪੰਚ ਹਰਪਾਲ ਸਿੰਘ ਫੋਜੀ, ਪ੍ਰਿਤਪਾਲ ਸਿੰਘ ਬੰਡਾਲਾ, ਹਰਜੀਤ ਸਿੰਘ ਅੱਡਾ ਬੰਡਾਲਾ, ਨੰਬਰਦਾਰ ਵੱਸਣ ਸਿੰਘ, ਮਲੂਕ ਸਿੰਘ ਸੁਖੇਵਾਲਾ, ਜਸਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਦੋਵੇਂ ਪੀ.ਏ ਵੀ ਹਾਜ਼ਰ ਸਨ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media