Friday, August 28, 2026

ਉਘੇ ਸਮਾਜ ਸੇਵੀ ਸੁਖਦੇਵ ਜੱਸਲ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ

ਗਰੀਬਾਂ ਲਈ ਮਸੀਹਾ ਤੋਂ ਘੱਟ ਨਹੀਂ ਸਨ ਜੱਸਲ – ਦਰਸ਼ਨ ਕਾਂਗੜਾ

ਸੰਗਰੂਰ, 28 ਸਤੰਬਰ (ਜਗਸੀਰ ਲੌਂਗੋਵਾਲ) – ਪੰਜਾਬ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਦਲਿਤ ਵੈਲਫੇਅਰ ਸੰਗਠਨ ਪੰਜਾਬ ਵਲੋਂ ਬੀਤੇ ਦਿਨੀਂ ਚਲਾਣਾ ਕਰ ਗਏ ਉਘੇ ਸਮਾਜ ਸੇਵੀ ਸੁਖਦੇਵ ਸਿੰਘ ਜੱਸਲ ਸਾਬਕਾ ਡੀ.ਐਸ.ਪੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।ਸੰਗਠਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ ਨੇ ਕਿਹਾ ਕਿ ਸੁਖਦੇਵ ਸਿੰਘ ਜੱਸਲ ਗਰੀਬਾਂ ਲਈ ਕਿਸੇ ਮਸੀਹਾ ਤੋਂ ਘੱਟ ਨਹੀਂ ਸਨ।ਜਿੱਥੇ ਉਨ੍ਹਾਂ ਦੇ ਅਕਾਲ ਚਲਾਣੇ ਤੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ, ਉਥੇ ਹੀ ਸਮਾਜ ਨੂੰ ਖਾਸ ਕਰਕੇ ਗਰੀਬਾਂ ਨੂੰ ਵੀ ਉਨ੍ਹਾਂ ਦੀ ਕਮੀ ਹਮੇਸ਼ਾਂ ਰੜਕਦੀ ਰਹੇਗੀ।ਸੁਖਦੇਵ ਸਿੰਘ ਜੱਸਲ ਵਲੋਂ ਅਨੇਕਾਂ ਹੀ ਲਾਚਾਰ ਲੋਕਾਂ ਦਾ ਇਲਾਜ਼, ਜਰੂਰਤਮੰਦ ਬੱਚਿਆ ਦਾ ਵਿਦਿਅਕ ਪੱਧਰ ਉੱਚਾ ਚੁੱਕਣ ਲਈ ਸਹਾਇਤਾ ਕਰਨ ਦੇ ਨਾਲ-ਨਾਲ ਗਰੀਬ ਲੜਕੀਆਂ ਦੇ ਵਿਆਹ ‘ਤੇ ਮਦਦ ਕਰਨ ਤੋਂ ਇਲਾਵਾ ਹੋਰ ਸਮਾਜ ਸੇਵੀ ਕੰਮਾਂ ਨੂੰ ਭੁਲਾਇਆ ਨਹੀਂ ਜਾ ਸਕਦਾ।
               ਇਸ ਮੌਕੇ ਸੰਗਠਨ ਦੇ ਰਾਮ ਕਿਸ਼ਨ ਬਠਿੰਡਾ, ਸਰਪੰਚ ਹਰਜਿੰਦਰ ਕੌਰ ਚੱਬੇਵਾਲ ਹੁਸ਼ਿਆਰਪੁਰ, ਗੁਰਪ੍ਰੀਤ ਸਿੰਘ ਲੁਧਿਆਣਾ, ਰਾਜ ਕੁਮਾਰ ਜਲੰਧਰ, ਗੁਰਜੰਟ ਸਿੰਘ ਪਟਿਆਲਾ, ਅਨਿਲ ਕੁਮਾਰ ਮੋਹਾਲੀ, ਬੰਤ ਸਿੰਘ ਨਵਾਂਸ਼ਹਿਰ, ਰੋਮਾਂਸ ਅਮ੍ਰਿਤਸਰ, ਗਗਨਦੀਪ ਸਿੰਘ ਫਿਰੋਜ਼ਪੁਰ, ਗੁਰਦਾਸ ਸਿੰਘ ਫਾਜ਼ਿਲਕਾ, ਅਮਰਿੰਦਰ ਸਿੰਘ ਮੁਕਤਸਰ ਸਾਹਿਬ, ਡਾ ਹੰਸਾ ਸਿੰਘ ਮਾਨਸਾ, ਸਜੀਵ ਕੁਮਾਰ ਖੰਨਾ, ਸੁਗਰੀਵ ਸਿੰਘ ਫਰੀਦਕੋਟ, ਕਾਲਾ ਸਿੰਘ ਫਤਿਹਗੜ੍ਹ ਸਾਹਿਬ, ਸੱਤਪਾਲ ਸਿੰਘ ਤਰਨਤਾਰਨ, ਕੌਂਸਲਰ ਪਠਾਨਕੋਟ, ਸਰਪੰਚ ਮਨਦੀਪ ਸਿੰਘ ਗੁਰਦਾਸਪੁਰ, ਪ੍ਰੀਤਮ ਸਿੰਘ ਬਰਨਾਲਾ, ਕਰਮਜੀਤ ਕੌਰ ਮੋਗਾ, ਰਾਮ ਸਿੰਘ ਕਪੂਰਥਲਾ,ਬਲਜੀਤ ਸਿੰਘ ਬਾਹਮਣੀਵਾਲ, ਸੰਜੀਵ ਰੰਗਾ ਖਨੌਰੀ, ਰਾਜੂ ਸਾਰੋ, ਹੈਪੀ ਲਿੱਦੜਾਂ, ਅਵਤਾਰ ਸਿੰਘ ਬਹਾਦਰਪੁਰ ਆਦਿ ਆਗੂਆਂ ਨੇ ਸੁਖਦੇਵ ਸਿੰਘ ਜੱਸਲ ਆਦਿ ਮੌਜੂਦ ਸਨ।

Check Also

ਖਾਲਸਾ ਯੂਨੀਵਰਸਿਟੀ ਵੱਲੋਂ  ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’  ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ

ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …