Thursday, August 27, 2026

ਖੁੱਲੀਆਂ ਮਠਿਆਈਆਂ ਦੀ ‘ਬੈਸਟ ਬਿਫੋਰ ਡੇਟ’ ਦਰਸਾਉਣਾ ਪਹਿਲੀ ਅਕਤੂਬਰ ਤੋਂ ਹੋਇਆ ਲਾਜ਼ਮੀ

ਕਪੂਰਥਲਾ, 28 ਸਤੰਬਰ (ਪੰਜਾਬ ਪੋਸਟ ਬਿਊਰੋ) – ਮਠਿਆਈਆਂ ਨਾਲ ਸਬੰਧਤ ਸਾਰੇ ਫੂਡ ਬਿਜਨੈਸ ਆਪਰੇਟਰਾਂ ਲਈ ਖੁੱਲੀਆਂ ਮਠਿਆਈਆਂ ਦੀ ਬੈਸਟ ਬਿਫੋਰ ਡੇਟ ਦਰਸਾਉਣਾ ਲਾਜ਼ਮੀ ਹੋਵੇਗੀ।ਕਪੂਰਥਲਾ ਦੇ ਸਹਾਇਕ ਕਮਿਸ਼ਨਰ ਫੂਡ ਤੇ ਡਰੱਗ ਐਡਮਿਨਿਸਟ੍ਰੇਸ਼ਨ ਡਾ. ਹਰਜੋਤ ਪਾਲ ਸਿੰਘ ਨੇ ਦੱਸਿਆ ਕਿ ਇਹ ਹੁਕਮ ਪਹਿਲੀ ਅਕਤੂਬਰ ਤੋਂ ਲਾਗੂ ਹੋਣਗੇ ਅਤੇ ਇਨ੍ਹਾਂ ਅਨੁਸਾਰ ਨਾਨ ਪੈਕੇਡਜ਼/ਖੁੱਲੀਆਂ ਮਠਿਆਈਆਂ ਜੋ ਕਿ ਦੁਕਾਨਾਂ ਵਿਚ ਟਰੇਅ ਜਾਂ ਕੰਟੇਨਰ ਵਿਚ ਰੱਖੀਆਂ ਜਾਂਦੀਆਂ ਹਨ, ਬਾਰੇ ‘ਬੈਸਟ ਬਿਫੋਰ ਡੇਟ’ ਲਿਖਣਾ ਜ਼ਰੂਰੀ ਹੋਵੇਗਾ।ਇਸ ਦੇ ਨਾਲ ਫੂਡ ਬਿਜਨੈਸ ਆਪਰੇਟਰ ਆਪਣੀ ਇੱਛਾ ਅਨੁਸਾਰ ਮਠਿਆਈ ਨੂੰ ਬਣਾਉਣ ਦੀ ਮਿਤੀ ਵੀ ਲਿਖ ਸਕਦੇ ਹਨ।
                    ਉਨਾਂ ਕਿਹਾ ਕਿ ਨਿਰਧਾਰਿਤ ਸਮੇਂ ਤੋਂ ਪਹਿਲਾਂ (ਬੈਸਟ ਬਿਫੋਰ ਡੇਟ) ਸਥਾਨਕ ਹਲਾਤਾਂ ਅਨੁਸਾਰ ਜਿਵੇਂ ਕਿ ਤਾਪਮਾਨ, ਨਮੀ ਅਨੁਸਾਰ ਨਿਸ਼ਚਿਤ ਕਰਕੇ ਦਰਸਾਉਣਗੇ ਤੇ ਵੱਖ-ਵੱਖ ਤਰ੍ਹਾਂ ਦੀਆਂ ਮਠਿਆਈਆਂ ਦੀ ਅੰਦਾਜ਼ਨ ‘ਸ਼ੈਲਫ ਲਾਈਫ’ ਵਿਭਾਗ ਦੀ ਵੈਬਸਾਇਟ ਉਪਰ ਉਪਲਬਧ ਹੈ।
                        ਉਨਾਂ ਕਿਹਾ ਕਿ ਮਿਤੀ ਦਰਸਾਉਣ ਦਾ ਮੁੱਖ ਮਕਸਦ ਲੋਕਾਂ ਦੀ ਸਿਹਤ ਸੁਰੱਖਿਆ ਹੈ ਤਾਂ ਜੋ ਉਨ੍ਹਾਂ ਨੂੰ ਪਤਾ ਲੱਗ ਸਕੇ ਕਿ ਜਿਹੜੀ ਮਠਿਆਈ ਉਹ ਖਰੀਦ ਰਹੇ ਹਨ ਉਹ ਕਿਸ ਮਿਤੀ ਤੱਕ ਖਾਣ ਯੋਗ ਹੈ।ਸਹਾਇਕ ਕਮਿਸ਼ਨਰ ਫੂਡ ਨੇ ਸਾਰੇ ਮਠਿਆਈ ਬਣਾਉਣ ਵਾਲਿਆਂ ਤੇ ਵੇਚਣ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਦੀ ਸਿਹਤ ਦੇ ਮੱਦੇਨਜਰ ਨਵੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨ।

Check Also

ਖਾਲਸਾ ਯੂਨੀਵਰਸਿਟੀ ਵੱਲੋਂ  ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’  ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ

ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …