ਸ਼ਾਮ 4:30 ਵਜੇ ਫੇਸਬੁੱਕ ‘ਤੇ ਵੀ ਹੋਵੇਗਾ ਲਾਈਵ ਪ੍ਰਸਾਰਣ
ਪਠਾਨਕੋਟ, 28 ਸਤੰਬਰ (ਪੰਜਾਬ ਪੋਸਟ ਬਿਊਰੋ) – ਹਿੰਦੀ ਸਿੱਖਿਅਕ ਸੰਘ (ਰਜਿ.) ਪੰਜਾਬ ਦੀ ਕਾਰਜਕਾਰੀ ਮੈਂਬਰ ਸੁਧਾ ਜੈਨ ਸੁਦੀਪ ਬਾਲ ਸਾਹਿਤਕਾਰ
ਮੋਹਾਲੀ ਨੇ ਦੱਸਿਆ ਕਿ ਹਿੰਦੀ ਦਿਵਸ ਦੇ ਪਖਵਾੜੇ ਦੇ ਚੱਲਦੇ ਸੰਘ ਦੁਆਰਾ ਗੁਗਲ ਮੀਟ ‘ਤੇ 2 ਅਕਤੂਬਰ ਸ਼ੁਕਰਵਾਰ ਨੂੰ ਸ਼ਾਮ 4:30 ਵਜੇ ਕਵੀ ਸਮੇਲਨ ਦਾ ਆਯੋਜਨ ਕੀਤਾ ਜਾ ਰਿਹਾ ਹੈ।ਜਿਸ ਦਾ ਫੇਸਬੁਕ ‘ਤੇ ਵੀ ਲਾਈਵ ਪ੍ਰਸਾਰਣ ਕੀਤਾ ਜਾਵੇਗਾ।ਹਿੰਦੀ ਸਿੱਖਿਅਕ ਸੰਘ (ਰਜਿ.) ਦੇ ਪੰਜਾਬ ਪ੍ਰਧਾਨ ਮੁਨੀਸ਼ ਕੁਮਾਰ ਅਤੇ ਸਕੱਤਰ ਮਨੋਜ ਕੁਮਾਰ ਹਨ।
ਡਾ. ਸੁਨੀਲ ਬਹਿਲ ਸਹਾਇਕ ਨਿਦੇਸ਼ਕ ਐਸ.ਸੀ.ਆਰ.ਟੀ, ਡਾ. ਪ੍ਰਦੀਪ ਕੁਮਾਰ ਪ੍ਰਿੰਸੀਪਲ, ਡਾ. ਬਬੀਤਾ ਜੈਨ ਲੁਧਿਆਣਾ, ਕੁਲਜੀਤ ਸਿੰਘ ਮੁੱਲਾਪੁਰ, ਸੁਧਾ ਜੈਨ ਸੁਦੀਪ ਬਾਲ ਸਾਹਿਤਕਾਰ ਮੋਹਾਲੀ, ਸੋਮਿਆ ਸਬਲੋਕ ਨਵਾਂ ਸ਼ਹਿਰ, ਡਾ. ਪੂਰਣਿਮਾ ਰਾਏ ਅੰਮ੍ਰਿਤਸਰ, ਡਾ. ਮੀਨਾਕਸ਼ੀ ਵਰਮਾ ਪਟਿਆਲਾ, ਸੁਖਦੇਵ ਕਿਆਮਪੁਰੀਆ ਅੰਮ੍ਰਿਤਸਰ, ਧਰਮਿੰਦਰ ਸ਼ਾਹਿਦ ਖੰਨਾ, ਪੰਕਜ ਮਾਹਰ ਜਲੰਧਰ, ਅਨਿਲਾ ਬਤਰਾ ਜਲੰਧਰ, ਅੰਜੂ ਅਤੇ ਰੱਤੀ ਹੁਸ਼ਿਆਰਪੁਰ ਅਤੇ ਨਵੀਨਾ ਲੁਧਿਆਨਾ ਰਜਨੀ ਸ਼ਰਮਾ ਨਵਾਂ ਸ਼ਹਿਰ ਸਮੇਤ ਕਵੀ ਇਸ ਵਿੱਚ ਭਾਗ ਲੈਣਗੇ।
ਪ੍ਰੋਗਰਾਮ ਦੀ ਸਫਲਤਾ ਲਈ ਪ੍ਰਧਾਨ ਮੁਨੀਸ਼, ਸਕੱਤਰ ਮਨੋਜ ਕੁਮਾਰ, ਕੈਸ਼ੀਅਰ ਮਹਿੰਦਰ ਕੁਮਾਰ, ਪ੍ਰੀਤਮ ਚੰਦ, ਸੰਧਿਆ ਕੁਮਾਰੀ, ਰੋਜੀ ਦੁੱਗਲ, ਲਖਵਿੰਦਰ ਪਾਲ ਸਿੰਘ, ਮੁਨੀਸ਼ ਕੁਮਾਰ ਭਾਟੀਆ, ਗੁਰਪ੍ਰੀਤ ਕੌਰ, ਰਾਜੀਵ ਕੁਮਾਰ ਸ਼ਰਮਾ, ਕਪਿਲ ਮੋਹਨ, ਬਲਕਾਰ ਅੱਤਰੀ ਪਠਾਨਕੋਟ, ਬਿਸ਼ੰਭਰ ਸਿੰਘ ਪਠਾਨਕੋਟ ਆਦਿ ਮੈਂਬਰ ਬਹੁਤ ਉਤਸ਼ਾਹਿਤ ਹਨ।
Punjab Post Daily Online Newspaper & Print Media