Thursday, August 27, 2026

ਮਾਸਟਰਜ਼ ਵੈਟਰਨ ਪਲੇਅਰ ਟੀਮ ਨੇ ਸ਼ਹੀਦ ਭਗਤ ਸਿੰਘ ਨੂੰ ਕੀਤਾ ਯਾਦ

ਅੰਮ੍ਰਿਤਸਰ, 28 ਸਤੰਬਰ (ਸੰਧੂ) – ਅੰਗਰੇਜੀ ਸਾਮਰਾਜ ਦੇ ਛੱਕੇ ਛੁਡਾ ਕੇ ਦੇਸ਼ ਦੇ ਗਲੋਂ ਗੁਲਾਮੀ ਦੀ ਜ਼ੰਜੀਰ ਲਾਹ ਕੇ ਛੋਟੀ ਉਮਰੇ ਫ਼ਾਂਸੀ ਦਾ ਰੱਸਾ ਚੁੰਮਣ ਵਾਲੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ 112ਵੇਂ ਜਨਮ ਦਿਨ ‘ਤੇ ਪੰਜਾਬ ਸਟੇਟ ਮਾਸਟਰਜ਼ ਵੈਟਰਨ ਪਲੇਅਰ ਟੀਮ ੇ ਵੱਲੋਂ ਇੱਕ ਸਾਦੇ ਤੇ ਪ੍ਰਭਾਵਸ਼ਾਲੀ ਸਮਾਰੋਹ ਦਾ ਅਯੋਜਨ ਕਰ ਕੇ ਸ਼ਹੀਦ ਭਗਤ ਸਿੰਘ ਨੂੰ ਯਾਦ ਕੀਤਾ ਗਿਅ।
                      ਟੀਮ ਦੇ ਚੀਫ਼ ਪੈਟਰਨ ਪ੍ਰੋਫੈਸਰ ਡਾ. ਪੀ.ਐਮ.ਐਸ ਬੇਦੀ, ਪੈਟਰਨ ਮੈਡਮ ਹਰਜਿੰਦਰਪਾਲ ਕੌਰ ਕੰਗ, ਪ੍ਰਧਾਂਨ ਸੰਦੀਪ ਕੌਰ ਵਿੱਕੀ ਸੰਧੂ, ਸੈਕਟਰੀ ਅਵਤਾਰ ਸਿੰਘ ਪੀ.ਪੀ, ਚੀਫ਼ ਐਡਵਾਇਜ਼ਰ ਪਹਿਲਵਾਨ ਕਮਲ ਕਿਸ਼ੋਰ, ਕਨਵੀਨਰ ਸੁਖਚੈਨ ਸਿੰਘ ਆਦਿ ਨੇ ਸ਼ਹੀਦ ਭਗਤ ਸਿੰਘ ਦੀ ਤਸਵੀਰ ‘ਤੇ ਫੁੱਲ ਮਾਲਾਵਾ ਚੜ੍ਹਾ ਕੇ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ।ਇਸ ਮੌਕੇ ਚੀਫ਼ ਪੈਟਰਨ ਡਾ. ਪੀ.ਐਮ.ਐਸ ਬੇਦੀ ਤੇ ਪੈਟਰਨ ਮੈਡਮ ਹਰਜਿੰਦਰਪਾਲ ਕੌਰ ਕੰਗ ਨੇ ਕਿਹਾ ਕਿ ਅੱਜ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਦੇਸ਼ ਤੇ ਸਮਾਜ ਸਿਰਜਨ ਦੀ ਲੋੜ ਹੈ।ਉਨਾਂ ਕਿਹਾ ਕਿ ਦੇਸ਼ ਅੰਦਰ ਸਮਰਾਜੀ ਤਾਕਤਾਂ ਤੇ ਰਜਵਾੜਾ ਸ਼ਾਹੀ ਪੈਰ ਪਸਾਰ ਰਹੀ ਹੈ ਜਿਸ ਨੂੰ ਰੋਕਣਾ ਸਮੇਂ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਟੇਟ ਮਾਸਟਰਜ਼ ਵੈਟਰਨ ਪਲੇਅਰ ਟੀਮ ਇਸ ਬਾਬਤ ਉਪਰਾਲੇ ਕਰਨ ਲਈ ਵਚਨਬੱਧ ਹੈ।
                   ਇਸ ਮੌਕੇ ਪ੍ਰਚਾਰ ਸਕੱਤਰ ਅਵਤਾਰ ਸਿੰਘ, ਰਿਟਾ: ਐਸ.ਡੀ.ਓ ਅਮਰ ਸਿੰਘ ਸੰਧੂ, ਕਾਨੂੰਨੀ ਸਲਾਹਕਾਰ ਐਡਵੋਕੇਟ ਨਿਰਮਲ ਸਿੰਘ ਔਲਖ, ਜੁਆਇੰਟ ਸੈਕਟਰੀ ਮੈਡਮ ਮਾਣਸੀ ਖੰਨਾ, ਪੀ.ਆਰ.ਓ ਜੀ.ਐਸ ਸੰਧੂ ਆਦਿ ਹਾਜ਼ਰ ਸਨ।

Check Also

ਖਾਲਸਾ ਯੂਨੀਵਰਸਿਟੀ ਵੱਲੋਂ  ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’  ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ

ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …