Tuesday, August 25, 2026

ਬਲਾਕ ਲੌਂਗੋਵਾਲ ਅਧੀਨ ਪਿੰਡਾਂ ਤੇ ਸਰਕਾਰੀ ਦਫ਼ਤਰਾਂ ਤੋਂ ਲਏ ਕੋਵਿਡ-19 ਦੇ 192 ਸੈਂਪਲ

ਸੈਂਪਲਿੰਗ ਦਾ ਮੰਤਵ ਕਰੋਨਾ ਦੀ ਘਾਤਕ ਲੜੀ ਨੂੰ ਤੋੜਨਾ ਹੈ- ਡਾ. ਅੰਜੂ ਸਿੰਗਲਾ

ਸੰਗਰੂਰ, 29 ਸਤੰਬਰ (ਜਗਸੀਰ ਲੌਂਗੋਵਾਲ) – ਡਿਪਟੀ ਕਮਿਸਨਰ ਰਾਮਵੀਰ ਤੇ ਸਿਵਲ ਸਰਜਨ ਸੰਗਰੂਰ ਡਾ. ਰਾਜ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ‘ਤੇ ਬਲਾਕ ਲੌਂਗੋਵਾਲ ਅਧੀਨ ਵੱਖ-ਵੱਖ ਪਿੰਡਾਂ ਅਤੇ ਸਰਕਾਰੀ ਦਫਤਰਾਂ ਵਿਖੇ ਕੋਵਿਡ-19 ਦੇ 192 ਨਮੂਨੇ ਲਏ ਗਏ।
               ਸੀਨੀਅਰ ਮੈਡੀਕਲ ਅਫਸਰ ਡਾ. ਅੰਜੂ ਸਿੰਗਲਾ ਨੇ ਕਿਹਾ ਕਿ ਕਮਿਊਨਿਟੀ ਸਿਹਤ ਕੇਂਦਰ ਲੌਂਗੋਵਾਲ ਵਲੋਂ ਪਿੰਡ ਢੱਡਰੀਆਂ, ਤੁੰਗਾਂ, ਵੇਰਕਾ ਮਿਲਕ ਪਲਾਂਟ ਸੰਗਰੂਰ, ਜ਼ਿਲ੍ਹਾ ਸਿੱਖਿਆ ਦਫਤਰ ਸੰਗਰੂਰ ਅਤੇ ਆਂਕੜਾ ਤੇ ਪਲਾਨਿੰਗ ਦਫ਼ਤਰ ਸੰਗਰੂਰ ਵਿਖੇ ਵਿਸ਼ੇਸ਼ ਸੈਂਪਲਿੰਗ ਕੈਂਪ ਲਗਾ ਕੇ ਕੋਵਿਡ-19 ਦੇ 192 ਨਮੂਨੇ ਲਏ ਗਏ ਹਨ।
ਡਾ. ਅੰਜੂ ਸਿੰਗਲਾ ਨੇ ਦੱਸਿਆ ਕਿ ਕੋਵਿਡ-19 ਦੀ ਬਿਮਾਰੀ ਤੋਂ ਬਚਾਅ ਲਈ ਸੈਂਪਲਿੰਗ ਲਈ ਲੋਕਾਂ ਦਾ ਖ਼ੁਦ ਅਗੇ ਆਉਣਾ ਬਹੁਤ ਹੀ ਜ਼ਰੂਰੀ ਹੈ, ਕਿਉਂਕਿ ਸੈਂਪਲਿੰਗ ਕਰਨ ਨਾਲ ਕੋਰੋਨਾ ਦੇ ਪਾਜ਼ਟਿਵ ਵਿਅਕਤੀਆਂ ਦਾ ਪਤਾ ਲੱਗ ਜਾਂਦਾ ਹੈ ਅਤੇ ਇਸ ਪਾਜ਼ਟਿਵ ਵਿਅਕਤੀ ਨੂੰ ਠੀਕ ਹੋਣ ਤੱਕ ਇਕਾਂਤਵਾਸ ਕਰਕੇ ਕੋਵਿਡ-19 ਦੀ ਘਾਤਕ ਲੜੀ ਨੂੰ ਤੋੜਿਆ ਜਾ ਸਕਦਾ ਹੈ।
               ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਸੈਂਪਲਿੰਗ ਕਰਾਉਣ ਲਈ ਅੱਗੇ ਆਉਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਕਾਫ਼ੀ ਸੁਧਾਰ ਆਇਆ ਹੈ।ਉਨ੍ਹਾਂ ਪਿੰਡ ਵਾਸੀਆ ਨੂੰ ਸੈਂਪਲਿੰਗ ਲੈਣ ਆਈਆਂ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਪੂਰਨ ਸਹਿਯੋਗ ਕਰਨ ਦੀ ਅਪੀਲ ਕੀਤੀ।
               ਸੀਨੀਅਰ ਮੈਡੀਕਲ ਅਫਸਰ ਨੇ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਸੈਂਪਲਿੰਗ ਦੌਰਾਨ ਲੋਕਾਂ ਨੂੰ ਮਾਸਕ ਪਾਉਣ, ਵਾਰ ਵਾਰ ਹੱਥਾਂ ਦੀ ਸਫ਼ਾਈ ਕਰਨ ਅਤੇ ਸਮਾਜਿਕ ਦੂਰੀ ਦਾ ਵਿਸ਼ੇਸ਼ ਖਿਆਲ ਰੱਖਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …