Saturday, March 7, 2026

ਕੋਰੋਨਾ ਮਹਾਂਮਾਰੀ ਦੇ ਖਤਰੇ ਤੇ ਹਿਰਦੈ ਰੋਗ ਦੀ ਗੰਭੀਰਤਾ ਨੂੰ ਸਮਝਣਾ ਜਰੂਰੀ – ਸਿਵਲ ਸਰਜਨ

ਕਪੂਰਥਲਾ, 29 ਸਤੰਬਰ (ਪੰਜਾਬ ਪੋਸਟ ਬਿਊਰੋ) – ਦਿਲ ਸਰੀਰ ਦਾ ਮਹੱਤਵਪੂਰਨ ਅੰਗ ਹੈ ਤੇ ਇਸ ਦੀ ਸੰਭਾਲ ਬਹੁਤ ਜਰੂਰੀ ਹੈ।ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਵਿਸ਼ਵ ਹਾਰਟ ਦਿਵਸ ਦੇ ਸੰਬੰਧ ਵਿਚ ਪ੍ਰਗਟ ਕੀਤੇ।
                ਉਨ੍ਹਾਂ ਕਿਹਾ ਕਿ ਜਿਵੇਂ ਵਰਤਮਾਨ ਸਮੇਂ ਕੋਵਿਡ ਮਹਾਂਮਾਰੀ ਦਾ ਚੱਲ ਰਿਹਾ ਹੈ।ਅਜਿਹੇ ਹਾਲਾਤਾਂ ਵਿੱਚ ਦਿਲ ਦੇ ਰੋਗੀਆਂ ਦਾ ਖਾਸ ਖਿਆਲ ਜਰੂਰੀ ਹੈ, ਕਿਉਂਕਿ ਕੋਵਿਡ ਦਾ ਵਾਇਰਸ ਕੋਮੋਰਬਿਡ ਕੰਡੀਸ਼ਨ ਵਾਲੇ ਵਿਅਕਤੀਆਂ ਨੂੰ ਜਿਆਦਾ ਪ੍ਰਭਾਵਿਤ ਕਰਦਾ ਹੈ।
ਉਨ੍ਹਾਂ ਜੋਰ ਦਿੱਤਾ ਕਿ ਕੋਰੋਨਾ ਮਹਾਂਮਾਰੀ ਦੇ ਖਤਰੇ ਤੇ ਹਿਰਦੈ ਰੋਗ ਦੀ ਗੰਭੀਰਤਾ ਨੂੰ ਸਮਝਣਾ ਜਰੂਰੀ ਹੈ ਤੇ ਅਜਿਹੇ ਹਾਲਾਤਾਂ ਵਿਚ ਖਾਣ ਪਾਣ ਦਾ ਖਿਆਲ ਰੱਖੋ ਤੇ ਸਿਗਰੇਟ, ਸ਼ਰਾਬ ਦੇ ਸੇਵਨ ਤੋਂ ਦੂਰੀ ਬਣਾ ਕੇ ਰੱਖੋ।
                ਡਾ. ਜਸਮੀਤ ਬਾਵਾ ਨੇ ਕਿਹਾ ਕਿ ਪਿਛਲੇ ਕੁੱਝ ਸਾਲਾਂ ਤੋਂ ਹਾਰਟ ਦੇ ਮਰੀਜ਼ਾਂ ਦੀ ਸੰਖਿਆ ਵਿੱਚ ਬਹੁਤ ਜਿਆਦਾ ਵਾਧਾ ਹੋਇਆ ਹੈ।ਜਿਸ ਦਾ ਕਾਰਣ ਮਾਨਸਿਕ ਤਣਾਅ, ਗਲਤ ਖਾਣ ਪਾਣ ਹੈ।ਨਾਲ ਹੀ ਉਨ੍ਹਾਂ ਇਹ ਵੀ ਚਿੰਤਾ ਜਤਾਈ ਕਿ ਨੌਜਵਾਨ ਵਰਗ ਦਾ ਇਨਐਕਟਿਵ ਲਾਈਫ ਸਟਾਈਲ ਵੀ ਉਨ੍ਹਾਂ ਨੂੰ ਦਿਲ ਦੇ ਰੋਗੀ ਬਣਾ ਰਿਹਾ ਹੈ।ਉਨ੍ਹਾਂ ਸਭਨਾਂ ਨੂੰ ਕੋਵਿਡ ਤੋਂ ਬਚਾਅ ਲਈ ਗਾਈਡਲਾਈਨਜ ਦਾ ਪਾਲਣ ਕਰਨ ਲਈ ਕਿਹਾ।
ਜਿਲਾ ਪਰਿਵਾਰ ਭਲਾਈ ਅਫਸਰ ਡਾ. ਰਾਜ ਕਰਨੀ ਨੇ ਕਿਹਾ ਕਿ ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਲੋਕਾਂ ਨੂੰ ਦਿਲ ਦੀਆਂ ਬੀਮਾਰੀਆਂ ਪ੍ਰਤੀ ਜਾਗਰੂਕ ਕਰਨਾ ਹੈ।ਉਨ੍ਹਾਂ ਦੱਸਿਆ ਕਿ ਇਸ ਸਾਲ ਦਾ ਥੀਮ ਯੂਜ਼ ‘ਹਾਰਟ ਟੂ ਬੀਟ ਕਾਰਡਿਓਵੈਸਕੁਲਰ ਡਿਜੀਜ’ ਰੱਖਿਆ ਗਿਆ ਹੈ।ਉਨ੍ਹਾਂ ਲੋਕਾਂ ਨੂੰ ਕਸਰਤ ਕਰਨ, ਸੰਤੁਲਤ ਭੋਜਨ ਲੈਣ, ਜੰਕ ਤੇ ਤਲੇ ਚਿਕਨਾਈ ਯੁਕਤ ਪਦਾਰਥ ਨਾ ਲੈਣ ਲਈ ਪ੍ਰੇਰਿਆ।
                 ਮੈਡੀਕਲ ਸਪੈਸ਼ਲਿਸਟ ਡਾਕਟਰ ਰਵੀਜੀਤ ਸਿੰਘ ਨੇ ਜੋਰ ਦਿੱਤਾ ਕਿ ਕੋਵਿਡ ਦੇ ਇਸ ਦੌਰ ਵਿਚ ਦਿਲ ਦੇ ਮਰੀਜਾਂ ਨੂੰ ਸੁਚੇਤ ਹੋਣ ਦੀ ਲੋੜ ਹੈ।ਉਨ੍ਹਾਂ ਹਾਰਟ ਤੇ ਡਾਈਬੀਟੀਜ ਦੇ ਮਰੀਜਾਂ ਨੂੰ ਆਪਣੀਆਂ ਦਵਾਈਆਂ ਰੈਗੂਲਰ ਲੈਣ ਲਈ ਪ੍ਰੇਰਿਆ।ਡਾ. ਰਵੀਜੀਤ ਸਿੰਘ ਨੇ ਪਿਛਲੇ ਦਿਨ੍ਹੀਂ ਹੋਈ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੀ ਸਟੱਡੀ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਕੋਵਿਡ ਦੇ ਪੀੜਤ ਮਰੀਜ਼ ਜਿਨ੍ਹਾਂ ਵੱਲੋਂ ਹਸਪਤਾਲ ਵਿਚ ਦਾਖਲ ਹੋਣ ਤੋਂ ਪਹਿਲਾਂ ਕੋਲੈਸਟ੍ਰੋਲ ਘਟਾਉਣ ਵਾਲੀਆਂ ਸਟੈਟਿਨ ਦਵਾਈਆਂ ਲਈਆਂ ਜਾ ਰਹੀਆਂ ਸਨ ਨੂੰ ਕੋਰੋਨਾ ਮਹਾਂਮਾਰੀ ਘੱਟ ਪ੍ਰਭਾਵਿਤ ਕਰਦੀ ਹੈ।ਇਸ ਮੌਕੇ ਤੇ ਰਵਿੰਦਰ ਜੱਸਲ ਵੀ ਹਾਜਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …