ਸੰਗਰੂਰ, 30 ਸਤੰਬਰ (ਜਗਸੀਰ ਲੌਂਗੋਵਾਲ) – ਪੰਜਾਬ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸੰਯੁਕਤ ਡਾਇਰੈਕਟਰ (ਖਾਦਾਂ) ਅਤੇ ਪੰਜਾਬ ਰਾਜ ਬੀਜ਼
ਪ੍ਰਮਾਣੀਕਰਣ ਅਥਾਰਟੀ ਦੇ ਡਾਇਰੈਕਟਰ ਡਾ. ਜਗਤਾਰ ਸਿੰਘ ਬਰਾੜ ਆਪਣੀ 36 ਸਾਲਾਂ ਦੀ ਲੰਬੀ, ਬੇਦਾਗ ਅਤੇ ਸ਼ਾਨਦਾਰ ਨੌਕਰੀ ਕਰਨ ਤੋਂ ਬਾਅਦ 30 ਸਤੰਬਰ ਨੂੰ ਸੇਵਾ ਮੁਕਤ ਹੋ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਪੈਸਟੀਸਾਇਡਜ ਮੈਨੁਫੈਕਚਰਿੰਗ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਸੰਜੀਵ ਬਾਂਸਲ ਐਮ.ਡੀ ਬਾਂਸਲ ਗਰੁੱਪ ਸੂਲਰ ਘਰਾਟ ਨੇ ਦੱਸਿਆ ਕਿ ਡਾ. ਬਰਾੜ ਜਿਲਾ ਸੰਗਰੂਰ, ਮਾਨਸਾ ਅਤੇ ਬਠਿੰਡਾ ਦੇ ਮੁੱਖ ਖੇਤੀਬਾੜੀ ਅਫਸਰ ਵੀ ਰਹੇ ਹਨ।ਇਸ ਤੋਂ ਇਲਾਵਾ ਉਹਨਾਂ ਨੇ ਪੰਜਾਬ ਦੇ ਕਈ ਜਿਲਿਆਂ ਅੰਦਰ ਵੱਖ-ਵੱਖ ਅਹੁੱਦਿਆਂ ‘ਤੇ ਰਹਿੰਦੇ ਹੋਏ ਆਪਣੀਆਂ ਵਧੀਆ ਸੇਵਾਵਾਂ ਦਿੱਤੀਆਂ ਹਨ ਅਤੇ ਕਿਸਾਨਾਂ ਨੂੰ ਜਾਗਰੂਕ ਕੀਤਾ ਹੈ।
ਡਾ. ਰਜਿੰਦਰ ਸਿੰਘ ਬਰਾੜ ਸਾਬਕਾ ਡਾਇਰੈਕਟਰ, ਪੰਜਾਬ ਰਾਜ ਬੀਜ਼ ਪ੍ਰਮਾਣੀਕਰਣ ਅਥਾਰਟੀ, ਡਾ. ਜਸਵਿੰਦਰ ਸਿੰਘ ਗਰੇਵਾਲ ਮੁੱਖ ਖੇਤੀਬਾੜੀ ਅਫਸਰ ਸੰਗਰੂਰ, ਡਾ. ਬਲਦੇਵ ਸਿੰਘ ਮੁੱਖ ਖੇਤੀਬਾੜੀ ਅਫਸਰ ਬਰਨਾਲਾ, ਡਾ. ਗੁਰਜੀਤ ਸਿੰਘ ਬਰਾੜ ਮੁੱਖ ਇੰਸਪੈਕਟਰ ਫਰਟੀਲਾਇਜਰ ਪੰਜਾਬ, ਪੀ.ਪੀ.ਐਮ.ਏ ਦੇ ਪ੍ਰਧਾਨ ਚੰਦਰ ਗੋਇਲ, ਨਵੀਨ ਬਾਂਸਲ, ਪਵਨ ਸ਼ਰਮਾ, ਅੰਬਰੀਸ਼ ਕਾਂਸਲ, ਅਮਨ ਸ਼ਰਮਾ, ਕੋਪਲ ਦੇ ਡਾਇਰੈਕਟਰ ਹੈਲਿਕ ਬਾਂਸਲ, ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜਨਰਲ ਸਕੱਤਰ ਰਣ ਸਿੰਘ ਚੱਠਾ ਆਦਿ ਨੇ ਕਿਹਾ ਕਿ ਡਾ. ਬਰਾੜ ਇੱਕ ਮਿਹਨਤੀ ਅਤੇ ਮਿਲਣਸਾਰ ਅਫਸਰ ਰਹੇ ਹਨ।ਉਹਨਾਂ ਡਾ. ਬਰਾੜ ਨੂੰ ਵਧਾਈ ਦਿੰਦਿਆਂ ਉਹਨਾਂ ਵਲੋਂ ਦਿੱਤੀਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਵੀ ਕੀਤੀ।
Check Also
ਨਗਰ ਨਿਗਮ ਵਲੋਂ ਸ਼ਹਿਰ ਦੇ ਪ੍ਰਮੁੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਐਂਟੀ-ਇੰਕਰੋਚਮੈਂਟ ਮੁਹਿੰਮ
ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਸ਼ਹਿਰ ਵਿੱਚ ਸੁਚਾਰੂ ਟ੍ਰੈਫਿਕ ਵਿਵਸਥਾ, ਲੋਕ ਸੁਵਿਧਾ, ਪੈਦਲ ਯਾਤਰੀਆਂ …
Punjab Post Daily Online Newspaper & Print Media