ਕਪੂਰਥਲਾ, 30 ਸਤੰਬਰ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਕਪੂਰਥਲਾ-ਕਮ-ਜ਼ਿਲਾ ਮੈਜਿਸਟਰੇਟ ਸ੍ਰੀਮਤੀ ਦੀਪਲੀ ਉਪਲ ਵਲੋਂ ਜ਼ਿਲੇ ਵਿੱਚ ਜਲੂਸ
ਕੱਢਣ ਅਤੇ ਧਰਨਾ ਦੇਣ ਲਈ ਸਥਾਨ ਨਿਰਧਾਰਿਤ ਕੀਤੇ ਗਏ ਹਨ।
ਇਨਾਂ ਵਿੱਚ ਕਪੂਰਥਲਾ ਤਹਿਸੀਲ ਲਈ ਸ਼ਾਲਾਮਾਰ ਬਾਗ਼, ਫਗਵਾੜਾ ਲਈ ਨਗਰ ਸੁਧਾਰ ਟਰੱਸਟ ਫਗਵਾੜਾ ਦੇ ਸਾਹਮਣੇ ਹਰਗੋਬਿੰਦ ਨਗਰ, ਸੁਲਤਾਨਪੁਰ ਲੋਧੀ ਵਿਖੇ ਬੱਸ ਅੱਡਾ ਸੁਲਤਾਨਪੁਰ ਲੋਧੀ ਗੁਰਦੁਆਰਾ ਅੰਤਰਯਾਮਤਾ ਵਾਲੇ ਪਾਸੇ ਭੁਲੱਥ ਤਹਿਸੀਲ ਲਈ ਦਾਣਾ ਮੰਡੀ ਨੰਬਰ 1 ਭੁੱਲਰ, ਅਤੇ ਦਾਣਾ ਮੰਡੀ ਫੋਕਲ ਪੁਆਇੰਟ ਪਿੰਡ ਰਾਮਗੜ ਹੋਣਗੇ।ਫਸਲਾਂ ਦੀ ਖ਼ਰੀਦ ਦੇ ਸੀਜ਼ਨ ਦੌਰਾਨ ਬੱਸ ਸਟੈਂਡ ਭੁਲੱਥ ਨੂੰ ਧਰਨਿਆਂ ਲਈ ਨਿਰਧਾਰਿਤ ਕੀਤਾ ਗਿਆ ਹੈ।
ਉਨਾਂ ਕਿਹਾ ਕਿ ਧਰਨੇ ਅਤੇ ਪ੍ਰਦਰਸ਼ਨ ਲਈ ਸਬੰਧਿਤ ਸੰਸਥਾ ਧਰਨੇ ਦੀ ਅਗੇਤੀ ਸੂਚਨਾ ਅਤੇ ਪ੍ਰਵਾਨਗੀ ਸਬੰਧਿਤ ਐਸ.ਡੀ.ਐਮ ਪਾਸੋਂ ਪ੍ਰਾਪਤ ਕਰਨਗੇ।ਇਸ ਤੋਂ ਇਲਾਵਾ ਜ਼ਿਲੇ ਵਿੱਚ ਕਿਸੇ ਕਿਸਮ ਦਾ ਜਲੂਸ ਕੱਢਣ, ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੀ ਇਕੱਤਰਤਾ, ਨਾਅਰੇਬਾਜ਼ੀ ਕਰਨ, ਲਾਠੀਆਂ, ਗੰਢਾਸੇ ਅਤੇ ਤੇਜਧਾਰ ਟਕੂਏ, ਕੁਹਾੜੀ, ਬੰਦੂਕ, ਪਿਸਟਲ ਅਤੇ ਕਿਸੇ ਕਿਸਮ ਦੇ ਵਿਸਫੋਕਟ ਹਥਿਆਰ ਜਨਤਕ ਥਾਵਾਂ `ਤੇ ਲੈ ਕੇ ਜਾਣ ਦੀ ਪਾਬੰਦੀ ਲਗਾਈ ਗਈ ਹੈ।ਇਹ ਹੁਕਮ 23 ਨਵੰਬਰ 2020 ਤੱਕ ਲਾਗੂ ਰਹਿਣਗੇ।
ਇਸ ਤੋਂ ਇਲਾਵਾ ਜ਼ਿਲੇ ਭਰ ਵਿੱਚ ਪੇਂਇੰਗ ਗੈਸਟ ਦੇ ਮਾਲਕਾਂ ਨੂੰ ਹੁਕਮ ਦਿੱਤੇ ਗਏ ਹਨ ਕਿ ਉਹ ਆਪਣੇ ਆਪਣੇ ਗੈਸਟ ਹਾਊਸਾਂ ਵਿੱਚ ਸੀ.ਸੀ.ਟੀ.ਵੀ ਕੈਮਰੇ ਲਗਾਉਣ ਅਤੇ ਉਸ ਵਿੱਚ ਘੱਟੋ ਘੱਟ ਇਕ ਮਹੀਨੇ ਦੀ ਰਿਕਾਰਡਿੰਗ ਰੱਖੀ ਜਾਵੇ।ਇਸ ਤੋਂ ਇਲਾਵਾ ਪੀ.ਜੀ.ਵਿੱਚ ਰਹਿਣ ਵਾਲੇ ਵਿਅਕਤੀਆਂ ਬਾਰੇ ਨਜ਼ਦੀਕੀ ਪੁਲਿਸ ਥਾਣੇ ਚੌਂਕੀ ਵਿੱਚ ਜਾਣਕਾਰੀ ਦੇਣੀ ਲਾਜ਼ਮੀ ਹੋਵੇਗੀ।
ਇਸ ਤੋਂ ਇਲਾਵਾ ਸਬੰਧਿਤ ਵਿਅਕਤੀ ਦਾ ਅਧਾਰ ਕਾਰਡ ਜਾਂ ਕੋਈ ਹੋਰ ਫੋਟੋ ਵਾਲਾ ਸ਼ਨਾਖਤੀ ਕਾਰਡ, ਉਸ ਦੇ ਪੜਨ ਜਾਂ ਕੰਮ ਕਰਨ ਵਾਲੇ ਸਥਾਨ ਵਾਲੇ ਵੇਰਵੇ ਦੇਣੇ ਲਾਜ਼ਮੀ ਹੋਣਗੇ। ਇਹ ਹੁਕਮ 24 ਨਵੰਬਰ ਤੱਕ ਲਾਗੂ ਰਹਿਣਗੇ।
ਕਪੂਰਥਲਾ ਜ਼ਿਲੇ ਅੰਦਰ ਦੋਪਹੀਆ ਵਾਹਨ ਚਾਲਕਾਂ ਲਈ ਸਾਇਲੈਂਸਰ ਕੱਢ ਕੇ ਅਤੇ ਵੱਡੇ ਹਾਰਨ ਲਗਾ ਕੇ ਜਾਂ ਕੋਈ ਹੋਰ ਯੰਤਰ ਲਗਾ ਕੇ ਧਮਾਕੇਦਾਰ ਅਤੇ ਪਟਾਕਾ ਮਾਰਨ ਵਾਲੀ ਅਵਾਜ਼ ਨਾ ਪੈਦਾ ਕਰਨ ਦੇ ਹੁਕਮ ਕੀਤੇ ਗਏ ਹਨ। ਇਹ ਹੁਕਮ 23 ਨਵੰਬਰ ਤੱਕ ਲਾਗੂ ਰਹਿਣਗੇ।
ਇਸੇ ਤਰਾਂ ਡਿਪਟੀ ਕਮਿਸ਼ਨਰ ਵਲੋਂ ਕਿਸੇ ਵੀ ਚਰਵਾਹੇ ਵਿਅਕਤੀ ਵਲੋਂ ਭਾਰੀ ਮਾਤਰਾ ਵਿੱਚ ਗਾਵਾਂ ,ਮੱਝਾਂ ਨੂੰ ਜ਼ਿਲਾ ਕਪੂਰਥਲਾ ਦੇ ਸ਼ਹਿਰਾਂ ਕਸਬਿਆਂ ਅਤੇ ਪਿੰਡਾਂ ਦੀਆਂ ਸੜਕਾਂ ਕਿਨਾਰੇ ਚਰਾਉਣ `ਤੇ ਪਾਬੰਦੀ ਲਗਾਈ ਗਈ ਹੈ। ਇਹ ਹੁਕਮ 19 ਨਵੰਬਰ ਤੱਕ ਲਾਗੂ ਰਹਿਣਗੇ।
Check Also
ਕਾਂਗਰਸ ਐਸ.ਸੀ ਬੋਰਡ ਦਾ ਵਾਈਸ ਚੇਅਰਮੈਨ ਬਣਨ ’ਤੇ ਜਸਵਿੰਦਰ ਸ਼ੇਰਗਿੱਲ ਦਾ ਦਿਨੇਸ਼ ਬੱਸੀ ਵੱਲੋਂ ਵਿਸ਼ੇਸ਼ ਸਨਮਾਨ
ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ …
Punjab Post Daily Online Newspaper & Print Media