Wednesday, August 26, 2026

ਹਸਪਤਾਲ ਦੇ ਪਲਾਂਟ ਤੋਂ ਮੁੜ ਸ਼ੁਰੂ ਹੋਈ ਮੈਡੀਕਲ ਆਕਸੀਜਨ ਦੀ ਸਪਲਾਈ

8 ਸਾਲਾਂ ਤੋਂ ਬੰਦ ਪਿਆ ਸੀ ਮਰੀਜ਼ਾਂ ਨੂੰ ਆਕਸੀਜਨ ਸਪਲਾਈ ਦੇਣ ਵਾਲਾ 6 ਟਨ ਦਾ ਪਲਾਂਟ

ਅੰਮ੍ਰਿਤਸਰ, 2 ਅਕਤੂਬਰ (ਸੁਖਬੀਰ ਸਿੰਘ) – ਜ਼ਿਲਾ ਪ੍ਰਸ਼ਾਸਨ ਅਤੇ ਗੁਰੂ ਨਾਨਕ ਦੇਵ ਮੈਡੀਕਲ ਕਾਲਜ ਤੇ ਹਸਪਤਾਲ ਵਲੋਂ ਡਾਕਟਰੀ ਸਿੱਖਿਆ ਮੰਤਰੀ ਓ.ਪੀ ਸੋਨੀ ਦੀ ਅਗਵਾਈ ਹੇਠ ਹਸਪਤਾਲ ਵਿੱਚ ਲੱਗਾ ਮੈਡੀਕਲ ਆਕਸੀਜਨ ਯੂਨਿਟ, ਜੋ ਕਿ ਕਰੀਬ 8 ਸਾਲਾਂ ਤੋਂ ਬੰਦ ਪਿਆ ਸੀ, ਨੂੰ ਮੁੜ ਚਾਲੂ ਕਰਕੇ ਇਸ ਰਾਹੀਂ ਮਰੀਜ਼ਾਂ ਨੂੰ ਆਕਸੀਜਨ ਦੇਣ ਦਾ ਪ੍ਰਾਜੈਕਟ ਮੁੜ ਸ਼ੁਰੂ ਕਰ ਦਿੱਤਾ ਹੈ।
                 ਇਹ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਡਾ. ਰਾਜੀਵ ਦੇਵਗਨ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਅਤੇ ਕੋਰੋਨਾ ਸਬੰਧੀ ਸਰਕਾਰ ਵਲੋਂ ਲਗਾਏ ਗਏ ਨੋਡਲ ਅਧਿਕਾਰੀ ਡਾ. ਹਿਮਾਸ਼ੂੰ ਅਗਰਵਾਲ ਵਲੋਂ ਕੀਤੀਆਂ ਕੋਸ਼ਿਸ਼ਾਂ ਨਾਲ ਇਹ ਸੰਭਵ ਹੋ ਸਕਿਆ ਹੈ।ਉਨਾਂ ਦੱਸਿਆ ਕਿ ਇਹ ਪਲਾਂਟ ਬੰਦ ਹੋਣ ਨਾਲ ਸਾਨੂੰ ਮੈਡੀਕਲ ਆਕਸੀਜਨ ਲਈ ਸਿਲੰਡਰਾਂ ਉਤੇ ਨਿਰਭਰ ਹੋਣਾ ਪੈਂਦਾ ਸੀ, ਪਰ ਇਹ ਪਲਾਂਟ ਚਾਲੂ ਹੋਣ ਨਾਲ ਸਾਡੀ ਪਹਿਲੀ ਤਰਜ਼ੀਹ ਇਹ ਹੋਵੇਗੀ ਅਤੇ ਸਿਲੰਡਰ ਦੀ ਵਰਤੋਂ ਇਸ ਤੋਂ ਬਾਅਦ ਕੀਤੀ ਜਾਵੇਗੀ।
                    ਡਾ. ਦੇਵਗਨ ਨੇ ਦੱਸਿਆ ਕਿ ਇਸ ਪਲਾਂਟ ਨੂੰ ਚਾਲੂ ਕਰਨ ਲਈ ਵਿਭਾਗ ਤੋਂ ਸਾਰੀਆਂ ਜ਼ਰੂਰੀ ਪ੍ਰਵਾਨਗੀਆਂ ਦੇ ਨਾਲ-ਨਾਲ ਇੰਜੀਨੀਅਰਾਂ ਦੀ ਮਦਦ ਲਈ ਗਈ ਅਤੇ ਕੱਲ ਸ਼ਾਮ ਇਸ ਵਿੱਚ ਆਕਸੀਜਨ ਭਰਕੇ ਇਸ ਨੂੰ ਚੈਕ ਕੀਤਾ ਗਿਆ ਹੈ।ਉਨਾਂ ਦੱਸਿਆ ਕਿ ਅੱਜ ਟਰਾਇਲ ਅਧਾਰ ‘ਤੇ ਇਸ ਵਿਚੋਂ ਸਪਲਾਈ ਕੋਰੋਨਾ ਵਾਰਡ ਨੂੰ ਦਿੱਤੀ ਗਈ ਹੈ, ਜੋ ਕਿ ਆਉਣ ਵਾਲੇ ਦਿਨਾਂ ਵਿਚ ਨਿਰੰਤਰ ਕਰ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਇਸ ਪਲਾਂਟ ਦੇ ਨਾਲ ਹੀ 20 ਟਨ ਮੈਡੀਕਲ ਆਕਸੀਜਨ ਦਾ ਨਵਾਂ ਪਲਾਂਟ ਵੀ ਲਗਾਉਣ ਦੇ ਯਤਨ ਜਾਰੀ ਹੈ।ਹੁਣ ਸਾਡੇ ਕੋਲ ਆਕਸੀਜਨ ਦੀ ਸਪਲਾਈ ਵੀ ਵਾਧੂ ਰਹੇਗੀ ਕਿਉਂਕਿ 6 ਟਨ ਦੀ ਸਮਰੱਥਾ ਇਸ ਪਲਾਂਟ ਦੀ ਹੈ ਅਤੇ ਇਸ ਤੋਂ ਬਾਅਦ ਸਿਲੰਡਰ ਵੀ ਚਾਲੂ ਰਹਿਣਗੇ।ਉਨਾਂ ਇਸ ਸਪਲਾਈ ਨੂੰ ਬਹਾਲ ਕਰਨ ਵਾਲੀ ਟੀਮ ਨੂੰ ਵਧਾਈ ਦਿੱਤੀ।
                 ਇਸ ਮੌਕੇ ਡਾ. ਨਰਿੰਦਰ ਸਿੰਘ, ਡਾ. ਜੀ.ਐਸ ਕੁਲਾਰ, ਡਾ. ਜਤਿੰਦਰ ਸ਼ਰਮਾ, ਐਸ.ਡੀ.ਓ ਕਾਰਤਿਕ ਵਰਮਾਨੀ, ਜੂਨੀਅਰ ਇੰਜੀਨੀਅਰ ਕਾਬਲ ਸਿੰਘ ਤੇ ਅਰੁਣ ਨਈਅਰ ਵੀ ਹਾਜ਼ਰ ਸਨ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 25 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ …