ਅੰਮ੍ਰਿਤਸਰ, 2 ਅਕਤੂਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋਫੈਸਰ ਇੰਚਾਰਜ (ਪ੍ਰੀਖਿਆਵਾਂ) ਡਾ. ਮਨੋਜ ਕੁਮਾਰ ਨੇ ਕਿਹਾ ਹੈ ਕਿ ਗੁਰੂ ਨਾਨਕ
ਦੇਵ ਯੂਨੀਵਰਸਿਟੀ ਵੱਲੋਂ ਵੱਖ ਵੱਖ ਕੋਰਸਾਂ ਦੇ ਦੂਜੇ ਅਤੇ ਚੌਥੇ ਸਮੈਸਟਰਾਂ ਦੀਆਂ ਰੀ-ਅਪੀਅਰ ਪ੍ਰੀਖਿਆਵਾਂ 12 ਅਕਤੂਬਰ ਤੋਂ ਆਰੰਭ ਹੋ ਰਹੀਆਂ ਹਨ।ਰੀ-ਅਪੀਅਰ ਵਾਸਤੇ ਅਪੀਅਰ ਹੋਣ ਵਾਲੇ ਪ੍ਰੀਖਿਆਰਥੀਆਂ ਦੀ ਜਾਣਕਾਰੀ ਹਿਤ ਦੱਸਿਆ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਸੈਸ਼ਨ ਅਕਤੂਬਰ 2020 ਦੌਰਾਨ ਲਈਆਂ ਜਾਣ ਵਾਲੀਆਂ ਸਮੈਸਟਰ ਦੂਜਾ ਅਤੇ ਚੌਥਾ ਦੀਆਂ ਰੀ-ਅਪੀਅਰ ਪ੍ਰੀਖਿਆਵਾਂ (ਥਿਊਰੀ ਦੀਆਂ ਡੇਟ-ਸ਼ੀਟਾਂ ਜਲਦ ਹੀ ਯੂਨੀਵਰਸਿਟੀ ਦੀ ਵੈਬਸਾਈਟ www.gndu.ac.in ਤੇ ਅਪਲੋਡ ਕੀਤੀ ਜਾ ਰਹਾ ਰਹੀਆਂ ਹਨ ।ਜਿਨ੍ਹਾਂ ਡੇਟਸ਼ੀਟਾਂ ਨੂੰ ਯੂਨੀਵਰਸਿਟੀ ਦੀ ਵੈਬਸਾਈਟ www.gndu.ac.in ਐਗਜ਼ਾਮੀਨੇਸ਼ਨ-ਡੇਟਸ਼ੀਟ-ਸਮੈਸਟਰ ਯੂਜੀ/ਸਮੈਸਟਰ ਪੀਜੀ/ਸਮੈਸਟਰ ਯੂ.ਜੀ ਡਿਪਲੋਮਾ/ਸਮੈਸਟਰ ਪੀਜੀ ਡਿਪਲੋਮਾ/ਐਨੂਅਲ ਯੂ.ਜੀ ਤੋਂ ਡਾਊਨਲੋਡ ਕੀਤੀਆਂ ਜਾ ਸਕਦੀਆਂ ਹਨ।
ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਪ੍ਰੀਖਿਆਰਥੀ ਆਪਣੇ ਰੋਲ ਨੰਬਰ ਸਲਿਪ `ਤੇ ਦਰਸਾਏ ਗਏ ਪ੍ਰੀਖਿਆ ਕੇਂਦਰ ਵਾਲੇ ਕਾਲਜਾਂ ਨਾਲ ਸੰਪਰਕ ਕਰ ਸਕਦੇ ਹਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ
ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media