Tuesday, September 29, 2026

ਰਾਣਾ ਗੁਰਜੀਤ ਸਿੰਘ ਵਲੋਂ ਜੱਟਪੁਰਾ ਵਿਖੇ ਸੜਕ ਦੇ ਕੰਮ ਦੀ ਸ਼ੁਰੂਆਤ

ਸ਼ਹਿਰ ਦੀਆਂ ਅੰਦਰੂਨੀ ਗਲੀਆਂ ਲਈ 71.95 ਲੱਖ ਮਨਜ਼ੂਰ

ਕਪੂਰਥਲਾ, 2 ਅਕਤੂਬਰ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਕਪੂਰਥਲਾ ਸ਼ਹਿਰ ਅੰਦਰ ਗਲੀਆਂ ਦੇ ਨਿਰਮਾਣ ਲਈ 71.95 ਲੱਖ ਰੁਪੈ ਜਾਰੀ ਕੀਤੇ ਗਏ ਹਨ।ਜਿਸ ਨਾਲ ਸ਼ਹਿਰ ਦੇ ਅਨੇਕਾਂ ਮੁਹੱਲਿਆਂ ਵਿੱਚ ਗਲੀਆਂ ਨੂੰ ਨਵੇਂ ਸਿਰੇ ਤੋਂ ਬਣਾਉਣ ਦਾ ਕੰਮ ਜਲਦ ਮੁਕੰਮਲ ਕਰ ਲਿਆ ਜਾਵੇਗੀ।
                    ਸ਼ਹਿਰ ਦੇ ਜੱਟਪੁਰਾ ਵਿਖੇ ਸੜਕ ਦੇ ਕੰਮ ਦੀ ਸ਼ੁਰੂਆਤ ਕਰਵਾਉਣ ਮੌਕੇ ਬੋਲਦਿਆਂ ਉਨਾਂ ਕਿਹਾ ਕਿ ਨਗਰ ਨਿਗਮ ਵਲੋਂ ਸ਼ਹਿਰ ਦੀਆਂ ਲਗਭਗ ਸਾਰੀਆਂ ਗਲੀਆਂ ਨੂੰ ਨਵਿਆਉਣ ਦਾ ਕੰਮ ਚੱਲ ਰਿਹਾ ਹੈ, ਜਿਸ ਨੂੰ ਇਸ ਸਾਲ ਦੇ ਅੰਤ ਤੱਕ ਮੁਕੰਮਲ ਕਰ ਲਿਆ ਜਾਵੇਗਾ।
ਉਨਾਂ ਕਿਹਾ ਕਿ ਪਹਿਲਾਂ ਵੀ ਸ਼ਹਿਰ ਅੰਦਰ ਸੀਵਰੇਜ਼ ਦੀ ਸਹੂਲਤ ਰਹਿੰਦੇ ਇਲਾਕਿਆਂ ਵਿੱਚ ਵੀ ਪ੍ਰਦਾਨ ਕਰਨ ਲਈ 3.5 ਕਰੋੜ ਰੁਪੈ ਦੇ ਕੰਮ ਸ਼ੁਰੂ ਹੋ ਚੁੱਕੇ ਹਨ।ਇਸ ਤੋਂ ਇਲਾਵਾ ਪੀਣ ਵਾਲੇ ਪਾਣੀ ਦੀ 100 ਫੀਸਦੀ ਸਪਲਾਈ ਲਈ ਵੀ 4 ਨਵੇਂ ਟਿਊਬਵੈਲ ਲਗਵਾਏ ਗਏ ਹਨ।ਉਨਾਂ ਸੜਕ ਦੇ ਕੰਮ ਦੀ ਰਸਮੀ ਸ਼ੁਰੂਆਤ ਕਾਲੋਨੀ ਦੀ ਵਸਨੀਕ ਔਰਤ ਬਬਲੀ ਚਾਵਲਾ ਕੋਲੋਂ ਰਿਬਨ ਕਟਵਾ ਕੇ ਕਰਵਾਈ।
                    ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮਨੋਜ ਭਸੀਨ, ਵਿਕਾਸ ਸ਼ਰਮਾ, ਸਾਬਕਾ ਕੌਂਸਲਰ ਨਰਿੰਦਰ ਮਨਸੂ, ਮਾਸਟਰ ਵਿਨੋਦ ਸੂਦ, ਮੁਨੀਸ਼ ਅਗਰਵਾਲ, ਬੱਬਾ ਪ੍ਰਧਾਨ, ਬਾਵਾ ਲੱਭਾ, ਅਵੀਨ ਗੁਪਤਾ, ਦੀਪ ਸਿੰਘ, ਮਹਿੰਦਰ ਸਿੰਘ ਸਾਹੀ, ਦੇਸ਼ ਬੰਧੂ, ਭੱਪੀ ਸ਼ਾਹ, ਜੋਤੀ ਮਹਿੰਦਰੂ, ਦੀਪਕ ਸਲਵਾਨ ਅਤੇ ਵਿਜੇ ਛਾਬੜਾ ਹਾਜ਼ਰ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …