Sunday, August 2, 2026

ਕਰੋਨਾ ਪਾਜ਼ਟਿਵ ਤੋਂ ਮੁਕਤ ਹੋਏ ਪ੍ਰਿੰਸੀਪਲ ਵਿਨੋਦ ਡੋਗਰਾ ਨੇ ਜਿਲ੍ਹਾ ਪ੍ਰਸਾਸ਼ਨ ਦੇ ਪ੍ਰਬੰਧਾਂ ‘ਤੇ ਪ੍ਰਗਟਾਈ ਤਸੱਲੀ

ਕਿਹਾ ਮਿਸ਼ਨ ਫਤਿਹ ਅਧੀਨ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਕੀਤੀ ਜਾਵੇ ਪਾਲਣਾ

ਪਠਾਨਕੋਟ, 5 ਅਕਤੂਬਰ (ਪੰਜਾਬ ਪੋਸਟ ਬਿਊਰੋ) – ਪਿਛਲੇ ਦਿਨ੍ਹਾਂ ਦੋਰਾਨ ਕਰੋਨਾ ਪਾਜ਼ਟਿਵ ਆਉਣ ਤੋਂ ਬਾਅਦ 17 ਦਿਨ ਇਲਾਜ਼ ਕਰਵਾ ਕੇ ਆਪਣੇ ਪਰਿਵਾਰ ਸਮੇਤ ਚਿੰਤਪੂਰਨੀ ਮੈਡੀਕਲ ਕਾਲਜ ਆਈਸੋਲੇਸ਼ਨ ਸੈਂਟਰ ਪਠਾਨਕੋਟ ਵਿਖੇ ਪਹੁੰਚੇ ਪ੍ਰਿੰਸੀਪਲ ਵਿਨੋਦ ਕੁਮਾਰ ਡੋਗਰਾ ਨੇ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸਾਸਨ ਦੇ ਪ੍ਰਬੰਧਾਂ ‘ਤੇ ਤਸੱਲੀ ਪ੍ਰਗਟਾਈ ਹੈ। ਉਨਾਂ ਕਿਹਾ ਕਿ ਆਈਸੋਲੇਸ਼ਨ ਸੈਂਟਰ ਬੰਧਾਨੀ ਵਿਖੇ ਇਲਾਜ਼ ਲਈ ਸਾਰੇ ਪ੍ਰਬੰਧ ਬਹੁਤ ਵਧੀਆ ਹਨ।
               ਉਨ੍ਹਾਂ ਦੱਸਿਆ ਕਿ 6 ਸਤੰਬਰ ਤੋਂ ਪਹਿਲਾ ਉਨ੍ਹਾਂ ਨੂੰ ਖਾਂਸੀ ਦੀ ਸਮੱਸਿਆ ਸੁਰੂ ਹੋਈ ਅਤੇ ਉਨ੍ਹਾਂ ਸਰਕਾਰੀ ਹਸਪਤਾਲ ਤੋਂ ਆਪਣਾ ਅਤੇ ਅਪਣੇ ਪਰਿਵਾਰਿਕ ਮੈਂਬਰਾਂ ਦਾ ਕਰੋਨਾ ਟੈਸਟ ਕਰਵਾਇਆ ਜਿਸ ਦੋਰਾਨ ਉਨ੍ਹਾਂ ਦੀ ਧਰਮਪਤਨੀ, ਬੇਟਾ ਅਤੇ ਉਨ੍ਹਾਂ ਦਾ ਖੁਦ ਕਰੋਨਾ ਟੈਸਟ ਪਾਜ਼ਟਿਵ ਆਇਆ। ਅਪਣੇ ਨਿੱਜੀ ਡਾਕਟਰਾਂ ਦੀ ਸਲਾਹ ਤੇ ਉਨ੍ਹਾਂ ਵੱਲੋਂ ਜਿਲ੍ਹਾ ਪ੍ਰਸਾਸ਼ਨ ਵੱਲੋਂ ਕਰੋਨਾ ਇਲਾਜ ਲਈ ਬਣਾਏ ਆਈਸੋਲੇਸ਼ਨ ਸੈਂਟਰ ਵਿੱਚ ਇਲਾਜ਼ ਕਰਵਾਇਆ।ਜਿਥੋਂ ਕਰੀਬ 17 ਦਿਨ ਆਈਸੋਲੇਸ਼ਨ ਸੈਂਟਰ ਤੋਂ ਇਲਾਜ਼ ਕਰਵਾ ਕੇ 22 ਸਤੰਬਰ ਨੂੰ ਉਹ ਅਪਣੇ ਘਰ ਵਾਪਸ ਆਏ ਅਤੇ ਹੁਣ ਪੂਰੀ ਤਰ੍ਹਾਂ ਠੀਕ ਹਨ।
              ਉਨ੍ਹਾਂ ਦੱਸਿਆ ਕਿ ਕਰੋਨਾ ਮਰੀਜ਼ਾਂ ਦੇ ਇਲਾਜ਼ ਲਈ ਚਿੰਤਪੂਰਨੀ ਮੈਡੀਕਲ ਕਾਲਜ ਆਈਸੋਲੇਸ਼ਲ ਸੈਂਟਰ ਵਿਖੇ ਕਰੋਨਾ ਇਲਾਜ ਲਈ ਸਾਰੇ ਪ੍ਰਬੰਧ ਤਸੱਲੀਬਖ਼ਸ ਹਨ।ਆਈਸੋਲੇਸ਼ਨ ਸੈਂਟਰ ਵਿੱਚ ਰਹਿਣ, ਭੋਜਨ, ਦਵਾਈਆਂ, ਆਕਸ਼ੀਜਨ ਅਤੇ ਰੋਜ਼ਾਨਾਂ ਵਰਤੋਂ ਵਿੱਚ ਲਿਆਂਦੇ ਜਾਣ ਵਾਲੇ ਜਰੂਰੀ ਸਮਾਨ ਆਦਿ ਦਾ ਪ੍ਰਬੰਧ ਬਹੁਤ ਹੀ ਵਧੀਆ ਹੈ।ਸਟਾਫ ਵੱਲੋਂ ਇਲਾਜ਼ ਦੋਰਾਨ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ।
                      ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਗਰ ਕਿਸੇ ਨੂੰ ਕਰੋਨਾ ਬੀਮਾਰੀ ਦੇ ਲੱਛਣ ਨਜ਼ਰ ਆਉਂਦੇ ਹਨ ਤਾਂ ਸਰਕਾਰੀ ਹਸਪਤਾਲ ਤੋਂ ਟੈਸਟਿੰਗ ਕਰਵਾ ਕੇ ਆਈਸੋਲੇਸ਼ਨ ਸੈਂਟਰ ਬੰਧਾਨੀ ਜਿੱਥੇ ਜਿਲ੍ਹਾ ਪ੍ਰਸਾਸਨ ਵੱਲੋਂ ਸਾਰੇ ਪ੍ਰਬੰਧ ਕੀਤੇ ਗਏ ਹਨ ਮੁਫਤ ‘ਚ ਅਪਣਾ ਇਲਾਜ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਕੁੱਝ ਲੋਕ ਝੂਠੀਆਂ ਅਫਵਾਹਾਂ ਫੈਲਾ ਰਹੇ ਹਨ ਜਿਸ ਵਿੱਚ ਕੋਈ ਸਚਾਈ ਨਹੀਂ ਹੈ।

 

Check Also

ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਡੀ.ਐਲ.ਐੱਸ.ਏ ਅੰਮ੍ਰਿਤਸਰ ਵੱਲੋਂ ਕੇਂਦਰੀ ਜੇਲ੍ਹ ਦਾ ਅਚਨਚੇਤੀ ਦੌਰਾ

ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਸ੍ਰੀਮਤੀ ਜਤਿੰਦਰ ਕੌਰ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਮ੍ਰਿਤਸਰ-ਕਮ-ਚੇਅਰਪਰਸਨ, …