Sunday, April 19, 2026

ਵਿਧਾਇਕ ਬੁਲਾਰੀਆ ਨੇ ਆਪਣੇ ਹਲਕੇ ਦੀਆਂ ਸਮੱਸਿਆਵਾਂ ਮੇਅਰ ਨਾਲ ਕੀਤੀਆਂ ਸਾਂਝੀਆਂ

ਹਲਕਾ ਦੱਖਣੀ ਦੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ‘ਤੇ ਕਰਵਾਇਆ ਜਾ ਰਿਹੈ – ਮੇਅਰ

ਅੰਮ੍ਰਿਤਸਰ, 6 ਅਕਤੂਬਰ (ਸਖਬੀਰ ਸਿੰਘ) – ਹਲਕਾ ਦੱਖਣੀ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਨੇ ਕੌਂਸਲਰਾਂ ਸਮੇਤ ਹਲਕਾ ਦੱਖਣੀ ‘ਚ ਲੋੜੀਂਦੇ ਵਿਕਾਸ ਕਾਰਜਾਂ ਤੇ ਸਮੱਸਿਆਵਾਂ ਸਬੰਧੀ ਮੇਅਰ ਕਰਮਜੀਤ ਸਿੰਘ ਅਤੇ ਨਿਗਮ ਕਮਿਸ਼ਨਰ ਕੋਮਲ ਮਿੱਤਲ ਨਾਲ ਮੀਟਿੰਗ ਕੀਤੀ।ਉਨਾਂ ਨੇ ਮੇਅਰ ਨੂੰ ਇਲਾਕੇ ਦੀਆਂ ਵੱਖ-ਵੱਖ ਵਾਰਡਾਂ ਦੇ ਵਿਕਾਸ ਕਾਰਜ਼ਾਂ ਤੇ ਸਮੱਸਿਆਵਾਂ ਬਾਰੇ ਦੱਸਿਆ।ਮੀਟਿੰਗ ਵਿਚ ਨਗਰ ਨਿਗਮ ਦੇ ਇੰਜੀਨੀਰਿੰਗ ਵਿਭਾਗ ਦੇ ਨਿਗਰਾਨ ਇੰਜੀਨੀਅਰਾਂ ਤੋਂ ਇਲਾਵਾ ਪੰਜਾਬ ਸੀਵਰੇਜ਼ ਬੋਰਡ ਦੇ ਕਾਰਜਕਾਰੀ ਇੰਜੀਨੀਅਰ ਅਤੇ ਹੋਰ ਅਮਲਾ ਵੀ ਹਾਜ਼ਰ ਸੀ।ਇਸ ਸਮੇਂ ਕੋਟ ਮਿੱਤ ਸਿੰਘ ਇਲਾਕੇ ਵਿੱਚ ਪੇਸ਼ ਆ ਰਹੀ ਸੀਵਰੇਜ਼ ਦੀ ਸਮੱਸਿਆ ਬਾਰੇ ਵਿਸਥਾਰ ‘ਚ ਚਰਚਾ ਕੀਤੀ ਗਈ।
                    ਮੇਅਰ ਰਿੰਟੂ ਨੇ ਸੀਵਰੇਜ਼ ਬੋਰਡ ਦੇ ਅਧਿਕਾਰੀਆਂ ਨੂੰ ਹਲਕਾ ਦੱਖਣੀ ਦੇ ਸੀਵਰੇਜ਼ ਸਬੰਧੀ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਤੁਰੰਤ ਹੱਲ ਕੱਢਣ ਲਈ ਹਦਾਇਤਾਂ ਜਾਰੀ ਕੀਤੀਆਂ।ਉਹਨਾਂ ਨੇ ਵਿਧਾਇਕ ਬੁਲਾਰੀਆ ਨੂੰ ਵਿਸ਼ਵਾਸ ਦਿਵਾਇਆ ਕਿ ਹਲਕਾ ਦੱਖਣੀ ਦੇ ਹਰ ਵਾਰਡ ਦਾ ਕੰਮ ਪਹਿਲ ਦੇ ਆਧਾਰ ‘ਤੇ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਸੀਵਰੇਜ਼ ਬੋਰਡ ਵਲੋਂ ਕੀਤੀ ਜਾਣ ਵਾਲੀ ਕਾਰਵਾਈ ਦੀ ਸਮੀਖਿਆ ਅਤੇ ਸਮੱਸਿਆਵਾਂ ਦੇ ਨਿਪਟਾਰੇ ਲਈ 16-10-2020 ਨੂੰ ਮੁੜ ਮੀਟਿੰਗ ਰੱਖੀ ਗਈ ਹੈ।
                             ਉਹਨਾਂ ਕਿਹਾ ਕਿ ਕਰੋਨਾ ਮਹਾਮਾਰੀ ਦੌਰਾਨ ਵੀ ਵਿਕਾਸ ਕਾਰਜ਼ਾਂ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਗਈ ਅਤੇ ਅਧਿਕਾਰੀਆਂ ਨਾਲ ਸਮੇਂ-ਸਮੇ ‘ਤੇ ਬੈਠਕਾਂ ਕੀਤੀਆਂ ਗਈਆਂ।ਮੇਅਰ ਨੇ ਦੱਸਿਆ ਕਿ ਸ਼ਹਿਰ ਵਿੱਚ ਐਲ.ਈ.ਡੀ ਲਾਈਟਾਂ ਲਗਾਉਣ ਦਾ ਕੰਮ ਚੱਲ ਰਿਹਾ ਹੈ।ਹਿਰਦੈ ਪ੍ਰੋਜੈਕਟ ਅਧੀਨ ਕਈ ਹੋਰ ਵਿਕਾਸ ਕਾਰਜ਼ ਉਲੀਕੇ ਜਾ ਰਹੇ ਅਤੇ ਸਮਾਰਟ ਸਿਟੀ ਪ੍ਰੋਜੈਕਟ ਅਧੀਨ ਕਈ ਵਿਕਾਸ ਦੇ ਕੰਮ ਪ੍ਰਗਤੀ ਅਧੀਨ ਹਨ ਅਤੇ ਕਈ ਕੰਮਾਂ ਦੇ ਟੈਂਡਰ ਲਗਾ ਕੇ ਸ਼ੁਰੂਆਤ ਕੀਤੀ ਜਾ ਰਹੀ ਹੈ।
                   ਇਸ ਮੌਕੇ ਪੰਜਾਬ ਸੀਵਰੇਜ ਬੋਰਡ ਦੇ ਚੇਅਰਮੈਨ ਪ੍ਰਗਟ ਸਿੰਘ ਧੁੰਨਾ ਤੇ ਹਲਕਾ ਦੱਖਣੀ ਦੇ ਕੌਂਸਲਰਾਂ ਤੋਂ ਇਲਾਵਾ ਨਿਗਰਾਨ ਇੰਜੀਨੀਅਰ ਦਪਿੰਦਰ ਸੰਧੂ, ਨਿਗਰਾਨ ਇੰਜੀਨੀਅਰ ਅਨੁਰਾਗ ਮਹਾਜਨ, ਸੀਵਰੇਜ਼ ਬੋਰਡ ਦੇ ਕਾਰਜਕਾਰੀ ਇੰਜੀ. ਪੰਕਜ ਜੈਨ, ਕਾਰਜਕਾਰੀ ਇੰਜੀ. ਸੰਦੀਪ ਸਿੰਘ ਅਤੇ ਦੋਹਾਂ ਵਿਭਾਗਾਂ ਦੇ ਅਧਿਕਾਰੀ ਆਦਿ ਮੌਜ਼ੂਦ ਸਨ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …