ਸੰਗਰੂਰ, 6 ਅਕਤੂਬਰ (ਜਗਸੀਰ ਲੌਂਗੋਵਾਲ) – ਡਿਪਟੀ ਕਮਿਸ਼ਨਰ ਰਾਮਵੀਰ ਅਤੇ ਸਿਵਲ ਸਰਜਨ ਸੰਗਰੂਰ ਦੇ ਦਿਸ਼਼ਾ ਨਿਰਦੇਸ਼ਾਂ ਹੇਠ ਬਲਾਕ ਲੌਂਗੋਵਾਲ ਦੇ
ਜਥੇਦਾਰ ਕੌਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਨਮੋਲ ਵਿਖੇ ਕਰੋਨਾ ਦੀ ਸੈਂਪਲਿੰਗ ਸਬੰਧੀ ਇੱਕ ਕੈਂਪ ਲਗਾਇਆ ਗਿਆ।ਜਿਸ ਵਿੱਚ ਸਕੂਲ ਪ੍ਰਿੰਸੀਪਲ ਗੁਰਬੀਰ ਕੌਰ ਅਤੇ ਸਮੂਹ ਸਟਾਫ਼ ਮੈਬਰਾਂ ਸਮੇਤ 36 ਨਮੂਨੇ ਲਏ ਗਏ।ਸਿਵਲ ਹਸਪਤਾਲ ਲੌਂਗੋਵਾਲ ਐਸ.ਐਮ.ਓ ਡਾ. ਅਜ਼ੂ ਬਾਲਾ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਦੇ ਬਚਾਅ ਲਈ ਇਸ ਸੈਂਪਲਿੰਗ ਵਾਸਤੇ ਲੋਕਾਂ ਨੂੰ ਖੁਦ ਅੱਗੇ ਆਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਕੋਵਿਡ-19 ਦੀ ਲੜੀ ਨੂੰ ਤੋੜਿਆ ਜਾ ਸਕੇ।
ਇਸ ਮੌਕੇ ਐਚ.ਸੀ ਰਜਿੰਦਰ ਕੁਮਾਰ, ਸੁਖਜੀਤ ਕੌਰ ਸੀ.ਐਚ.ਸੀ ਖੇੜੀ, ਸੁਖਬੀਰ ਕੌਰ ਸੀ.ਐਚ ਖੁਰਾਣਾ, ਮਲਕੀਤ ਕੌਰ ਏ.ਐਨ.ਐਮ, ਚਮਕੌਰ ਸਿੰਘ, ਬਾਲ ਕ੍ਰਿਸ਼ਨ, ਖੁਸ਼ਵੰਤ ਸਿੰਘ ਅਤੇ ਆਸ਼ਾ ਵਰਕਰ ਮੌਜ਼ੂਦ ਸਨ।
Check Also
ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ
1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …
Punjab Post Daily Online Newspaper & Print Media