ਜਿਲ੍ਹੇ `ਚ ਹੁਣ ਤੱਕ 75 ਹਜ਼ਾਰ ਤੋਂ ਜਿਆਦਾ ਕਰੋਨਾ ਟੈਸਟ, 500 ਕਰੋਨਾ ਕਿੱਟਾਂ ਵੰਡਣ ਦਾ ਕੰਮ ਸ਼ੁਰੂ
ਕਪੂਰਥਲਾ, 7 ਅਕਤੂਬਰ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ ਕਿਹਾ ਹੈ ਕਿ ਭਾਵੇਂ ਕਿ ਬਾਕੀ ਦੇਸ਼ ਵਾਂਗ
ਕਪੂਰਥਲਾ ਜ੍ਹਿਲ੍ਹੇ ਅੰਦਰ ਵੀ ਕਰੋਨਾ ਦੇ ਪਾਜੀਟਿਵ ਕੇਸਾਂ ਦੀ ਦਰ ਵਿਚ ਕਮੀ ਆਈ ਹੈ, ਪਰ ਜਿਆਦਾ ਮੌਤ ਦਰ ਕਾਰਨ ਕਪੂਰਥਲਾ ਅੰਦਰ ਖਤਰਾ ਅਜੇ ਵੀ ਬਰਕਰਾਰ ਹੈ।
ਅੱਜ ਆਪਣੇ ਹਫਤਾਵਾਰੀ ਫੇਸਬੁੱਕ ਸ਼ੈਸ਼ਨ ਦੌਰਾਨ ਲੋਕਾਂ ਦੇ ਮੁਖਾਤਿਬ ਹੁੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਿਲ੍ਹੇ ਅੰਦਰ ਮੌਤ ਦਰ (ਕੇਸ ਫਟਿਲਟੀ ਰੇਟ) ਅਜੇ ਵੀ 4.1 ਫੀਸਦੀ ਹੈ, ਜੋ ਕਿ ਪੰਜਾਬ ਭਰ ਦੇ 3 ਫੀਸਦੀ ਦੇ ਮੁਕਾਬਲੇ ਕਾਫੀ ਜਿਆਦਾ ਹੈ।ਉਨ੍ਹਾਂ ਦੱਸਿਆ ਕਿ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਕਰੋਨਾ ਦੇ ਟੈਸਟਾਂ ਵਿਚ ਕਾਫੀ ਤੇਜੀ ਲਿਆਂਦੀ ਗਈ ਹੈ, ਜਿਸ ਨਾਲ ਹੁਣ ਤੱਕ 75,000 ਤੋਂ ਜਿਆਦਾ ਟੈਸਟ ਕੀਤੇ ਜਾ ਚੁੱਕੇ ਹਨ, ਜਦਕਿ ਹੁਣ ਰੋਜ਼ਾਨਾ ਦੇ ਆਧਾਰ `ਤੇ 2000 ਤੱਕ ਟੈਸਟ ਕੀਤੇ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਇਹ ਵੇਖਣ ਵਿਚ ਆਇਆ ਹੈ ਕਿ ਪੰਜਾਬ ਸਰਕਾਰ ਵਲੋਂ ਕਰੋਨਾ ਦੇ ਕੇਸ ਘਟਣ ਅਤੇ ਲੋਕਾਂ ਦੇ ਕਾਰੋਬਾਰ ਨੂੰ ਬਚਾਉਣ ਲਈ ਲਾਕਡਾਊਨ ਸਬੰਧੀ ਛੋਟਾਂ ਵਿਚ ਵਾਧਾ ਕਰਨ ਕਾਰਨ ਲੋਕ ਕਰੋਨਾ ਦੀ ਗੰਭੀਰਤਾ ਤੋਂ ਸਮਝ ਨਹੀਂ ਰਹੇ ਜਿਸ ਕਾਰਨ ਇਨਫੈਕਸ਼ਨ ਦੇ ਫੈਲਾਅ ਦਾ ਡਰ ਬਣਿਆ ਹੋਇਆ ਹੈ।ਉਨ੍ਹਾਂ ਕਿਹਾ ਕਿ ਲੋਕ ਸਖਤੀ ਨਾਲ ਸਿਹਤ ਵਿਭਾਗ ਦੇ ਨੇਮਾਂ ਦੀ ਪਾਲਣਾ ਕਰਨ ਅਤੇ ਮਾਸਕ ਜ਼ਰੂਰ ਪਹਿਨਿਆ ਜਾਵੇ। ਉਨ੍ਹਾਂ ਕਿਹਾ ਕਿ ਸਥਿਤੀ ਅਜੇ ਨਾਰਮਲ ਨਹੀਂ ਜਿਸ ਕਰਕੇ ਲੋਕ ਗੰਭੀਰਤਾ ਤੇ ਸਾਵਧਾਨੀ ਤੋਂ ਕੰਮ ਲੈਣ।
ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵਲੋਂ ਹੋਮ ਆਈਸੋਲੇਸ਼ਨ ਵਾਲੇ ਮਰੀਜ਼ਾਂ ਦੀ ਸਹੂਲਤ ਲਈ ਮਿਸ਼ਨ ਫਤਹਿ ਤਹਿਤ 500 ਕਿੱਟਾਂ ਵੰਡਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਜੋ ਕਿ ਮਰੀਜ਼ਾਂ ਦੀ ਸਿਹਤ ਨਿਗਰਾਨੀ ਲਈ ਬਹੁਤ ਮਹੱਤਵਪੂਰਨ ਹਨ।ਇਸ ਕਿੱਟ ਵਿੱਚ ਕੁੱਲ 17 ਵਸਤਾਂ ਹਨ ਜਿਸ ਵਿਚ ਪਲਸ ਆਕਸੀਮੀਟਰ, ਡਿਜ਼ੀਟਲ ਥਰਮਾਮੀਟਰ, 15 ਦਿਨ ਦੀ ਦਵਾਈ ਤੇ ਵਿਟਾਮਿਨ, ਇਮਊਨਿਟੀ ਬੂਸਟਰ, ਕਾਹੜਾ ਤੇ ਜਾਗਰੂਕਤਾ ਸਮੱਗਰੀ ਸ਼ਾਮਿਲ ਹੈ।ਇਸ ਤੋਂ ਇਲਾਵਾ ਹੋਮ ਆਈਸੋਲੇਸ਼ਨ ਵਾਲੇ ਮਰੀਜ਼ਾਂ ਦੀ ਸਿਹਤ ਨਿਗਰਾਨੀ ਲਈ ਚਾਰਟ ਵੀ ਦਿੱਤਾ ਗਿਆ ਹੈ, ਜਿਸ ਨੂੰ ਰੋਜ਼ਾਨਾ ਦੇ ਆਧਾਰ `ਤੇ ਭਰ ਕੇ ਡਾਕਟਰਾਂ ਕੋਲੋਂ ਸਲਾਹ ਲਈ ਜਾ ਸਕਦੀ ਹੈ।
ਲੋਕਾਂ ਵਲੋਂ ਹੋਮ ਆਈਸੋਲੇਸ਼ਨ ਕੰਟਰੋਲ ਸੈਂਟਰ ਉੱਪਰ ਆਪਣੀ ਸਿਹਤ ਬਾਰੇ ਜਾਣਕਾਰੀ ਨਾ ਦੇਣ ਬਾਰੇ ਬੋਲਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੇਵਲ 12 ਫੀਸਦੀ ਮਰੀਜ਼ਾਂ ਵਲੋਂ ਹੀ ਆਪਣੇ ਆਪ ਸਿਹਤ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ, ਜਿਸ ਕਰਕੇ ਕੰਟੋਰਲ ਸੈਂਟਰ ਵਲੋਂ ਹੁਣ ਦੁਬਾਰਾ ਫੋਨ ਕਾਲਾਂ ਕਰਨੀਆਂ ਸ਼ੁਰੂ ਕੀਤੀਆਂ ਗਈਆਂ ਹਨ।ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਕਰੋਨਾ ਸਬੰਧੀ ਮਰੀਜ਼ਾਂ ਦੀ ਸਿਹਤ ਦੇ ਮੱਦੇਨਜ਼ਰ ਪਰਾਲੀ ਨੂੰ ਅੱਗ ਨਾ ਲਾਉਣ
Punjab Post Daily Online Newspaper & Print Media