ਗ੍ਰਾਹਕਾਂ ਅਤੇ ਬੈਂਕ ਸਟਾਫ ਵਿੱਚ ਮਚੀ ਹਫੜਾ-ਤਫੜੀ, ਲੋਕ ਡਰ ਕਾਰਨ ਭੱਜੇ ਬੈਂਕ ਤੋਂ ਬਾਹਰ
ਧੂਰੀ, 7 ਅਕਤੂਬਰ (ਪ੍ਰਵੀਨ ਗਰਗ) – ਸਥਾਨਕ ਬੈਂਕ ਰੋਡ ਸਥਿਤ ਐਚ.ਡੀ.ਐਫ.ਸੀ ਬੈਂਕ ਦੀ ਇਮਾਰਤ ‘ਚ ਅਚਾਨਕ ਅੱਗ ਲੱਗਣ ਕਾਰਨ ਜਿੱਥੇ ਬੈਂਕ ਸਟਾਫ ਵਿੱਚ
ਭਾਰੀ ਹਫੜਾ-ਦਫੜੀ ਦਾ ਮਾਹੌਲ ਵੇਖਣ ਨੂੰ ਮਿਲਿਆ, ੳੱਥੇ ਹੀ ਬੈਂਕ ਵਿੱਚ ਆਏ ਗ੍ਰਾਹਕ ਵੀ ਡਰ ਦੇ ਮਾਰੇ ਬਾਹਰ ਭੱਜੇ ਜਾਂਦੇ ਵੇਖੇ ਗਏ।
ਮੌਕੇ ‘ਤੇ ਜਾ ਕੇ ਹਾਸਲ ਕੀਤੀ ਗਈ ਜਾਣਕਾਰੀ ਅਨੁਸਾਰ ਫਾਇਰ ਬ੍ਰਿਗੇਡ ਦੇ ਇੰਚਾਰਜ਼ ਅਮਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਅੱਜ ਦੁਪਹਿਰ ਕਰੀਬ 12.30 ਵਜੇ ਐਚ.ਡੀ.ਐਫ.ਸੀ ਬੈਂਕ ਅੰਦਰ ਅੱਗ ਲੱਗਣ ਸਬੰਧੀ ਫੋਨ ‘ਤੇ ਸੂਚਨਾ ਮਿਲੀ ਸੀ ਅਤੇ ਸੂਚਨਾ ਮਿਲਦਿਆਂ ਹੀ ਉਹ ਮੌਕੇ `ਤੇ ਪਹੁੰਚ ਗਏ ਸਨ।ਜਿਥੇ ਬੈਂਕ ਦੀ ਇਮਾਰਤ ‘ਚ ਰੱਖੇ ਅੱਗ ਬੁਝਾਊ ਯੰਤਰਾਂ ਦੀ ਮਦਦ ਦੇ ਨਾਲ ਬੈਂਕ ਦੇ ਕਰਮਚਾਰੀਆਂ ਅਤੇ ਸਥਾਨਕ ਲੋਕਾਂ ਵੱਲੋਂ ਅੱਗ `ਤੇ ਕਾਬੂ ਪਾ ਲਿਆ ਗਿਆ।
ਐਚ.ਡੀ.ਐਫ.ਸੀ. ਬੈਂਕ ਦੇ ਮੈਨੇਜਰ ਤਰੁਣ ਗੁਪਤਾ ਨੇ ਦੱਸਿਆ ਕਿ ਦੁਪਹਿਰ 12 ਵਜੇ ਦੇ ਕਰੀਬ ਸਾਨੂੰ ਏ.ਸੀ ਵਿੱਚੋਂ ਧੂੰਆਂ ਨਿਕਲਦਾ ਨਜ਼ਰ ਆਇਆ, ਉਸ ਉਪਰੰਤ ਕੁੱਝ ਅੱਗ ਦੀ ਚਿੰਗਾਰੀਆਂ ਨਿਕਲਣੀਆਂ ਸ਼ੁਰੂ ਹੋ ਗਈਆਂ।ਜਿਸ ਦੇ ਚੱਲਦਿਆਂ ਬੈਂਕ ਵਿੱਚੋਂ ਗ੍ਰਾਹਕ ਅਤੇ ਬੈਂਕ ਕਰਮਚਾਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ।ਬੈਂਕ ਅੰਦਰ ਹੀ ਰੱਖੇ ਅੱਗ ਬੁਝਾਊ ਯੰਤਰਾਂ ਨਾਲ ਅੱਗ ‘ਤੇ ਕਾਬੂ ਪਾਇਆ ਗਿਆ, ਪ੍ਰੰਤੂ ਫਿਰ ਵੀ ਅਹਿਤਿਆਤ ਦੇ ਤੌਰ ‘ਤੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਗਿਆ।ਉਹਨਾਂ ਦੱਸਿਆ ਕਿ ਏ.ਸੀ ਮਕੈਨਿਕਾਂ ਦੇ ਦੱਸਣ ਮੁਤਾਬਿਕ ਇਹ ਅੱਗ ਏ.ਸੀ ਵਿੱਚੋਂ ਗੈਸ ਲੀਕੇਜ਼ ਹੋਣ ‘ਤੇ ਸ਼ਾਟ ਸਰਕਿਟ ਹੋਣ ਨਾਲ ਲੱਗੀ ਹੈ।
ਥਾਣਾ ਸਿਟੀ ਧੂਰੀ ਦੇ ਮੁਖੀ ਦਰਸ਼ਨ ਸਿੰਘ ਨੇ ਦੱਸਿਆ ਕਿ ਉਨਾਂ ਦੇ ਨਾਲ ਮੌਕੇ ‘ਤੇ ਪਹੁੰਚੀ ਪੁਲੀਸ ਪਾਰਟੀ ਨੇ ਅੱਗ ਬੁਝਾਉਣ ‘ਚ ਪੂਰਾ ਸਹਿਯੋਗ ਕੀਤਾ।ਇਸ ਘਟਨਾ ‘ਚ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ।
Check Also
ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ
ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …
Punjab Post Daily Online Newspaper & Print Media