ਕਪੂਰਥਲਾ ਸਬ ਡਿਵੀਜ਼ਨ ਦੇ 835 ਬਿਨੈਕਾਰਾਂ ਦੀ ਹੋਈ ਚੋਣ
ਕਪੂਰਥਲਾ, 8 ਅਕਤੂਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਜਿਲੇ ਅੰਦਰ ਕਰਵਾਏ ਗਏ ਮੈਗਾ ਰੋਜ਼ਗਾਰ ਮੇਲੇ
ਵਿਚ ਜਿਥੇ ਜਿਲੇ ਭਰ ਦੇ 2342 ਵਿਦਿਆਰਥੀਆਂ ਦੀ ਵੱਖ-ਵੱਖ ਨਾਮੀ ਕੰਪਨੀਆਂ ਵਲੋਂ ਚੋਣ ਕੀਤੀ ਗਈ ਹ।ਉਥੇ ਹੀ ਕਪੂਰਥਲਾ ਸਬ ਡਿਵੀਜ਼ਨ ਦੇ 835 ਬਿਨੈਕਾਰ ਨੌਕਰੀ ਲੈਣ ਵਿੱਚ ਸਫਲ ਰਹੇ ਹਨ।
ਇਨਾਂ ਬਿਨੈਕਾਰਾਂ ਵਿਚੋਂ 50 ਨੂੰ ਅੱਜ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਐਸ.ਪੀ ਆਂਗਰਾ ਵਲੋਂ ਰਸਮੀ ਤੌਰ `ਤੇ ਨਿਯੁੱਕਤੀ ਪੱਤਰ ਸੌਂਪੇ ਗਏ।ਉਨਾਂ ਨੇ ਚੁਣੇ ਗਏ ਉਮੀਦਵਾਰਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਵਿਸ਼ੇਸ ਯਤਨਾਂ ਸਕਦਾ ਇਹ ਬਿਨੈਕਾਰ ਲਾਕਡਾਊਨ ਦੇ ਸਮੇਂ ਦੌਰਾਨ ਵੀ ਨੌਕਰੀ ਲੈਣ ਵਿੱਚ ਸਫਲ ਰਹੇ । ਉਨਾਂ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਉਹ ਨੌਕਰੀ ਪ੍ਰਾਪਤ ਕਰਨ ਜਾਂ ਸਵੈ ਰੁਜ਼ਗਾਰ ਸ਼ੁਰੂ ਕਰਨ ਲਈ ਜਿਲਾ ਰੋਜ਼ਗਾਰ ਬਿਊਰੋ ਦੇ ਦਫਤਰ ਨਾਲ ਜੁੜਨ ਇਸ ਮੌਕੇ ਜਿਲਾ ਰੋਜ਼ਗਾਰ ਬਿਊਰੋ ਅਫਸਰ ਨੀਲਮ ਮਹੇ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
Punjab Post Daily Online Newspaper & Print Media