Monday, July 27, 2026

ਪਰਾਲੀ ਦੀ ਸਾਂਭ-ਸੰਭਾਲ ਨੂੰ ਕਿੱਤਾ ਬਣਾ ਕੇ ਵੀ ਕਈ ਕਿਸਾਨ ਕਰ ਰਹੇ ਨੇ ਕਮਾਈ

ਲੋਕਾਂ ਦੀ ਪਰਾਲੀ ਮਸ਼ੀਨ ਨਾਲ ਸਾਫ ਕਰਕੇ ਅੱਗੇ ਬਾਲਣ ਵਜੋਂ ਵੇਚ ਰਹੇ ਹਨ ਉਦਮੀ

ਅੰਮ੍ਰਿਤਸਰ, 9 ਅਕਤੂਬਰ (ਸੁਖਬੀਰ ਸਿੰਘ) – ਜਿਥੇ ਕਈ ਕਿਸਾਨਾਂ ਲਈ ਪਰਾਲੀ ਦੀ ਸਾਂਭ-ਸੰਭਾਲ ਵੱਡਾ ਸੰਕਟ ਬਣੀ ਹੋਈ ਹੈ, ਉਥੇ ਕਈ ਉਦਮੀ ਕਿਸਾਨ ਆਪਣੀ ਪਰਾਲੀ ਨੂੰ ਖੰਡ ਮਿਲ ਕੋਲ ਬਾਲਣ ਲਈ ਵੇਚਣ ਤੋਂ ਬਾਅਦ ਲੋਕਾਂ ਦੀ ਪਰਾਲੀ ਕਿਰਾਏ ‘ਤੇ ਸਾਂਭ ਕੇ ਇਸ ਵਿਚੋਂ ਵੀ ਕਮਾਈ ਕਰ ਰਹੇ ਹਨ।ਇਸ ਸਬੰਧੀ ਗੱਲਬਾਤ ਕਰਦੇ ਖੇਤੀ ਅਧਿਕਾਰੀ ਸਤਵਿੰਦਰਬੀਰ ਸਿੰਘ ਨੇ ਦੱਸਿਆ ਕਿ ਸਠਿਆਲਾ ਦੇ ਕਿਸਾਨ ਹਰਦੀਪ ਸਿੰਘ ਨੇ ਪਹਿਲਾਂ ਆਪਣੇ ਖੇਤਾਂ ਦੀ ਪਰਾਲੀ ਨੂੰ ਰੇਕ ਅਤੇ ਬੇਲਰ ਮਸ਼ੀਨ ਨਾਲ ਇਕੱਠਾ ਕਰਕੇ ਬੁੱਟਰ ਮਿਲ ਕੋਲ ਵੇਚਿਆ ਅਤੇ ਹੁਣ ਉਹ ਹੋਰ ਕਿਸਾਨਾਂ ਦੀ ਪਰਾਲੀ ਦੀਆਂ ਗੱਠਾਂ ਬੰਨ ਕੇ ਅੱਗੇ ਖੰਡ ਤੇ ਗੱਤਾਂ ਮਿਲਾਂ ਨੂੰ ਵੇਚ ਰਹੇ ਹਨ।
ਹਰਦੀਪ ਸਿੰਘ ਨੇ ਦੱਸਿਆ ਕਿ ਉਸ ਨੇ ਖੇਤੀ ਵਿਭਾਗ ਦੀ ਸਹਾਇਤਾ ਨਾਲ ਸਬਸਿਡੀ ‘ਤੇ ਇਹ ਸੰਦ ਲਏ ਸਨ।ਜਿੰਨਾਂ ਨਾਲ ਆਪਣੀ ਪਰਾਲੀ ਇਕੱਠੀ ਕਰਨ ਨਾਲ ਨਾਲ ਹੋਰ ਕਿਸਾਨਾਂ ਦੀ ਪਰਾਲੀ ਵੀ ਕਿਰਾਏ ਉਤੇ ਇਕੱਠੀ ਕਰਨ ਦਾ ਕੰਮ ਸ਼ੁਰੂ ਕੀਤਾ ਅਤੇ ਹੁਣ ਉਹ ਹਰੇਕ ਕਿਸਾਨ ਕੋਲੋਂ ਇਕ ਹਜ਼ਾਰ ਰੁਪਏ ਪ੍ਰਤੀ ਏਕੜ ਪਰਾਲੀ ਨੂੰ ਇਕੱਠਾ ਕਰਨ ਅਤੇ ਚੁੱਕਣ ਦਾ ਲੈਂਦੇ ਹਾਂ।ਉਨਾਂ ਦੱਸਿਆ ਕਿ ਇਸ ਖਰਚੇ ਨਾਲ ਪਰਾਲੀ ਦੀਆਂ ਗੱਠਾਂ ਬੰਨ ਕੇ ਅੱਗੇ ਬੁਟਰ ਮਿਲ ਨੂੰ ਵੇਚ ਕੇ ਚਾਰ ਪੈਸੇ ਬਚ ਰਹੇ ਹਨ।ਉਨਾਂ ਦੱਸਿਆ ਕਿ ਇਸ ਵਾਰ ਉਹ ਹੁਣ ਤੱਕ 400 ਏਕੜ ਪਰਾਲੀ ਦੀਆਂ ਗੱਠਾਂ ਬੰਨ ਕੇ ਅੱਗੇ ਵੇਚ ਚੁੱਕੇ ਹਾਂ ਇਸ ਨਾਲ ਇਕ ਤਾਂ ਸਾਨੂੰ ਕਮਾਈ ਹੋ ਰਹੀ ਹੈ।ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੀ ਇਸ ਤਕਨੀਕ ਨਾਲ ਪਰਾਲੀ ਸਾਂਭਣ ਅਤੇ ਆਪਣੇ ਪੰਜਾਬ ਨੂੰ ਬਚਾਉਣ ਵਿੱਚ ਮਦਦ ਕਰਨ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …