Monday, July 27, 2026

ਲੋਕ ਸਾਂਝੇਦਾਰੀ` ਨਾਲ ਜਿੱਤੀ ਜਾਏਗੀ ਕਰੋਨਾ ਜੰਗ – ਐਸ.ਐਮ.ਓ ਲੌਂਗੋਵਾਲ

ਸ਼ਹਿਰੀ ਵਾਰਡ ਤੇ ਪਿੰਡ ਪੱਧਰ `ਤੇ ਬਣ ਰਹੀਆਂ ਨੇ ਵਿਸ਼ੇਸ਼ ਕਮੇਟੀਆਂ

ਸੰਗਰੂਰ, 9 ਅਕਤੂਬਰ (ਜਗਸੀਰ ਲੌਂਗੋਵਾਲ) – ਡਿਪਟੀ ਕਮਿਸ਼ਨਰ ਰਾਮਵੀਰ ਅਤੇ ਸਿਵਲ ਸਰਜਨ ਡਾ. ਰਾਜ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਹਿ ਤਹਿਤ ਸੀ.ਐਚ.ਸੀ ਲੌਂਗੋਵਾਲ ਵਲੋਂ `ਲੋਕ ਸਾਂਝੇਦਾਰੀ ਮੁਹਿੰਮ` ਦੀ ਸ਼ੁਰੂਆਤ ਕੀਤੀ ਗਈ ਹੈ।
                  ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫ਼ਸਰ ਇੰ: ਕਮਿਊਨਿਟੀ ਹੈਲਥ ਸੈਂਟਰ ਲੌਂਗੋਵਾਲ ਡਾ. ਅੰਜੂ ਸਿੰਗਲਾ ਨੇ ਦੱਸਿਆ ਕਿ `ਲੋਕ ਸਾਂਝੇਦਾਰੀ` ਮੁਹਿੰਮ ਤਹਿਤ ਸ਼ਹਿਰੀ ਇਲਾਕੇ ਵਿਚ ਹਰੇਕ ਵਾਰਡ ਅਤੇ ਹਰੇਕ ਪਿੰਡ ਵਿਚ ਵਿੱਚ 5-7 ਮੈਂਬਰੀ ਕਮੇਟੀਆਂ ਬਣਾਈਆਂ ਜਾਣਗੀਆਂ।ਇਨ੍ਹਾਂ ਕਮੇਟੀਆਂ ਵਿੱਚ ਮਿਉਂਸੀਪਲ ਕੌਂਸਲਰ, ਸਰਪੰਚ, ਹੈਲਥ ਵਰਕਰ, ਅਧਿਆਪਕ, ਮੋਹਤਬਰ ਔਰਤ, ਸਮਾਜ ਸੇਵੀ, ਆਸ਼ਾ ਵਰਕਰ, ਨੌਜਵਾਨ ਅਤੇ ਹੋਰ ਗੈਰ ਸਰਕਾਰੀ ਸੰਸਥਾਵਾਂ ਦੇ ਨੁਮਾਇੰਦਿਆਂ ਆਦਿ ਨੂੰ ਸ਼ਾਮਿਲ ਕੀਤਾ ਜਾ ਰਿਹਾ ਹੈ।
                   ਉਨ੍ਹਾਂ ਦੱਸਿਆ ਕਿ ਇਹਨਾਂ ਕਮੇਟੀਆਂ ਰਾਹੀਂ ਜ਼ਮੀਨੀ ਪੱਧਰ ‘ਤੇ ਸਿਹਤ ਵਿਭਾਗ ਦੇ ਸਾਥ ਨਾਲ ਕਰੋਨਾ ਸਬੰਧੀ ਗਤੀਵਿਧੀਆਂ ਜਿਵੇਂ ਘਰ ਇਕਾਂਤਵਾਸ, ਕੰਟੈਕਟ ਟਰੇਸਿੰਗ, ਕਰੋਨਾ ਪਾਜ਼ੇਟਿਵ ਵਿਅਕਤੀ ਦੀਆਂ ਸਮੱਸਿਆਵਾਂ, ਕਮਿਊਨਿਟੀ ਇਕਾਂਤਵਾਸ ਸੈਂਟਰ ਆਦਿ ਵਿਸ਼ਿਆਂ ‘ਤੇ ਮੀਟਿੰਗਾਂ ਰਾਹੀਂ ਵਿਚਾਰ ਵਟਾਂਦਰਾ ਕਰਕੇ ਸਮੱਸਿਆਵਾਂ ਨੂੰ ਹੱਲ ਕੀਤਾ ਜਾਵੇਗਾ।ਬਲਾਕ ਐਜੂਕੇਟਰ ਯਾਦਵਿੰਦਰ ਨੇ ਦੱਸਿਆ ਕਿ ਮਿਸ਼ਨ ਫ਼ਤਿਹ ਦਾ ਮੰਤਵ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣਾ ਤੇ ਸਾਵਧਾਨੀਆਂ ਦਾ ਅਮਲੀ ਰੂਪ ‘ਚ ਪਾਲਣ ਕਰਵਾਉਣਾ ਹੈ।ਉਨ੍ਹਾਂ ਕਿਹਾ ਕਿ ਕਰੋਨਾ ਨੂੰ ਖਤਮ ਕਰਨ ਲਈ ਵੱਧ ਤੋਂ ਵੱਧ ਸੈਂਪਲਿੰਗ ਬਹੁਤ ਜ਼ਰੂਰੀ ਹੈ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …