Sunday, September 27, 2026

ਸੀਟੂ ਦੀ ਅਗਵਾਈ ‘ਚ ਨੌਜਵਾਨਾ ਨੇ ਫੂਕਿਆ ਯੋਗੀ ਦਾ ਪੁਤਲਾ

ਸੰਗਰੂਰ, 11 ਅਕਤੂਬਰ (ਜਗਸੀਰ ਲੌਂਗੋਵਾਲ) – ਯੂ.ਪੀ ਦੇ ਹਾਥਰਸ ਵਿੱਚ ਦਲਿਤ ਕੁੜੀ ਨਾਲ ਸਮੂਹਿਕ ਬਲਾਤਕਾਰ ਕਰਨ ਮਗਰੋਂ ਉਸ ਦੀ ਹੱਤਿਆ ਕਰਨ ਅਤੇ ਪੈਟਰੋਲ ਛਿੜਕ ਕੇ ਜਬਰਦਸਤੀ ਸਸਕਾਰ ਕਰਨ ਵਿਰੁੱਧ ਬੀਤੀ ਰਾਤ ਸੈਂਟਰ ਆਫ ਇੰਡੀਆਂ ਟਰੇਡ ਯੂਨੀਅਨ ਦੇ ਆਗੂਆਂ ਨੇ ਯੋਗੀ ਸਰਕਾਰ ਦੀ ਗੁੰਡਾਗਰਦੀ ਵਿਰੁੱਧ ਨਾਅਰੇਬਾਜ਼ੀ ਕੀਤੀ ਤੇ ਯੂ.ਪੀ ਦੇ ਮੁੱਖ ਮੰਤਰੀ ਯੋਗੀ ਦਾ ਪੁਤਲਾ ਫੂਕਿਆ।ਸੀਟੂ ਦੇ ਸੂਬਾਈ ਆਗੂ ਕਾਮਰੇਡ ਦਲਜੀਤ ਕੁਮਾਰ ਗੋਰਾ ਨੇ ਕਿਹਾ ਕਿ ਭਾਜਪਾ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਔਰਤਾਂ ਖਿਲਾਫ਼ ਅਪਰਾਧਿਕ ਘਟਨਾਵਾਂ ਵਿੱਚ ਵਾਧਾ ਹੋਇਆ ਹੈ।ਉਨ੍ਹਾਂ ਕਿਹਾ ਕਿ ਯੋਗੀ ਸਰਕਾਰ ਆਪਣੇ ਮਨੂੰਵਾਦੀ ਏਜੰਡੇ ਤਹਿਤ ਦਲਿਤ ਤੇ ਔਰਤ ਵਿਰੋਧੀ ਹੋਣ ਕਰਕੇ ਦੋਸ਼ੀਆਂ ਖਿਲਾਫ਼ ਕੋਈ ਕਾਰਵਾਈ ਨਹੀ ਕਰ ਰਹੀ।ਦੂਜੇ ਪਾਸੇ ਦੋਸ਼ੀਆਂ ਦੇ ਪਰਿਵਾਰ ਪਿੰਡ ਵਿੱਚ ਪੰਚਾਇਤ ਬੁਲਾ ਕੇ ਪੀੜਤ ਪਰਿਵਾਰ ਨੂੰ ਧਮਕੀਆਂ ਦੇ ਰਹੇ ਹਨ।
                ਇਸ ਮੌਕੇ ਸਹਾਇਕ ਪ੍ਰੋਫੈਸਰ ਪ੍ਰਦੀਪ ਸਿੰਘ,ਕਰਮਜੀਤ ਸਿੰਘ ਸਨੀ, ਪ੍ਰਿਤਪਾਲ ਸਿੰਘ ਬਿੱਟਾ, ਰਾਜਜਸਵੰਤ ਸਿੰਘ ਜੋਗਾ, ਲਾਡੀ ਕਲਸੀਆਂ, ਅਜੈਬ ਸਿੰਘ, ਗੱਪੂ ਗਰਗ, ਮਹੁੰਮਦ ਤੋਸਿਫ, ਮਹੁੰਮਦ ਅਸਰਫ, ਸੂਰਜ ਤਿਵਾੜੀ, ਧਰਮਿੰਦਰ ਤਿਵਾੜੀ, ਦੇਵਮਨ ਮਿਸ਼ਰਾ, ਪਰਦੀਪ ਕੁਮਾਰ, ਨਾਜ਼ਿਰ ਖਾਨ, ਦਸਰਥ ਸ਼ਰਮਾ, ਗੁਰਨਾਮ ਸਿੰਘ, ਗੁਰਦੀਪ ਸਿੰਘ ਆਦਿ ਹਾਜ਼ਰ ਸਨ।

Check Also

ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ

ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …