ਅੰਮ੍ਰਿਤਸਰ 11 ਅਕਤੂਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਨੀਵਰਸਿਟੀ ਇੰਸਟੀਚਿਊਟ ਆਫ ਟੈਕਨਾਲੋਜੀ ਦੇ ਮਕੈਨੀਕਲ ਵਿਭਾਗ ਦੇ
ਸਹਾਇਕ ਪ੍ਰੋਫੈਸਰ ਅਤੇ ਮਿਹਨਤੀ ਖੋਜਾਰਥੀ ਡਾ. ਸੁਖਜੀਤ ਸਿੰਘ ਦੇ ਅਚਾਨਕ ਅਕਾਲੇ ਚਲਾਣੇ ‘ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੀ ਹੈ।ਉਹਨਾਂ ਦੇ ਦਿਹਾਂਤ ਨਾਲ ਉਹਨਾਂ ਦੇ ਪਰਿਵਾਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਕੈਨੀਕਲ ਵਿਭਾਗ ਅਤੇ ਸਮੁੱਚੇ ਅਕਾਦਮਿਕ ਜਗਤ ਨੂੰ ਬਹੁਤ ਵੱਡਾ ਘਾਟਾ ਪਿਆ ਹੈ।
ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ, ਪ੍ਰੋ ਐਸ.ਐਸ ਬਹਿਲ, ਡੀਨ ਅਕਾਦਮਿਕ ਮਾਮਲੇ ਅਤੇ ਰਜਿਸਟਰਾਰ ਪ੍ਰੋਫੈਸਰ ਕੇ.ਐਸ ਕਾਹਲੋਂ ਨੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਵਾਈਸ ਚਾਂਸਲਰ ਪ੍ਰੋ. ਸੰਧੂ ਨੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਕਾਸ ਵਿਚ ਡਾ. ਸੁਖਜੀਤ ਸਿੰਘ ਦਾ ਯੋਗਦਾਨ ਸ਼ਲਾਘਾਯੋਗ ਹੈ।ਡਾ. ਸੁਖਜੀਤ ਸਿੰਘ ਇਕ ਯੋਗ ਤੇ ਮਿਹਨਤੀ ਖੋਜਕਰਤਾ ਅਤੇ ਇਕ ਸਮਰਪਿਤ ਅਧਿਆਪਕ ਸਨ, ਜਿਨ੍ਹਾਂ ਦਾ ਅਚਾਨਕ ਇਸ ਦੁਨੀਆਂ ਤੋਂ ਰੁਖਸਤ ਹੋ ਜਾਣਾ ਯੂਨੀਵਰਸਿਟੀ ਤੇ ਸਮੁੱਚੇ ਅਕਾਦਮਿਕ ਭਾਈਚਾਰੇ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ।ਉਨ੍ਹਾਂ ਦੇ ਯੋਗਦਾਨ ਨੇ ਇਲੈਕਟ੍ਰੋ-ਮਕੈਨੀਕਲ ਪ੍ਰਣਾਲੀਆਂ ਦੇ ਫਾਲਟ ਡਾਇਗਨੋਸਿਸ ਦੇ ਖੇਤਰ ਵਿੱਚ ਉਨ੍ਹਾਂ ਦੀ ਮੁਹਾਰਤ ਰਾਹੀਂ ਉਨ੍ਹਾਂ ਅਮਰ ਕਰ ਦਿੱਤਾ। ਪ੍ਰੋ. ਐਸ.ਐਸ ਬਹਿਲ ਨੇ ਕਿਹਾ ਕਿ ਇਕ ਯੋਗ, ਸੁਹਿਰਦ ਅਤੇ ਮਿਹਨਤੀ ਵਿਦਿਅਕ ਮਾਹਰ ਦੀ ਅਚਾਨਕ ਹੋਈ ਮੌਤ ਨੇ ਵਿਦਿਅਕ ਭਾਈਚਾਰੇ ਨੂੰ ਵੱਡਾ ਸਦਮਾ ਦਿੱਤਾ ਹੈ।ਸਮੂਹ ਅਧਿਆਪਨ / ਗੈਰ-ਅਧਿਆਪਨ ਸਟਾਫ ਸਮੇਤ ਸਾਰੇ ਯੂਨੀਵਰਸਿਟੀ ਪਰਿਵਾਰ ਅਤੇ ਖਾਸ ਕਰਕੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੇ ਵਿਦਿਆਰਥੀਆਂ ਨੇ ਇਸ ਵੱਡੇ ਘਾਟੇ ‘ਤੇ ਆਪਣੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …
Punjab Post Daily Online Newspaper & Print Media