Saturday, August 1, 2026

ਵਿਧਾਇਕ ਰਾਣਾ ਨੇ ਸੜਕ ਨੂੰ ਚੌੜਾ ਤੇ ਮਜ਼ਬੂਤ ਕਰਨ ਦਾ ਨੀਂਹ ਪੱਥਰ

ਕਪੂਰਥਲਾ 11 ਅਕਤੂਬਰ (ਪੰਜਾਬ ਪੋਸਟ ਬਿਊਰੋ) – ਵਿਧਾਇਕ ਰਾਣਾ ਗੁਰਜੀਤ ਸਿੰਘ ਵਲੋਂ ਅੱਜ ਕਾਂਜਲੀ ਰੋਡ ਤੋਂ ਰਘੂਨਾਥ ਮੰਦਿਰ (ਵਾਇਆ ਚੁੱਪ ਸ਼ਾਹ) ਸੜਕ ਨੂੰ ਚੌੜਾ ਅਤੇ ਮਜ਼ਬੂਤ ਕਰਨ ਦੇ ਕੰਮ ਦਾ ਨੀਂਹ ਪੱਥਰ ਰੱਖਿਆ ਗਿਆ।ਇਹ ਸੜਕ ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ ਸ਼ਾਖਾ) ਵਲੋਂ ਨਬਾਰਡ-25 ਸਕੀਮ ਅਧੀਨ ਬਣਾਈ ਜਾਵੇਗੀ।

                     ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਸ਼ਹਿਰ ਦੀਆਂ ਮੁੱਖ ਸੜਕਾਂ ਦੇ ਨਵੀਨੀਕਰਨ ਅਤੇ ਲਗਾਤਾਰ ਮੁਰੰਮਤ ਯਕੀਨੀ ਬਣਾਉਣ ਲਈ ਉਨਾਂ ਨੂੰ ਨਗਰ ਨਿਗਮ ਦੇ ਘੇਰੇ ਵਿਚੋਂ ਕੱਢ ਕੇ ਲੋਕ ਨਿਰਮਾਣ ਵਿਭਾਗ ਪਾਸ ਲਿਆਂਦਾ ਗਿਆ ਹੈ।ਉਨਾਂ ਕਿਹਾ ਕਿ ਲੋਕ ਨਿਰਮਾਣ ਵਿਭਾਗ ਵਲੋਂ ਇਸ ਨਵੀਨੀਕਰਨ ਕਰਨ ਪਿਛੋਂ ਭਵਿੱਖ ਵਿੱਚ ਇਸ ਦੀ ਸਾਂਭ ਸੰਭਾਲ ਅਤੇ ਮੁਰੰਮਤ ਦਾ ਕੰਮ ਸਮੇਂ-ਸਮੇਂ ਸਿਰ ਕੀਤਾ ਜਾਵੇਗਾ।
ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਤਹਿਤ ਕਪੂਰਥਲਾ ਹਲਕੇ ਦੀਆਂ ਸਾਰੀਆਂ ਸੜਕਾਂ ਦੇ ਮਜ਼ਬੂਤੀਕਰਨ ਲਈ ਪ੍ਰਸ਼ਾਸਕੀ ਤੇ ਵਿੱਤੀ ਮਨਜ਼ੂਰੀ ਦੇ ਦਿੱਤੀ ਗਈ ਹੈ ਅਤੇ ਇਸ ਸਬੰਧੀ ਕੰਮਾਂ ਨੂੰ ਜਲਦ ਮੁਕੰਮਲ ਕਰ ਲਿਆ ਜਾਵੇਗਾ।
                   ਇਸ ਮੌਕੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮਨੋਜ ਭਸੀਨ, ਵਿਕਾਸ ਸ਼ਰਮਾ, ਬਲਜਿੰਦਰ ਸਿੰਘ ਰਾਣਾ, ਦਿਲਰਾਜ ਕੌਰ ਸਾਬਕਾ ਐਮ.ਸੀ, ਮਾਸਟਰ ਵਿਨੋਦ ਸੂਦ, ਅਮਨਦੀਪ ਜੁਗਨੂੰ, ਜਸਪਾਲ ਸਿੰਘ ਪਨੇਸਰ, ਸੋਮਨਾਥ, ਅਮਿਤ ਬੇਰੀ, ਦੀਪਕ ਸਲਵਾਨ, ਕਾਕਾ ਕੰਵਲਜੀਤ, ਤਰਸੇਮ ਲਾਲ ਸਾਬਕਾ ਐਮ.ਸੀ, ਮਨੋਜ ਕੁਮਾਰ ਅਰੋੜਾ, ਰਣਜੀਤ ਸਿੰਘ, ਕਰਨੈਲ ਸਿੰਘ ਘੱਗਾ, ਗੁਰਦੀਪ ਸਿੰਘ, ਕਿਰਪਾਲ ਸਿੰਘ ਨਾਗਰਾ, ਦਲੀਪ ਸਿੰਘ, ਗੋਬਿੰਦਰ ਸਿੰਘ, ਓ.ਪੀ ਡੋਡਾ ਸਾਬਕਾ ਮੇਨੈਜਰ, ਅਵਤਾਰ ਸਿੰਘ, ਜਸਵਿੰਦਰ ਸਿੰਘ ਸਾਬਕਾ ਮੇਨੈਜਰ, ਇਕਬਾਲ ਕੌਰ ਹਾਜ਼ਰ ਸਨ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ਬੂਟੇ ਲਗਾ ਕੇ ਦਿੱਤਾ ਵਾਤਾਵਰਣ ਨੂੰ ਸੰਭਾਲਣ ਦਾ ਸੰਦੇਸ਼

ਅੰਮ੍ਰਿਤਸਰ, 30 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੇ ਵਿਸ਼ੇਸ਼ ਉਦਮ …