ਭੀੜ ਵਾਲੇ ਇਲਾਕਿਆਂ, ਦੁਕਾਨਾਂ, ਘਰਾਂ ‘ਚ ਪਟਾਕੇ ਸਟੋਰ ਕਰਨ ਤੇ ਵੇਚਣ ’ਤੇ ਰੋਕ
ਕਪੂਰਥਲਾ, 12 ਅਕਤੂਬਰ (ਪੰਜਾਬ ਪੋਸਟ ਬਿਊਰੋ) – ਐਸ.ਡੀ.ਐਮ ਕਪੂਰਥਲਾ ਵਰਿੰਦਰਪਾਲ ਸਿੰਘ ਬਾਜਵਾ ਵਲੋਂ ਅੱਜ ਸ਼ਹਿਰ ਦੇ ਪਟਾਕਾ ਵਿਕਰੇਤਾਵਾਂ ਨਾਲ
ਮੀਟਿੰਗ ਕਰਕੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਅਗਾਮੀ ਤਿਉਹਾਰ ਸੀਜ਼ਨ ਦੇ ਮੱਦੇਨਜ਼ਰ ਕੋਈ ਵੀ ਪਟਾਕਾ ਵਿਕਰੇਤਾ, ਹੋਲ ਸੇਲਰ ਆਦਿ ਰਿਹਾਇਸ਼ੀ ਖੇਤਰਾਂ, ਭੀੜ ਭਾੜ ਵਾਲੇ ਇਲਾਕਿਆਂ ਅੰਦਰ ਨਾ ਤਾਂ ਪਟਾਕੇ ਸਟੋਰ ਕਰੇਗਾ ਤੇ ਨਾ ਹੀ ਵੇਚੇਗਾ।
ਉਨ੍ਹਾਂ ਕਿਹਾ ਕਿ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਪਟਾਕੇ ਵੇਚਣ ਲਈ ਵਿਸ਼ੇਸ਼ ਧਾਵਾਂ ਨਿਰਧਾਰਿਤ ਕੀਤੀਆਂ ਜਾਂਦੀਆਂ ਹਨ, ਜਿਥੇ ਪਟਾਕੇ ਵਿਕਰੇਤਾ ਪ੍ਰਸ਼ਾਸ਼ਨ ਕੋਲੋਂ ਮਨਜ਼ੂਰੀ ਲੈ ਕੇ ਪਟਾਕੇ ਵੇਚ ਸਕਦੇ ਹਨ।ਐਸ.ਡੀ.ਐਮ ਨੇ ਕਿਹਾ ਕਿ ਇਸ ਸਬੰਧੀ ਡੀ.ਐਸ.ਪੀ ਕਪੂਰਥਲਾ ਤੇ ਭੁਲੱਥ ਨੂੰ ਵੀ ਕਿਹਾ ਗਿਆ ਹੈ ਕਿ ਉਹ ਆਪੋ ਆਪਣੇ ਅਧਿਕਾਰ ਖੇਤਰ ‘ਚ ਦੁਕਾਨਾਂ ਤੇ ਹੋਰ ਥਾਵਾਂ ਦੀ ਜਾਂਚ ਕਰਨ ਤਾਂ ਜੋ ਇਸ ਗੱਲ ਨੂੰ ਯਕੀਨੀ ਬਣਾਇਆ ਜਾ ਸਕੇ ਕਿ ਕਿਸੇ ਵਲੋਂ ਆਪਣੇ ਘਰ, ਦੁਕਾਨ ਅੰਦਰ ਪਟਾਕੇ ਸਟੋਰ ਤਾਂ ਨਹੀਂ ਕੀਤੇ ਗਏ।
ਇਸ ਮੌਕੇ ਪਟਾਕਾ ਵਿਕਰੇਤਾਵਾਂ ਨੇ ਇਨ੍ਹਾਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਦਾ ਯਕੀਨ ਦਿਵਾਇਆ।
Punjab Post Daily Online Newspaper & Print Media