ਡਿਪਟੀ ਕਮਿਸ਼ਨਰ ਵਲੋਂ ਵੈਟਲੈਂਡ ਵਿਖੇ ਵਿਕਾਸ ਕਾਰਜਾਂ ਦਾ ਜਾਇਜ਼ਾ
ਕਪੂਰਥਲਾ, 13 ਅਕਤੂਬਰ (ਪੰਜਾਬ ਪੋਸਟ ਬਿਊਰੋ) -ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉਪਲ ਨੇ ਕਾਂਜਲੀ ਵੈਟਲੈਂਡ ਦੇ ਸੁੰਦਰੀਕਰਨ ਤੇ
ਨਵੀਨੀਕਰਨ ਦਾ ਕੰਮ ਨਵੰਬਰ ਅੰਤ ਤੱਕ ਮੁਕੰਮਲ ਕਰਨ ਦੇ ਹੁਕਮ ਦਿੱਤੇ ਹਨ, ਤਾਂ ਜੋ ਜਿਲ੍ਹੇ ਅੰਦਰ ਸੈਰ ਸਪਾਟੇ ਨੂੰ ਪ੍ਰਫੁਲਿਤ ਕੀਤਾ ਜਾ ਸਕੇ।ਇੱਕ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਕਾਰਜ਼ਕਾਰੀ ਇੰਜੀਨੀਅਰ ਬਿਸਤ ਦੁਆਬ ਮੰਡਲ, ਜਲੰਧਰ ਨੂੰ ਨਿਰਦੇਸ਼ ਦਿੱਤੇ ਕਿ ਵੈਟਲੈਂਡ ਦੇ ਬਕਾਇਆ ਕੰਮ ਨੂੰ ਜੰਗੀ ਪੱਧਰ ’ਤੇ ਪੂਰਾ ਕੀਤਾ ਜਾਵੇ।
ਕਾਰਜਕਾਰੀ ਇੰਜੀਨੀਅਰ ਨੇ ਦੱਸਿਆ ਕਿ 192 ਲੱਖ ਦੀ ਲਾਗਤ ਨਾਲ ਵਾਕ ਵੇਅ, ਸਾਇਕਲ ਟਰੈਕ, ਲਾਈਟਿੰਗ ਦਾ ਕੰਮ 25 ਫੀਸਦੀ ਹੋ ਚੁੱਕਾ ਹੈ, ਜਦਕਿ ਵੈਟਲੈਂਡ ਦੇ ਦੋਹੀਂ ਪਾਸੀਂ 48.74 ਲੱਖ ਦੀ ਲਾਗਤ ਨਾਲ ਰੇਲਿੰਗ ਲਾਉਣ ਦਾ ਕੰਮ 77 ਫੀਸਦੀ ਪੂਰਾ ਹੋ ਚੁੱਕਾ ਹੈ।ਇਸ ਤੋਂ ਇਲਾਵਾ 27.24 ਲੱਖ ਦੀ ਲਾਗਤ ਨਾਲ ਘਰਾਟਾਂ ਦੀ ਮੁਰੰਮਤ ਦਾ ਕੰਮ ਵੀ 20 ਫੀਸਦੀ ਮੁਕੰਮਲ ਹੋ ਚੁੱਕਾ ਹੈ ਅਤੇ ਬਾਕੀ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਸਬੰਧਿਤ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਉਹ ਇਸ ਸਬੰਧੀ ਪ੍ਰਗਤੀ ਰਿਪੋਰਟ ਹਫਤਾਵਾਰੀ ਰਿਪੋਰਟ ਪੇਸ਼ ਕਰਨ ਅਤੇ ਮਿਥੇ ਸਮੇਂ ‘ਚ ਕੰੰਮ ਨੂੰ ਮੁਕੰਮਲ ਕੀਤੇ ਜਾਣਾ ਯਕੀਨੀ ਬਣਾਉਣ।
Punjab Post Daily Online Newspaper & Print Media