Monday, June 1, 2026

ਨਵੀ ਵੋਟਰ ਸੂਚੀ ਦੀ ਅੰਤਮ ਪ੍ਰਕਾਸ਼ਨਾ 15 ਜਨਵਰੀ 2021 ਨੂੰ – ਚੋਣਕਾਰ ਰਜਿਸਟਰੇਸ਼ਨ ਅਫਸਰ

ਬੂਥ ਲੈਵਲ ਅਧਿਕਾਰੀਆਂ ਨੂੰ ਵੰਡੀ ਪ੍ਰਸਤਾਵਿਤ ਵੋਟਾਂ ਦੀ ਸੁਧਾਈ ਸਮੱਗਰੀ

ਅੰਮ੍ਰਿਤਸਰ, 13 ਅਕਤੂਬਰ (ਸੁਖਬੀਰ ਸਿੰਘ) – ਮੁੱਖ ਚੋਣ ਅਫਸਰ ਪੰਜਾਬ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਨਵੀ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ 15 ਜਨਵਰੀ 2021 ਨੂੰ ਹੋਵੇਗੀ।ਇਸ ਸਬੰਧੀ ਜਾਣਕਾਰੀ 018-ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਚੋਣ ਹਲਕੇ ਦੇ ਚੋਣਕਾਰ ਰਜਿਸਟਰੇਸ਼ਨ ਅਫਸਰ-ਕਮ-ਸਕੱਤਰ ਰਿਜਨਲ ਟਰਾਂਸਪੋਰਟ ਅਥਾਰਟੀ ਅੰਮ੍ਰਿਤਸਰ ਸ਼੍ਰੀਮਤੀ ਜੋਤੀ ਬਾਲਾ ਨੇ ਹਲਕੇ ਵਿੱਚ ਕੰਮ ਕਰ ਰਹੇ 155 ਪੋਲਿੰਗ ਸਟੇਸ਼ਨਾਂ ਤੇ ਤਾਇਨਾਤ ਬੂਥ ਲੈਵਲ ਅਧਿਕਾਰੀਆਂ ਨੂੰ ਪ੍ਰਸਾਵਿਤ ਵੋਟਾਂ ਦੀ ਸੁਥਾਈ ਕਰਨ ਲਈ ਚੋਣ ਸਮਗੱਰੀ ਵੰਡਣ ਅਤੇ ਹਲਕੇ ਵਿੱਚ ਤਾਇਨਾਤ ਸਮੂਹ ਸੈਕਟਰ ਅਫਸਰਾਂ ਨਾਲ ਮੀਟਿੰਗ ਦੋਰਾਨ ਦਿੱਤੀ।
                     ਚੋਣਕਾਰ ਰਜਿਸਟਰੇਸ਼ਨ ਅਫਸਰ ਨੇ ਦੱਸਿਆ ਕਿ ਮੁੱਖ ਚੋਣ ਅਫਸਰ ਵਲੋ ਪ੍ਰਾਪਤ ਸੁਧਾਈ ਪੋ੍ਰਗਰਾਮ ਅਨੁਸਾਰ ਹਲਕੇ ਵਿੱਚ 16 ਨਵੰਬਰ 2020 ਤੋ 15 ਦਸੰਬਰ 2020 ਵਿਚ ਆਮ ਜਨਤਾ ਪਾਸੋ ਵੋਟਾਂ ਸਬੰਧੀ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕੀਤੇ ਜਾਣੇ ਹਨ ਅਤੇ ਕੋਈ ਵੀ ਨਾਗਰਿਕ ਆਨਲਾਈਨ ਫਾਰਮ www.nvsp.in ‘ਤੇ ਅਪਲਾਈ ਕਰ ਸਕਦਾ ਹੈ।ਉਨਾਂ ਦੱਸਿਆ ਕਿ ਨਵੀ ਵੋਟ ਬਣਾਉੋਣ ਲਈ ਫਾਰਮ ਨੰ: 6, ਐਨ.ਆਰ.ਆਈ ਵੋਟਰਾਂ ਲਈ ਫਾਰਮ ਨੰ: 6 ਏ, ਵੋਟ ਕੱਟਣ ਲਈ ਫਾਰਮ ਨੰ: 7 ਅਤੇ ਸੁਧਾਈ ਲਈ ਫਾਰਮ ਨੰ: 8 ਅਤੇ ਹਲਕੇ ਵਿਚ ਬੂਥ ਬਦਲਣ ਲਈ ਫਾਰਮ ਨੰ: 8ਓ ਭਰਿਆ ਜਾ ਸਕਦਾ ਹੈ।ਉਨਾਂ ਦੱਸਿਆ ਕਿ ਹਲਕੇ ਵਿਚ 18-19 ਸਾਲ ਵਾਲੇ ਵੋਟਰ, ਦਿਵਿਆਂਗ ਅਤੇ ਟਰਾਂਸਜੈਡਰ ਵੋਟਰਾਂ ਦੀ ਵੱਧ ਤੋ ਵੱਧ ਰਜਿਸਟਰੇਸ਼ਨ ਕਰਵਾਈ ਜਾਵੇਗੀ ਅਤੇ ਆਮ ਲੋਕਾਂ ਨੂੰ ਵੋਟਾਂ ਸਬੰਧੀ ਜਾਗਰੂਕ ਕੀਤਾ ਜਾਵੇਗਾ।
                      ਇਸ ਮੀਟਿੰਗ ਵਿਚ ਚੋਣ ਕਾਨੂੰਗੋ ਵਰਿੰਦਰ ਸ਼ਰਮਾ, ਜਸਪ੍ਰੀਤ ਸਿੰਘ ਅਤੇ ਹਿਤੇਸ਼ ਮੱਟੂ ਵੀ ਹਾਜ਼ਰ ਸਨ।

Check Also

ਕਾਂਗਰਸ ਐਸ.ਸੀ ਬੋਰਡ ਦਾ ਵਾਈਸ ਚੇਅਰਮੈਨ ਬਣਨ ’ਤੇ ਜਸਵਿੰਦਰ ਸ਼ੇਰਗਿੱਲ ਦਾ ਦਿਨੇਸ਼ ਬੱਸੀ ਵੱਲੋਂ ਵਿਸ਼ੇਸ਼ ਸਨਮਾਨ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ …