ਸੰਗਰੂਰ, 13 ਅਕਤੂਬਰ (ਜਗਸੀਰ ਲੌਂਗੋਵਾਲ) – ਖੇਤੀ ਵਿਰੋਧੀ ਬਿੱਲਾਂ ਖਿਲਾਫ਼ ਅੰਦੋਲਨ ਦੇ 13ਵੇਂ ਦਿਨ ਵੀ ਕਿਸਾਨਾਂ ਦਾ ਜੋਸ਼ ਬਰਕਰਾਰ ਰਿਹਾ।ਵੱਡੀ ਗਿਣਤੀ ‘ਚ
ਕਿਸਾਨ ਔਰਤਾਂ, ਬੱਚਿਆਂ ਸਮੇਤ ਰੇਲਵੇ ਟਰੈਕ ‘ਤੇ ਡਟੇ ਰਹੇ।ਅੰਦੋਲਨ ‘ਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਬੀ.ਕੇ.ਯੂ ਡਕੌਂਦਾ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ, ਜਮਹੂਰੀ ਕਿਸਾਨ ਸਭਾ ਦੇ ਸੂਬਾ ਆਗੂ ਭਰਪੂਰ ਸਿੰਘ ਦੁੱਗਾਂ, ਕੁੱਲ ਹਿੰਦ ਕਿਸਾਨ ਸਭਾ ਵਲੋਂ ਨਛੱਤਰ ਸਿੰਘ ਗੰਢੂਆਂ, ਬੀ.ਕੇ.ਯੂ ਸਿੱਧੂਪੁਰ ਦੇ ਭੀਮ ਸਿੰਘ ਕੜਿਆਲ, ਬੀ.ਕੇ.ਯੂ ਰਾਜੇਵਾਲ ਦੇ ਜਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ, ਕੁੱਲ ਹਿੰਦ ਕਿਸਾਨ ਸਭਾ (ਅਜੇ ਭਵਨ) ਦੇ ਹਰਦੇਵ ਸਿੰਘ ਬਖਸ਼ੀਵਾਲਾ, ਪੰਜਾਬ ਪ੍ਰਧਾਨ ਯੂਨੀਅਨ ਵਲੋਂ ਬਲਵੀਰ ਸਿੰਘ ਜਲੂਰ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜਿਲ੍ਹਾ ਕਨਵੀਨਰ ਜਗਸੀਰ ਨਮੋਲ, ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਸੂਬਾ ਕਨਵੀਨਰ ਭੁਪਿੰਦਰ ਲੌਂਗੋਵਾਲ, ਕੁੱਲ ਹਿੰਦ ਕਿਸਾਨ ਫੈਡਰੇਸ਼ਨ ਦੇ ਆਗੂ ਮੰਗਤ ਰਾਮ ਲੌਂਗੋਵਾਲ ਨੇ ਦੱਸਿਆ ਕਿ ਕਿਸਾਨੀ ਘੋਲ ਦੀ ਦਾਬ ਮੰਨਦਿਆਂ ਹੀ ਕੇਂਦਰ ਸਰਕਾਰ ਨੇ 14 ਅਕਤੂਬਰ ਦੀ ਦਿੱਲੀ ਮੀਟਿੰਗ ਸੱਦੀ ਹੈ।
ਧਰਨੇ ਨੂੰ ਸਾਬਕਾ ਸੈਨਿਕ ਆਗੂ ਸੁਖਦੇਵ ਸਿੰਘ ਕਿਲ੍ਹਾ ਹਕੀਮਾਂ, ਡੀਟੀਐਫ ਆਗੂ ਕੁਲਦੀਪ ਸਿੰਘ ਤੇ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਰਸ਼ਪਿੰਦਰ ਜਿੰਮੀ ਤੋਂ ਇਲਾਵਾ ਕਿਸਾਨ ਆਗੂ ਬਲਵਿੰਦਰ ਜੱਗੀ, ਨਾਜ਼ਮ ਸਿੰਘ ਪੁੰਨਾਵਾਲ, ਮਲਕੀਤ ਸਿੰਘ ਲਖਮੀਰਵਾਲਾ, ਜਸਵੰਤ ਕੌਰ ਬਾਲਦ ਕਲਾਂ, ਨਿਰਮਲ ਸਿੰਘ ਬਟਰਿਆਣਾ, ਹਰਮੇਲ ਸਿੰਘ ਮਹਿਰੋਕ ਨੇ ਵੀ ਸੰਬੋਧਨ ਕੀਤਾ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media